Us Vs Iran: ਸਿੰਗਾਪੁਰ ਨੇ ਈਰਾਨੀ ਹਵਾਈ ਖੇਤਰ ਤੋਂ ਰੋਕੀਆਂ ਸਾਰੀਆਂ ਉਡਾਣਾਂ

01/08/2020 2:30:06 PM

ਸਿੰਗਾਪੁਰ- ਅਮਰੀਕੀ ਫੌਜੀ ਟਿਕਾਣਿਆਂ 'ਤੇ ਈਰਾਨ ਵਲੋਂ ਮਿਜ਼ਾਇਲਾਂ ਦਾਗਣ ਤੋਂ ਬਾਅਦ ਪੂਰੇ ਮਿਡਲ ਈਸਟ ਵਿਚ ਤਣਾਅ ਵਧ ਗਿਆ ਹੈ। ਇਸੇ ਤਣਾਅ ਕਾਰਨ ਸਿੰਗਾਪੁਰ ਨੇ ਈਰਾਨੀ ਹਵਾਈ ਖੇਤਰ ਤੋਂ ਯੂਰਪ ਨੂੰ ਜਾਣ ਵਾਲੀਆਂ ਤੇ ਆਉਣ ਵਾਲੀਆਂ ਸਾਰੀਆਂ ਉਡਾਣਾਂ ਰੋਕ ਦਿੱਤੀਆਂ ਗਈਆਂ ਹਨ।

ਸਿੰਗਾਪੁਰ ਏਅਰਲਾਈਨਜ਼ ਨੇ ਇਕ ਬਿਆਨ ਵਿਚ ਕਿਹਾ ਕਿ ਖੇਤਰ ਵਿਚ ਤਾਜ਼ਾ ਘਟਨਾਕ੍ਰਮ ਦੇ ਮੱਦੇਨਜ਼ਰ, ਯੂਰਪ ਵਿਚ ਤੇ ਬਾਹਰ ਸਾਰੀਆਂ ਐਸ.ਆਈ.ਏ. ਦੀਆਂ ਉਡਾਣਾਂ ਇਰਾਨੀ ਹਵਾਈ ਖੇਤਰ ਤੋਂ ਨਹੀਂ ਉੱਡਣਗੀਆਂ। ਅਸੀਂ ਸਥਿਤੀ 'ਤੇ ਨੇੜਿਓਂ ਨਜ਼ਰ ਰੱਖ ਰਹੇ ਹਾਂ। ਇਸ ਦੌਰਾਨ ਭਾਰਤ ਦੇ ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (ਡੀਜੀਸੀਏ) ਨੇ ਬੁੱਧਵਾਰ ਨੂੰ ਸਬੰਧਤ ਏਅਰਲਾਈਨਾਂ ਨਾਲ ਮੀਟਿੰਗ ਕੀਤੀ ਤੇ ਉਹਨਾਂ ਨੂੰ ਸਾਵਧਾਨੀ ਵਰਤਣ ਲਈ ਲਈ ਸੁਚੇਤ ਕੀਤਾ।

ਜ਼ਿਕਰਯੋਗ ਹੈ ਕਿ ਅਮਰੀਕਾ ਵਲੋਂ ਈਰਾਨੀ ਕਮਾਂਡਰ ਦੇ ਹੱਤਿਆ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਇਸ ਤਰ੍ਹਾਂ ਵਧਿਆ ਕਿ ਈਰਾਨ ਨੇ ਬੁੱਧਵਾਰ ਨੂੰ ਅਮਰੀਕੀ ਫੌਜੀ ਟਿਕਾਣਿਆਂ 'ਤੇ ਮਿਜ਼ਾਇਲਾਂ ਦਾਗ ਦਿੱਤੀਆਂ। ਇਸ ਹਮਲੇ ਦੌਰਾਨ ਕਰੀਬ 80 ਅਮਰੀਕੀ ਫੌਜੀਆਂ ਦੀ ਮੌਤ ਹੋ ਗਈ।

Baljit Singh

This news is Content Editor Baljit Singh