ਭਾਰਤੀ ਮੂਲ ਦੇ ਵਿਅਕਤੀ ਨੇ ''ਟੇਕ ਸਪੋਰਟ'' ਘਪਲੇ ''ਚ ਕਬੂਲਿਆ ਅਪਰਾਧ

03/21/2019 11:54:36 AM

ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਦੇ ਨੌਰਥ ਕੈਰੋਲੀਨਾ ਵਿਚ ਚਾਰਲੋਟ ਦੇ ਭਾਰਤੀ ਮੂਲ ਦੇ ਇਕ ਵਿਅਕਤੀ ਨੇ 30 ਲੱਖ ਡਾਲਰ ਤੋਂ ਵੱਧ ਦੇ 'ਟੇਕ ਸਪੋਰਟ' ਘਪਲੇ ਵਿਚ ਆਪਣੀ ਸ਼ਮੂਲੀਅਤ ਸਵੀਕਾਰ ਕਰ ਲਈ ਹੈ। ਇਸ ਘਪਲੇ ਕਾਰਨ ਸੀਨੀਅਰ ਨਾਗਰਿਕਾਂ ਸਮੇਤ ਸੈਂਕੜੇ ਲੋਕਾਂ ਨੂੰ ਧੋਖਾਧੜੀ ਦਾ ਸ਼ਿਕਾਰ ਹੋਣਾ ਪਿਆ। 

ਬਿਸ਼ਪ ਮਿੱਤਲ (24) ਨੇ ਅਮਰੀਕੀ ਮਜਿਸਟ੍ਰੇਟ ਜੱਜ ਡੇਵਿਡ ਐੱਸ. ਕੇਅਰ ਦੇ ਸਾਹਮਣੇ ਅਪਰਾਧ ਸਵੀਕਾਰ ਕੀਤਾ। ਉਸ ਨੂੰ ਜਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ। ਮਾਮਲੇ ਵਿਚ ਸਜ਼ਾ ਸੁਣਾਏ ਜਾਣ ਦੀ ਤਰੀਕ ਹਾਲੇ ਨਿਰਧਾਰਤ ਨਹੀਂ ਕੀਤੀ ਗਈ ਹੈ। ਉਪਲਬਧ ਜਾਣਕਾਰੀ ਅਤੇ ਪਟੀਸ਼ਨ ਸਮਝੌਤੇ ਮੁਤਾਬਕ ਮਿੱਤਲ ਇਕ ਅੰਤਰਰਾਸ਼ਟਰੀ ਇੰਟਰਨੈੱਟ 'ਟੇਕ ਸਪੋਰਟ ਘਪਲੇ' ਨੂੰ ਅੰਜਾਮ ਦੇਣ ਵਾਲੀ ਸਾਜਿਸ਼ ਦਾ ਹਿੱਸਾ ਸੀ।

Vandana

This news is Content Editor Vandana