ਅਮਿਤ ਕੁਮਾਰ ਡਿਪਟੀ ਚੀਫ ਮਿਸ਼ਨ ਭਾਰਤੀ ਅੰਬੈਸੀ ਦੇ ਸਵਾਗਤ ''ਚ ਸਮਾਗਮ ਆਯੋਜਿਤ

12/15/2019 2:33:06 PM

ਮੈਰੀਲੈਂਡ (ਰਾਜ ਗੋਗਨਾ): ਨੈਸ਼ਨਲ ਕੌਂਸਲ ਆਫ਼ ਏਸ਼ੀਅਨ ਅਮਰੀਕਨ ਅਤੇ ਸਿੱਖਸ ਆਫ ਅਮਰੀਕਾ ਦੇ ਸਾਂਝੇ ਉੱਦਮ ਨਾਲ ਅਮਿਤ ਕੁਮਾਰ ਡਿਪਟੀ ਚੀਫ ਆਫ ਮਿਸ਼ਨ ਭਾਰਤੀ ਅੰਬੈਸੀ ਵਾਸ਼ਿੰਗਟਨ ਨਾਲ ਨਿੱਘੀ ਮਿਲਣੀ ਅਤੇ ਜੀ ਆਇਆਂ ਦਾ ਸਮਾਗਮ ਵੱਖਰੀ ਛਾਪ ਛੱਡ ਗਿਆ। ਸਮਾਗਮ ਦੀ ਸ਼ੁਰੂਆਤ ਵਿਚ ਬਲਜਿੰਦਰ ਸਿੰਘ ਸ਼ੰਮੀ ਪ੍ਰਧਾਨ ਵੱਲੋਂ ਆਏ ਮਹਿਮਾਨਾਂ ਅਤੇ ਮੁੱਖ ਮਹਿਮਾਨ ਮਿਸਟਰ ਅਤੇ ਮਿਸਜ਼ ਅਮਿਤ ਕੁਮਾਰ, ਅਨੁਰਾਗ ਕੁਮਾਰ ਕਮਿਊਨਿਟੀ ਮਨਿਸਟਰ, ਡਾ. ਜੈਦੀਪ ਸਿੰਘ ਨਾਯਰ ਮਨਿਸਟਰ ਕੌਸਲਰ ਨੂੰ ਜੀ ਆਇਆਂ ਕਿਹਾ ਗਿਆ ਤੇ ਸਮਾਗਮ ਦੀ ਸੋਭਾ ਵਧਾਉਣ ਤੇ ਧੰਨਵਾਦ ਕੀਤਾ।

ਪਵਨ ਬੈਜਵਾੜਾ ਚੇਅਰਮੈਨ ਨੈਸ਼ਨਲ ਕੌਸਲ ਵਲੋਂ ਐੱਨ.ਸੀ.ਆਈ.ਏ. ਦੀਆਂ ਕਾਰਗੁਜ਼ਾਰੀਆਂ ਅਤੇ ਸੇਵਾਵਾਂ ਦਾ ਭਰਪੂਰ ਜ਼ਿਕਰ ਕੀਤਾ।ਸ: ਜਸਦੀਪ ਸਿੰਘ ਜੱਸੀ ਚੇਅਰਮੈਨ ਸਿੱਖਸ ਆਫ ਅਮਰੀਕਾ ਨੇ ਭਾਰਤੀ ਅੰਬੈਸੀ ਅਫਸਰਾਂ ਦੀ ਖੂਬ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਕਰਤਾਰਪੁਰ ਕੋਰੀਡੋਰ 'ਤੇ ਭੇਜੇ ਡੈਲੀਗੇਟ ਨੇ ਇੱਕ ਐਸਾ ਮੀਲ ਪੱਥਰ ਗੱਡਿਆ ਹੈ ।ਜਿਸ ਦਾ ਜ਼ਿਕਰ ਪੂਰੇ ਸੰਸਾਰ ਵਿੱਚ ਹੋਇਆ ਹੈ।

ਉਨ੍ਹਾਂ ਕਿਹਾ ਕਿ ਭਾਰਤੀ ਅੰਬੈਸੀ ਸਾਡਾ ਪਰਿਵਾਰ ਤੇ ਕਮਿਊਨਿਟੀ ਦਾ ਪ੍ਰਮੁੱਖ ਹਿੱਸਾ ਹੈ। ਜੱਸੀ ਸਿੰਘ ਨੇ ਸਾਜਿਦ ਤਰਾਰ ਮੁਸਲਿਮ ਫਾਰ ਟਰੰਪ ਅਮਰੀਕਾ ਦੀ ਤਾਰੀਫ ਕੀਤੀ ਅਤੇ ਭਾਰਤੀ ਕਮਿਊਨਿਟੀ ਪ੍ਰਤੀ ਪਾਏ ਯੋਗਦਾਨ ਨੂੰ ਵੀ ਸਰਾਹਿਆ।

ਡਾ. ਸੁਰੇਸ਼ ਕੁਮਾਰ ਗੁਪਤਾ ਚੇਅਰਮੈਨ ਟੱਰਸਟੀ ਨੇ ਅਮਿਤ ਕੁਮਾਰ ਡਿਪਟੀ ਅੰਬੈਸਡਰ ਦੇ ਜੀਵਨ ਕਾਲ ਤੇ ਅਹੁਦਿਆਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਹ ਆਈ.ਆਈ.ਟੀ. ਦੀ ਐਸੀ ਸਖਸ਼ੀਅਤ ਹੈ। ਜਿਸਨੇ ਵੱਡੇ- ਵੱਡੇ ਅਹੁਦਿਆਂ 'ਤੇ ਰਹਿ ਕੇ ਭਾਰਤੀ ਆਫੀਸ਼ਲਾਂ ਦੀਆਂ ਵਧੀਆ ਕਾਰਗੁਜ਼ਾਰੀਆਂ ਕਰਨ ਵਾਲੇ ਅਫਸਰਾਂ ਵਿੱਚ ਆਪਣਾ ਨਾਮ ਦਰਜ ਕਰਵਾਇਆ ਹੈ। ਡਾ. ਸੁਰੇਸ਼ ਕੁਮਾਰ ਨੇ ਭਾਰਤੀ ਡਿਪਟੀ ਅੰਬੈਸਡਰ ਨੂੰ ਸੱਦਾ ਦਿੱਤਾ ਕਿ ਉਹ ਆਏ ਮਹਿਮਾਨਾਂ ਨੂੰ ਸੰਬੋਧਨ ਕਰਨ।

ਅਮਿਤ ਕੁਮਾਰ ਡਿਪਟੀ ਚੀਫ ਮਿਸ਼ਨ ਭਾਰਤੀ ਅੰਬੈਸੀ ਨੇ ਕਿਹਾ ਕਿ ਭਾਰਤੀ ਕਮਿਊਨਿਟੀ ਨੇ ਅਮਰੀਕਾ ਵਿੱਚ ਅਜਿਹਾ ਨਾਮ ਕਮਾਇਆ ਹੈ, ਜਿਸ ਦੇ ਤਹਿਤ ਇਹ ਹਰੇਕ ਖੇਤਰ ਵਿੱਚ ਬਿਹਤਰੀ ਕਰਕੇ ਉੱਚੇ ਅਹੁਦਿਆਂ 'ਤੇ ਬਿਰਾਜਮਾਨ ਹਨ ਅਤੇ ਇਨ੍ਹਾਂ ਦੀ ਮਿਹਨਤ ਸਦਕਾ ਭਾਰਤ ਦਾ ਨਾਮ ਰੌਸ਼ਨ ਹੈ। ਜਿਸ ਕਰਕੇ ਅਮਰੀਕਾ ਨੇ 159 ਬਿਲੀਅਨ ਦਾ ਨਿਵੇਸ਼ ਵੱਖ-ਵੱਖ ਖੇਤਰਾਂ ਵਿੱਚ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੁਲਾੜ ਵਿੱਚ ਸਾਂਝੇ ਤੌਰ 'ਤੇ ਰਾਕਟ ਛੱਡਣ ਦਾ ਮਾਰਕਾ ਵੀ ਦੋਹਾਂ ਮੁਲਕਾਂ ਨੇ ਮਾਰਿਆ ਹੈ। 

ਅਮਰੀਕਾ ਪੂਰੀ ਤਰ੍ਹਾਂ ਭਾਰਤ ਨੂੰ ਹਰ ਖੇਤਰ ਵਿੱਚ ਹਿੱਸੇਦਾਰ ਬਣਾਉਣ ਵਿੱਚ ਪਹਿਲ ਕਦਮੀ ਕਰ ਰਿਹਾ ਹੈ। ਜਿਸ ਕਰਕੇ ਨਿਊਕਲੀਅਰ ਪੀਸ ਸੰਧੀ ਵਿੱਚ ਇਨ੍ਹਾਂ ਦੀ ਸੰਧੀ ਨੇ ਇਤਿਹਾਸ ਸਿਰਜਿਆ ਹੈ। ਅੱਜ ਭਾਰਤ ਸੁਪਰ ਪਾਵਰ ਦਾ ਭਾਗੀਦਾਰ ਬਣ ਗਿਆ ਹੈ। ਕੇਂਦਰ ਸਰਕਾਰ ਨੇ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਧਾਰਾ 370 ਖਤਮ ਕੀਤੀ ਹੈ। ਇਸ ਦੇ ਇਲਾਵਾ ਉਹ ਬੈਂਕਾਂ ਦਾ ਨਵੀਨੀਕਰਨ ਅਤੇ ਸਵੱਛ ਭਾਰਤ ਤੋਂ ਇਲਾਵਾ ਡਿਜ਼ੀਟਲ ਭਾਰਤ ਬਣਾਉਣ ਵਿੱਚ ਮੋਹਰੀ ਬਣ ਗਿਆ ਹੈ।

ਡਾ. ਸੁਰਿੰਦਰ ਸਿੰਘ ਗਿੱਲ ਵੱਲੋਂ ਅਮਿਤ ਕੁਮਾਰ ਡਿਪਟੀ ਅੰਬੈਸਡਰ ਨੂੰ ਗੁਲਦਸਤਾ ਭੇਂਟ ਕੀਤਾ ਗਿਆ। ਸੋਨੀਆ ਸਿੰਘ ਨੇ ਮਿਸਜ਼ ਅਮਿਤ ਕੁਮਾਰ, ਅਰੁਨਾਦਿਤੀ ਵਲੋਂ ਅਨੁਰਾਗ ਕੁਮਾਰ ਕਮਿਊਨਿਟੀ ਮਨਿਸਟਰ, ਸਿਲੋਨੀ ਵਲੋਂ ਮਿਸਜ਼ ਅਨੁਰਾਗ ਕੁਮਾਰ, ਬਲਜਿੰਦਰ ਸਿੰਘ ਸ਼ੰਮੀ ਵਲੋਂ ਡਾ. ਜੈਦੀਪ ਸਿੰਘ ਨਾਯਰ ਅਤੇ ਅੰਜਨਾ ਵੱਲੋਂ ਕ੍ਰਿਸਟੀਨਾ ਪੋਉ ਡਾਇਰੈਕਟਰ ਸਾਊਥ ਏਸ਼ੀਅਨ ਕਮਿਸ਼ਨਰ ਨੂੰ ਗੁਲਦਸਤੇ ਭੇਂਟ ਕਰਵਾਏ।

ਜ਼ਿਕਰਯੋਗ ਹੈ ਕਿ ਅਰੁਨਾਦਿਤੀ, ਅੰਜਨਾ, ਬਾਉਲਡ ,ਰਮਾਂ ਸ਼ਰਮਾ, ਗੁਰਚਰਨ ਸਿੰਘ, ਰੇਨੂਕਾ ਮਿਸ਼ਰਾ, ਡਾ. ਸੁਰੇਸ਼ ਕੁਮਾਰ ਅਤੇ ਰੌਬਿਨ ਗੋਸਵਾਮੀ ਨੇ ਰੰਗਾਰੰਗ ਪ੍ਰੋਗਰਾਮ ਨਾਲ ਮਹਿਮਾਨਾਂ ਦਾ ਖੂਬ ਮੰਨੋਰੰਜਨ ਕੀਤਾ। ਜੋ ਕਿ ਬਹੁਤ ਕਾਬਲੇ ਤਾਰੀਫ ਸੀ।

ਸਟੇਜ ਸੰਚਾਲਕ ਦਾ ਕਾਰਜ ਸਿਉਨੀ ਨੇ ਬਾਖੂਬੀ ਨਾਲ ਨਿਭਾਇਆ। ਜਦ ਕਿ ਰਜਿਸਟ੍ਰੇਸ਼ਨ ਸੈਸ਼ਨ ਦੀ ਸੇਵਾ ਅੰਜਨਾ, ਡਾ. ਗਿੱਲ, ਅਰੁਨਾਨਿਧੀ ਅਤੇ ਪਿੰਕੀ ਨੇ ਪੂਰੀ  ਦਿਲਚਸਪੀ ਨਾਲ ਨਿਭਾਈ। ਅਬਦਲ ਅਬਦੁੱਲਾ ਦੀ ਸ਼ੇਅਰੋ ਸ਼ਾਇਰੀ ਨੇ ਵੀ ਖੂਬ ਰੰਗ ਬੰਨ੍ਹਿਆ। ਇਸ ਸਮਾਗਮ ਵਿੱਚ ਮੁੱਖ ਤੌਰ 'ਤੇ ਕਲੀਨ ਕਵਾਜਾ, ਤਰੁਨਾ ਕਵਾਜਾ, ਮੋਨਾ ਸਿੰਘ, ਰਾਜ ਰਠੌਰ, ਸੇਟੀ ਬ੍ਰਦਰਜ਼ ਤੇ ਹਰਜੀਤ ਹੁੰਦਲ ਵੀ ਹਾਜ਼ਰ ਸਨ।

Vandana

This news is Content Editor Vandana