''ਗੇ ਪ੍ਰਾਈਡ ਪਰੇਡ'' ''ਚ ਭਾਰਤੀ-ਅਮਰੀਕੀ ਨੇ ਦਿਖਾਈ ਬੰਦੂਕ, ਗ੍ਰਿਫਤਾਰ

06/10/2019 11:07:19 AM

ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਵਿਚ ਇੱਥੇ 'ਐੱਲ.ਜੀ.ਬੀ.ਟੀ.ਕਿਊ. ਪ੍ਰਾਈਡ' ਪਰੇਡ ਵਿਚ ਇਕ ਵਿਅਕਤੀ ਨੂੰ ਬੰਦੂਕ ਦਿਖਾ ਕੇ ਡਰਾਇਆ ਗਿਆ। ਇਸ ਕਾਰਨ ਉੱਥੇ ਹਫੜਾ-ਦਫੜੀ ਮਚ ਗਈ । ਇਸ ਮਾਮਲੇ ਵਿਚ ਇਕ ਭਾਰਤੀ-ਅਮਰੀਕੀ ਆਫਤਾਬਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਪਰੇਡ ਵਿਚ ਉਸ ਵੱਲੋਂ ਬੰਦੂਕ ਕੱਢਣ ਦੇ ਬਾਅਦ ਮਚੀ ਹਫੜਾ-ਦਫੜੀ ਵਿਚ ਕਈ ਲੋਕ ਜ਼ਖਮੀ ਹੋ ਗਏ। 

ਉਨ੍ਹਾਂ ਨੇ ਦੱਸਿਆ ਕਿ ਇਕ ਵਿਅਕਤੀ ਨੇ ਸ਼ਨੀਵਾਰ ਨੂੰ ਵਾਸ਼ਿੰਗਟਨ ਡੀ.ਸੀ. ਵਿਚ ਪਰੇਡ ਦੌਰਾਨ ਆਫਤਾਬਜੀਤ ਸਿੰਘ (38) ਦੇ ਸਾਥੀ ਨੂੰ ਧਮਕੀ ਦਿੱਤੀ, ਜਿਸ ਮਗਰੋਂ ਆਫਤਾਬਜੀਤ ਸਿੰਘ ਨੇ ਬੰਦੂਕ ਕੱਢ ਲਈ। ਮੌਕੇ 'ਤੇ ਪਹੁੰਚੀ ਪੁਲਸ ਨੇ ਬੰਦੂਕ ਜ਼ਬਤ ਕਰ ਲਈ ਅਤੇ ਆਫਤਾਬਜੀਤ ਨੂੰ ਗ੍ਰਿਫਤਾਰ ਕਰ ਲਿਆ। ਉਸ 'ਤੇ ਗੈਰ ਕਾਨੂੰਨੀ ਤਰੀਕੇ ਨਾਲ ਬੰਦੂਕ ਰੱਖਣ ਦੇ ਦੋਸ਼ ਲਗਾਏ ਗਏ ਹਨ। ਉਸ ਨੂੰ ਸੋਮਵਾਰ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।


Vandana

Content Editor

Related News