COVID-19 : ਇੱਥੇ ਗਿਰਜਾਘਰ ਤੇ ਪੂਜਾ ਸਥੱਲ ਸਿਰਫ ਲਾਸ਼ਾਂ ਨੂੰ ਦਫਨਾਉਣ ਲਈ ਖੁੱਲ੍ਹਣਗੇ

03/24/2020 11:31:19 PM

ਲੰਡਨ : ਵਿਸ਼ਵ ਭਰ ਵਿਚ ਕੋਰੋਨਾ ਵਾਇਰਸ ਕਾਰਨ ਸਥਿਤੀ ਗੰਭੀਰ ਹੋ ਗਈ ਹੈ। ਚੀਨ ਤੋਂ ਸੰਕਟ ਨੂੰ ਦੇਖਦੇ ਹੋਏ ਜੇਕਰ ਪਹਿਲਾਂ ਹੀ ਪੂਰੀ ਤਰ੍ਹਾਂ ਲਾਕਡਾਊਨ ਹੋ ਜਾਂਦਾ ਤਾਂ ਸ਼ਾਇਦ ਅੱਜ ਇਹ ਹਾਲਾਤ ਨਾ ਹੁੰਦੇ ਪਰ ਹਰ ਕੋਈ ਦੇਸ਼ ਬਿਜ਼ਨੈੱਸ ਪ੍ਰਭਾਵਿਤ ਹੋਣ ਜਾਂ ਟੂਰਸਿਟਾਂ ਦਾ ਆਉਣਾ ਨਾ ਰੁਕ ਜਾਵੇ ਇਹ ਦੇਖਦੇ ਪੂਰੀ ਤਰ੍ਹਾਂ ਬਾਹਰੋਂ ਆਉਣ ਵਾਲੇ ਲੋਕਾਂ 'ਤੇ ਪਾਬੰਦੀ ਨਹੀਂ ਲਾ ਸਕੇ।

 

ਹੁਣ ਹਾਲਾਤ ਇਹ ਹਨ ਕਿ ਹੌਲੀ-ਹੌਲੀ ਕਰਦੇ ਸਭ ਕੁਝ ਬੰਦ ਹੋ ਰਿਹਾ ਹੈ ਅਤੇ ਇਹ ਨਹੀਂ ਪਤਾ ਕਿ ਕਿੰਨੀ ਕੁ ਦੇਰ ਤੱਕ ਚੱਲੇਗਾ। ਸਰਕਾਰਾਂ ਦੀ ਲਾਪਰਵਾਹੀ ਤੇ ਕੁਝ ਲੋਕਾਂ ਦੀ ਅਣਗਹਿਲੀ ਨੇ ਵੱਡੇ ਪੱਧਰ 'ਤੇ ਖਤਰਾ ਪੈਦਾ ਕਰ ਦਿੱਤਾ ਹੈ।
ਯੂ. ਕੇ. ਨੇ ਲੋਕਾਂ ਨੂੰ ਭੀੜ ਨਾ ਲਾਉਣ ਦੀ ਚਿਤਾਵਨੀ ਦਿੰਦੇ-ਦਿੰਦੇ ਹੁਣ ਸਾਰਾ ਦੇਸ਼ ਲਾਕਡਾਊਨ ਕਰ ਦਿੱਤਾ ਹੈ ਅਤੇ ਗਿਰਜਾਘਰ ਤੇ ਪੂਜਾ ਸਥੱਲ ਸਿਰਫ ਲਾਸ਼ਾਂ ਨੂੰ ਦਫਨਾਉਣ ਲਈ ਅੰਤਿਮ ਸਮੇਂ ਹੋਣ ਵਾਲੀ ਰਸਮ ਨੂੰ ਪੂਰਾ ਕਰਨ ਲਈ ਖੁੱਲ੍ਹਣਗੇ। ਯੂ. ਕੇ. ਵਿਚ ਪਿਛਲੇ 24 ਘੰਟੇ ਵਿਚ 88 ਹੋਰ ਮੌਤਾਂ ਹੋਣ ਨਾਲ ਹੁਣ ਤੱਕ ਕੁੱਲ ਮੌਤਾਂ ਦੀ ਗਿਣਤੀ 422 ਤੇ ਪਹੁੰਚ ਗਈ ਹੈ ਅਤੇ ਇਸ ਦੌਰਾਨ ਇਨਫੈਕਟਡ ਮਾਮਲੇ 1,427 ਵੱਧ ਕੇ 8,077 ਤੇ ਪਹੁੰਚ ਗਏ ਹਨ। ਯੂ. ਕੇ. ਵਿਚ ਹੁਣ ਹਰ ਘੰਟਾ ਮਹੱਤਵਪੂਰਨ ਹੈ। ਉੱਥੇ ਹੀ, ਭਾਰਤ ਵਿਚ ਹੁਣ ਤੱਕ 10 ਮੌਤਾਂ ਦੇ ਨਾਲ ਇਨਫੈਕਟਡ ਮਾਮਲੇ 519 ਹੋ ਗਏ ਹਨ, ਇੱਥੇ ਪੂਰੀ ਸਥਿਤੀ ਆਉਣ ਵਾਲੇ ਕੁਝ ਦਿਨਾਂ ਵਿਚ ਪਤਾ ਲੱਗੇਗੀ। ਨਰਿੰਦਰ ਮੋਦੀ ਸਰਕਾਰ ਨੇ ਬਹੁਤੀ ਦੇਰ ਨਾ ਕਰਦੇ ਹੋਏ ਪੂਰਾ ਦੇਸ਼ ਦੇ ਲੋਕਾਂ ਦੇ ਘਰੋਂ ਬਾਹਰ ਨਿਕਲਣ ਤੇ ਪਾਬੰਦੀ ਲਾ ਦਿੱਤੀ ਹੈ ਕਿਉਂਕਿ ਕੋਰੋਨਾ ਵਾਇਰਸ ਨੂੰ ਰੋਕਣ ਦਾ ਇਕਮਾਤਰ ਤਰੀਕਾ ਸੋਸ਼ਲ ਡਿਸਟੈਂਟ ਯਾਨੀ ਇਕ-ਦੂਜੇ ਤੋਂ ਦੂਰ ਰਹਿਣਾ ਹੀ ਹੈ।

ਯੂ. ਕੇ. ਵਿਚ ਕੀ ਖੁੱਲ੍ਹਾ ਰਹੇਗਾ?
ਬੋਰਿਸ ਜੌਹਨਸਨ ਸਰਕਾਰ ਨੇ ਸਿਰਫ ਕੁਝ ਰਿਟੇਲਰਾਂ ਨੂੰ ਹੀ ਸੁਪਰ ਮਾਰਕੀਟ, ਫਾਰਮੈਸੀਜ਼ ਤੇ ਹੋਰ ਸਟੋਰ ਖੋਲ੍ਹਣ ਦੀ ਇਜਾਜ਼ਤ ਦਿੱਤੀ ਹੈ, ਉਹ ਵੀ ਸੋਸ਼ਲ ਡਿਸਟੈਂਸ ਦੀਆਂ ਸ਼ਰਤਾਂ ਦੀ ਪਾਲਣਾ ਕਰਨ ਦੇ ਨਾਲ।

Sanjeev

This news is Content Editor Sanjeev