ਆਸਟ੍ਰੇਲੀਆ ਕੈਂਪ ਤੋਂ ਸਾਰੇ ਸ਼ਰਨਾਰਥੀਆਂ ਨੂੰ ਕੱਢਿਆ ਗਿਆ: ਪੁਲਸ

11/24/2017 12:58:26 PM

ਸਿਡਨੀ(ਭਾਸ਼ਾ)— ਪਾਪੁਆ ਨਿਊ ਗਿਨੀ ਦੀ ਪੁਲਸ ਨੇ ਉਸ ਆਸਟ੍ਰੇਲਿਆਈ ਕੈਂਪ ਨੂੰ ਖਾਲ੍ਹੀ ਕਰਾ ਲਿਆ ਹੈ, ਜਿਸ ਵਿਚ ਅਣਗਿਣਤ ਸ਼ਰਨਾਰਥੀ ਰਹਿ ਰਹੇ ਸਨ। ਪੁਲਸ ਦੇ ਇਸ ਅਭਿਆਨ ਨਾਲ ਹੀ ਤਿੰਨ ਹਫ਼ਤੇ ਤੋਂ ਚੱਲ ਰਿਹਾ ਗਤੀਰੋਧ ਖਤਮ ਹੋ ਗਿਆ। ਪੁਲਸ ਨੇ ਸ਼ਨੀਵਾਰ ਨੂੰ ਦੱਸਿਆ ਕਿ ਉਨ੍ਹਾਂ ਨੇ ਸ਼ੁੱਕਰਵਾਰ ਨੂੰ ਅਭਿਆਨ ਸ਼ੁਰੂ ਕਰ ਕੇ ਆਸਟ੍ਰੇਲੀਆ ਵੱਲੋਂ ਸੰਚਾਲਿਤ ਇਸ ਕੇਂਦਰ ਤੋਂ 50 ਆਦਮੀਆਂ ਨੂੰ ਉਥੋਂ ਕੱਢ ਕੇ ਸ਼ਨੀਵਾਰ ਸਵੇਰੇ 320 ਲੋਕਾਂ ਨੂੰ ਪਾਪੁਆ ਨਿਊ ਗਿਨੀ (ਪੀ. ਐਨ. ਜੀ) ਦੇ ਵੱਖਰੇ ਸ਼ਰਨਾਰਥੀ ਕੇਂਦਰਾਂ ਵਿਚ ਭੇਜ ਦਿੱਤਾ।
ਪੀ. ਐਨ. ਜੀ ਪੁਲਸ ਦੇ ਬਲਾਰੇ ਮੁੱਖ ਪ੍ਰਧਾਨ ਡੋਮਿਨਿਕ ਕਾਕਸ ਨੇ ਦੱਸਿਆ ਕਿ ਅੱਜ ਸਵੇਰੇ 9 ਤੋਂ 10 ਵਜੇ ਦੇ ਦਰਮਿਆਨ ਉਨ੍ਹਾਂ ਸਾਰਿਆਂ ਨੂੰ ਉੱਥੋਂ ਕੱਢ ਲਿਆ ਗਿਆ। ਪੀ. ਐਨ. ਜੀ ਜਲ-ਸੈਨਾ ਦੇ ਅੱਡੇ ਉੱਤੇ ਬਣੇ ਮੈਨਸ ਕੈਂਪ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਕਿਹਾ, ''ਇਹ ਹੁਣ ਖਾਲ੍ਹੀ ਹੈ। ਫੌਜ ਨੇ ਅੱਡੇ ਉੱਤੇ ਆਪਣਾ ਕਬਜਾ ਵਾਪਸ ਲੈ ਲਿਆ ਹੈ।'' ਆਸਟ੍ਰੇਲੀਆ ਦੇ ਇਮੀਗ੍ਰੇਸ਼ਨ ਮੰਤਰੀ ਪੀਟਰ ਡਟਨ ਨੇ ਇਸ ਖਬਰ ਦਾ ਸਵਾਗਤ ਕੀਤਾ ਹੈ ਅਤੇ ਸ਼ਰਨਾਰਥੀਆਂ ਦੇ ਵਕੀਲ ਉੱਤੇ ਅੱਜ ਦੀ ਕਾਰਵਾਈ ਵਿਚ ਹਿੰਸਾ ਅਤੇ ਜ਼ੁਲਮ ਦੇ ''ਗਲਤ ਅਤੇ ਆਸਾਧਾਰਨ ਦਾਅਵੇ'' ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਨੇ ਸਥਾਨਕ ਲੋਕਾਂ ਵਿਚਕਾਰ ਆਦਮੀਆਂ ਦੀ ਸੁਰੱਖਿਆ ਦੇ ਬਾਰੇ ਵਿਚ ਚਿੰਤਾ ਜ਼ਾਹਰ ਕੀਤੀ। ਆਸਟ੍ਰੇਲੀਆ ਸਥਿਤ ਮਨੁੱਖੀ ਅਧਿਕਾਰ ਕਾਨੂੰਨ ਕੇਂਦਰ ਦੀ ਵਕੀਲ ਐਮੀ ਫਰੀਊ ਨੇ ਕਿਹਾ, ''ਇਹ ਆਦਮੀ ਬਹੁਤ ਡਰੇ ਹੋਏ ਹਨ ਅਤੇ ਬੇਹੱਦ ਨਿਰਾਸ਼ ਅਤੇ ਕਮਜੋਰ ਹੋ ਗਏ ਹਨ।''