ਬ੍ਰਿਸਬੇਨ ''ਚ 3 ਸਾਲਾ ਬੱਚੀ ਹੋਈ ਯੌਣ ਸ਼ੋਸ਼ਣ ਦੀ ਸ਼ਿਕਾਰ, ਹਾਲਤ ਗੰਭੀਰ

11/10/2017 4:28:31 PM

ਬ੍ਰਿਸਬੇਨ (ਬਿਊਰੋ)— ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ਵਿਚ ਬੀਤੀ ਰਾਤ ਤਿੰਨ ਸਾਲਾ ਬੱਚੀ ਦਾ ਕਥਿਤ ਤੌਰ 'ਤੇ ਯੌਣ ਸ਼ੋਸ਼ਣ ਕੀਤਾ ਗਿਆ ਅਤੇ ਫਿਰ ਦੋਸ਼ੀ ਵਿਅਕਤੀ ਉਸ ਨੂੰ ਗੰਭੀਰ ਹਾਲਤ ਵਿਚ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਇਸ ਹਾਦਸੇ ਮਗਰੋਂ ਬੱਚੀ ਦੇ ਦਾਦਾ ਦੱਖਣੀ ਬ੍ਰਿਸਬੇਨ ਜ਼ਿਲਾ ਘਰ ਵਾਪਸ ਪਰਤਿਆ ਅਤੇ ਉਸ ਨੇ ਬੱਚੀ ਨੂੰ ਇਸ ਗੰਭੀਰ ਹਾਲਤ ਵਿਚ ਦੇਖਿਆ। ਉਨ੍ਹਾਂ ਨੇ ਬੱਚੀ ਨੂੰ ਜਲਦੀ ਨਾਲ ਬ੍ਰਿਸਬੇਨ ਨੇੜੇ ਹਸਪਤਾਲ ਵਿਚ ਦਾਖਲ  ਕਰਵਾਇਆ। ਹਸਪਤਾਲ ਦੇ ਸਟਾਫ ਨੇ ਤੁਰੰਤ ਪੁਲਸ ਨੂੰ ਇਸ ਮਾਮਲੇ ਦੀ ਸੂਚਨੀ ਦਿੱਤੀ। ਪੁਲਸ ਨੇ ਤੁਰੰਤ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਪੁਲਸ ਨੇ ਇਸ ਮਾਮਲੇ ਵਿਚ 25 ਸਾਲਾ ਵਿਅਕਤੀ 'ਤੇ ਨੌ ਅਪਰਾਧਾਂ ਦੇ ਦੋਸ਼ ਲਗਾਏ ਗਏ ਹਨ। ਇਨ੍ਹਾਂ ਅਪਰਾਧਾਂ ਵਿਚ ਤਸ਼ੱਦਦ, ਗੰਭੀਰ ਸਰੀਰਕ ਨੁਕਸਾਨ, ਜਿਨਸੀ ਹਮਲਾ ਕਰਨ ਅਤੇ 12 ਸਾਲ ਤੋਂ ਘੱਟ ਉਮਰ ਦੀ ਬੱਚੀ ਨੂੰ ਇੱਕਲੇ ਛੱਡ ਕੇ ਜਾਣ ਦਾ ਦੋਸ਼ ਹੈ। ਇਹ ਮੰਨਿਆ ਜਾਂਦਾ ਹੈ ਜਦੋਂ ਇਹ ਹਾਦਸਾ ਵਾਪਰਿਆ ਉਸ ਸਮੇਂ ਦੋਸ਼ੀ ਵਿਅਕਤੀ ਬੱਚੀ ਨਾਲ ਘਰ ਵਿਚ ਇਕੱਲਾ ਸੀ। ਬੱਚੀ ਦਾ ਬ੍ਰਿਸਬੇਨ ਹਸਪਤਾਲ ਵਿਚ ਇਲਾਜ ਚੱਲ ਰਿਹ ਹੈ ਅਤੇ ਹੁਣ ਉਸ ਦੀ ਹਾਲਤ ਸਥਿਰ ਹੈ। ਦੋਸ਼ੀ ਵਿਅਕਤੀ ਨੂੰ ਸ਼ੁੱਕਰਵਾਰ ਨੂੰ ਕਲੀਵਲੈਂਡ ਮੈਜਿਸਟ੍ਰੇਟ ਅਦਾਲਤ ਸਾਹਮਣੇ ਪੇਸ਼ ਕੀਤਾ ਜਾਵੇਗਾ।