ਗਰਭ ਨਲੀ ਕੱਢਣ ਦੇ ਬਾਵਜੂਦ ਔਰਤ ਬਣੀ ਮਾਂ, ਡਾਕਟਰ ਹੈਰਾਨ

05/30/2019 12:15:07 PM

ਵਾਸ਼ਿੰਗਟਨ (ਬਿਊਰੋ)— ਅਮਰੀਕਾ ਦੇ ਕੰਸਾਸ ਸ਼ਹਿਰ ਦਾ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ 39 ਸਾਲ ਦੀ ਇਕ ਮਹਿਲਾ ਦੀ ਬੱਚੇਦਾਨੀ ਵਿਚ ਫੈਲੋਪਿਅਨ ਟਿਊਬਾਂ ਨਾ ਹੋਣ ਦੇ ਬਾਵਜੂਦ ਉਸ ਨੇ ਬੱਚੇ ਨੂੰ ਜਨਮ ਦਿੱਤਾ ਹੈ। ਤਿੰਨ ਬੱਚਿਆਂ ਦੀ ਮਾਂ ਐਲੀਜ਼ਾਬੇਥ ਕੁਘ ਦੀ ਓਵਰੀ ਨਾਲ ਜੁੜਨ ਵਾਲੀ ਬੱਚੇਦਾਨੀ ਦੀਆਂ ਦੋਵੇਂ ਟਿਊਬਾਂ ਚਾਰ ਸਾਲ ਪਹਿਲਾਂ ਇਕ ਆਪਰੇਸ਼ਨ ਦੌਰਾਨ ਕੱਢ ਲਈਆਂ ਗਈਆਂ ਸਨ। 

ਇੱਥੇ ਦੱਸ ਦਈਏ ਕਿ ਸਾਲ 2015 ਵਿਚ ਇਕ ਆਪਰੇਸ਼ਨ ਵਿਚ ਐਲੀਜ਼ਾਬੇਥ ਦੀ ਗਰਭ ਨਲੀ ਕੱਢ ਦਿੱਤੀ ਗਈ ਸੀ। ਐਲੀਜ਼ਾਬੇਥ ਨੂੰ ਓਵਰੀਅਨ ਕੈਂਸਰ ਸੀ। ਕੈਂਸਰ ਤੋਂ ਬਚਾਉਣ ਲਈ ਉਸ ਦਾ ਆਪਰੇਸ਼ਨ ਕੀਤਾ ਗਿਆ ਸੀ। ਇਸ ਦੇ ਬਾਅਦ ਮਹਿਲਾ ਦਾ ਗਰਭਵਤੀ ਹੋਣਾ ਅਸੰਭਵ ਸੀ ਪਰ ਪਿਛਲੇ ਸਾਲ ਉਹ ਗਰਭਵਤੀ ਵੀ ਹੋਈ ਅਤੇ ਹੁਣ ਉਸ ਨੇ ਆਪਣੇ ਚੌਥੇ ਬੱਚੇ ਬੇਂਜਾਮਿਨ ਨੂੰ ਸਫਲਤਾਪੂਰਵਕ ਜਨਮ ਵੀ ਦਿੱਤਾ।

ਬੇਂਜਾਮਿਨ ਦੇ ਜਨਮ ਨੂੰ ਡਾਕਟਰ ਖੁਦ ਇਕ ਚਮਤਕਾਰ ਦੱਸ ਰਹੇ ਹਨ। ਬੱਚੇ ਦੇ ਜਨਮ ਦੇ ਬਾਅਦ ਡਾਕਟਰਾਂ ਨੇ ਸਤੁੰਸ਼ਟੀ ਲਈ ਦੁਬਾਰਾ ਬੱਚੇਦਾਨੀ ਦੀ ਜਾਂਚ ਕੀਤੀ ਜਿਸ ਵਿਚ ਉਨ੍ਹਾਂ ਨੂੰ ਗਰਭ ਨਲੀ ਨਹੀਂ ਮਿਲੀ। ਡਾਕਟਰਾਂ ਨੇ ਦੱਸਿਆ ਕਿ ਜਨਮ ਦੇ ਸਮੇਂ ਬੇਂਜਾਮਿਨ ਦਾ ਵਜ਼ਨ 7 ਪੌਂਡ ਸੀ।

Vandana

This news is Content Editor Vandana