ਸਪੇਸ ਵਿਚ ਪਹਿਲੀ ਵਾਰ ਬਣਾਇਆ ਗਿਆ ਕੂਕੀਜ਼, ਲੱਗਿਆ 2 ਘੰਟੇ ਦਾ ਸਮਾਂ

01/24/2020 5:58:14 PM

ਵਾਸ਼ਿੰਗਟਨ (ਬਿਊਰੋ): ਸਪੇਸ ਵਿਚ ਪਹਿਲੇ ਚਾਕਲੇਟ ਚਿਪ ਕੂਕੀਜ਼ (ਬਿਸਕੁੱਟ ਵਾਂਗ ਖਾਣ ਵਾਲੀ ਚੀਜ਼) ਬਣਾਉਣ ਦੇ ਨਤੀਜੇ ਸਾਹਮਣੇ ਆਏ ਹਨ। ਭਾਵੇਂ ਇਹ ਸਧਾਰਨ ਕੂਕੀਜ਼ ਵਰਗਾ ਨਜ਼ਰ ਨਹੀਂ ਆਉਂਦਾ ਪਰ ਇਸ ਨੂੰ ਪਕਾਉਣ ਵਿਚ ਸਿਰਫ 2 ਘੰਟੇ ਦਾ ਸਮਾਂ ਲੱਗਾ। ਇੰਟਰਨੈਸ਼ਨਲ ਸਪੇਸ ਸਟੇਸ਼ਨ 'ਤੇ ਇਹ ਕੂਕੀਜ਼ ਬਣਾਏ ਗਏ। ਭਾਵੇਂਕਿ ਇਹਨਾਂ ਦੇ ਅਸਲੀ ਟੇਸਟ ਬਾਰੇ ਪਤਾ ਨਹੀਂ ਚੱਲ ਪਾਇਆ ਹੈ। ਇਹਨਾਂ ਕੂਕੀਜ਼ ਨੂੰ ਫਿਲਹਾਲ ਨਿੱਜੀ ਬੇਕਿੰਗ ਪਾਊਚ ਵਿਚ ਪੈਕ ਕੀਤਾ ਗਿਆ ਹੈ ਅਤੇ ਸਪੇਸ ਫਲਾਈਟ ਕੰਟੇਨਰ ਵਿਚ ਹੀ ਰੱਖਿਆ ਗਿਆ ਹੈ। ਕੂਕੀਜ਼ ਨੂੰ ਹਿਊਸਟਨ ਵਿਚ ਹੀ ਇਕ ਫਰੋਜ਼ਰ ਲੈਬ ਵਿਚ ਸਪੇਸਐਕਸ ਕੈਪਸੂਲ ਦੇ ਤੌਰ 'ਤੇ ਰੱਖਿਆ ਗਿਆ ਹੈ। ਪਹਿਲੀ ਵਾਰ ਸਪੇਸ ਵਿਚ ਕੱਚੇ ਸਾਮਾਨ ਤੋਂ ਖਾਣ ਵਾਲੀ ਅਜਿਹੀ ਕੋਈ ਚੀਜ਼ ਬਣਾਈ ਗਈ ਹੈ। ਓਵਨ ਬਣਾਉਣ ਵਾਲਿਆਂ ਦਾ ਵਿਚਾਰ ਸੀ ਕਿ ਬੇਕਿੰਗ ਵਿਚ ਸਧਾਰਨ ਨਾਲੋਂ ਕਾਫੀ ਜ਼ਿਆਦਾ ਸਮਾਂ ਲੱਗੇਗਾ ਪਰ ਅਸਲ ਵਿਚ ਅਜਿਹਾ ਨਹੀਂ ਹੋਇਆ।

ਨਾਸਾ ਦੇ ਜਾਨਸਨ ਸਪੇਸ ਸੈਂਟਰ ਨੇੜੇ ਹੀ ਸਥਿਤ ਨੈਨੋਰੈਕਸ ਨੇ ਸਪੇਸ ਵਿਚ ਕੂਕੀਜ਼ ਬਣਾਉਣ ਲਈ ਖਾਸ ਓਵਨ ਤਿਆਰ ਕੀਤਾ ਸੀ। ਪਿਛਲੇ ਸਾਲ ਨਵੰਬਰ ਵਿਚ ਆਕਾਰ ਵਿਚ ਛੋਟੇ ਓਵਨ ਸਪੇਸ ਨੂੰ ਤਿਆਰ ਕੀਤਾ ਗਿਆ ਸੀ। 5 ਫਰੋਜ਼ਨ ਰਾਅ ਕੂਕੀਜ਼ ਵੀ ਸਪੇਸ ਵਿਚ ਮੌਜੂਦ ਹਨ। ਇਟਲੀ ਦੀ ਸਪੇਸ ਯਾਤਰੀ ਲੂਸਾ  ਪਰਮਿਤਾਨੋ ਨੇ ਦਸੰਬਰ ਵਿਚ ਬੇਕਿੰਗ ਦਾ ਕੰਮ ਕੀਤਾ ਸੀ। ਉਹਨਾ ਨੇ ਇਕ ਦੇ ਬਾਅਦ ਇਕ ਕੁੱਲ 5 ਕੂਕੀਜ਼ ਬੇਕ ਕੀਤੇ। ਪਹਿਲਾ ਕੂਕੀਜ਼ ਤਿਆਰ ਕਰਨ ਵਿਚ 25 ਮਿੰਟ ਦਾ ਸਮਾਂ ਲੱਗਿਆ ਸੀ ਅਤੇ ਇਸ ਨੂੰ 300 ਫਾਰਨਹਾਈਟ 'ਤੇ ਬੇਕ ਕੀਤਾ ਗਿਆ ਪਰ ਨਤੀਜਾ ਕੁਝ ਠੀਕ ਨਹੀਂ ਨਿਕਲਿਆ। 

ਇਸ ਦੇ ਬਾਅਦ ਦੂਜੇ ਕੂਕੀਜ਼ ਤਿਆਰ ਕਰਨ ਵਿਚ ਇਸ ਤੋਂ ਦੁੱਗਣਾ ਸਮਾਂ ਲਿਆ ਗਿਆ ਪਰ ਨਤੀਜਾ ਮਨ ਮੁਤਾਬਕ ਨਹੀਂ ਰਿਹਾ।ਚੌਥੇ ਕੂਕੀਜ਼ ਨੂੰ ਬੇਕ ਕਰਨ ਲਈ ਲੂਸਾ ਨੇ 2 ਘੰਟੇ ਦਾ ਸਮਾਂ ਲਿਆ ਅਤੇ ਨਤੀਜੇ ਬਿਲਕੁੱਲ ਮਨ ਮੁਤਾਬਕ ਹੀ ਮਿਲੇ। ਭਾਵੇਂਕਿ ਲੂਸਾ ਦਾ ਕਹਿਣਾ ਹੈ ਕਿ ਮੈਂ ਨਿਸ਼ਚਿਤ ਤੌਰ 'ਤੇ ਕਹਿ ਨਹੀਂ ਸਕਦੀ ਕਿ ਇਸ ਦਾ ਸਵਾਦ ਕਿਹੋ ਜਿਹਾ ਹੋਵੇਗਾ ਪਰ ਇਹ ਕੂਕੀਜ਼ ਦੀ ਤਰ੍ਹਾਂ ਨਹੀਂ ਲੱਗ ਰਿਹਾ।

Vandana

This news is Content Editor Vandana