ਹਿੰਸਾ ਦਾ ਰਸਤਾ ਛੱਡ ਕੇ ਇਰਾਕੀ ਏਕਤਾ ਲਈ ਕੰਮ ਕਰਨ ਸਾਰੇ ਪੱਖ : ਸੰਯੁਕਤ ਰਾਸ਼ਟਰ

10/20/2017 12:27:50 PM

ਸੰਯੁਕਤ ਰਾਸ਼ਟਰ (ਬਿਊਰੋ)—ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਨੇ ਉੱਤਰੀ ਇਰਾਕ ਦੇ ਕਿਰਕੁਕ ਸੂਬੇ ਦੇ ਨੇੜੇ ਹਿੰਸਾ ਦੀ ਤਾਜ਼ਾ ਘਟਨਾਵਾਂ ਉੱਤੇ ਚਿੰਤਾ ਪ੍ਰਗਟ ਕੀਤੀ ਹੈ। 15 ਮੈਂਬਰੀ ਸੁਰੱਖਿਆ ਪਰਿਸ਼ਦ ਨੇ ਕਿਹਾ ਕਿ ਸਾਰੇ ਪੱਖਾਂ ਨੂੰ ਹਿੰਸਾ ਦਾ ਰਸਤਾ ਛੱਡ ਕੇ ਇਰਾਕੀ ਏਕਤਾ ਲਈ ਇਕੱਠੇ ਮਿਲ ਕੇ ਕੰਮ ਕਰਨਾ ਚਾਹੀਦਾ ਹੈ।
ਸੰਯੁਕਤ ਰਾਸ਼ਟਰ ਦੇ ਬੁਲਾਰੇ ਸਟੀਫਨ ਦੁਜਾਰਿਕ ਨੇ ਕਿਹਾ ਕਿ ਸੁਰੱਖਿਆ ਪਰਿਸ਼ਦ ਵਿਚ ਇਰਾਕੀ ਸੰਵਿਧਾਨ ਦੇ ਪ੍ਰਾਵਧਾਨਾਂ ਦਾ ਸਨਮਾਨ ਕਰਨ ਦੀ ਅਪੀਲ ਕੀਤੀ ਗਈ ਹੈ। ਨਾਲ ਹੀ ਇਰਾਕ ਦੀ ਪ੍ਰਭੂਸੱਤਾ, ਖੇਤਰੀ ਅਖੰਡਤਾ ਦੇ ਪ੍ਰਤੀ ਸਨਮਾਨ ਅਤੇ ਏਕਤਾ ਬਣਾਏ ਰੱਖਣਾ ਸਾਰੇ ਪੱਖਾਂ ਦਾ ਧਰਮ ਬਣਦਾ ਹੈ। ਇਸ ਤੋਂ ਇਲਾਵਾ ਇਰਾਕ ਅਤੇ ਲੇਵੇਂਟ ਵਿਚ ਇਸਲਾਮਿਕ ਸਟੇਟ (ਆਈ.ਐੱਸ.)  ਦੇ ਖਾਤਮੇ ਦੀਆਂ ਜਾਰੀ ਕੋਸ਼ਿਸ਼ਾਂ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ ਗਿਆ ਹੈ। ਸੁਰੱਖਿਆ ਪਰਿਸ਼ਦ ਨੇ ਇਰਾਕ ਦੇ ਮਸਲਿਆਂ ਨਾਲ ਜੁੜੇ ਸਾਰੇ ਪੱਖਾਂ ਨੂੰ ਗੱਲਬਾਤ ਲਈ ਇਕ ਮੰਚ ਉੱਤੇ ਲਿਆਉਣ ਦੀ ਜ਼ਰੂਰਤ ਉੱਤੇ ਵੀ ਜ਼ੋਰ ਦਿੱਤਾ।