ਵਿਗਿਆਨੀਆਂ ਦਾ ਦਾਅਵਾ : ਸਮੁੰਦਰ ਦੇ ਪਾਣੀ ਵਿਚ ਲੁਕਿਆ ਹੈ 771 ਖਰਬ ਡਾਲਰ ਦਾ ਸੋਨਾ

09/24/2017 4:55:28 PM

ਸੰਯੁਕਤ ਰਾਸ਼ਟਰ (ਬਿਊਰੋ)— ਧਰਤੀ 'ਤੇ ਕਈ ਬਹੁਮੁੱਲੀ ਧਾਤਾਂ ਪਾਈਆਂ ਜਾਂਦੀਆਂ ਹਨ। ਇਨ੍ਹਾਂ ਸਾਰੀਆਂ ਧਾਤਾਂ ਵਿਚੋਂ ਪੀਲੀ ਧਾਤੂ ਮਤਲਬ ਸੋਨੇ ਦਾ ਅੱਜ ਵੀ ਹਰ ਕੋਈ ਦੀਵਾਨਾ ਹੈ। ਦੁਨੀਆ ਦਾ ਹਰ ਵਿਅਕਤੀ ਚਾਹੁੰਦਾ ਹੈ ਕਿ ਉਸ ਕੋਲ ਧਨ ਦੇ ਰੂਪ ਵਿਚ ਜ਼ਿਆਦਾ ਤੋਂ ਜ਼ਿਆਦਾ ਸੋਨਾ ਹੋਵੇ। ਸੋਨਾ ਦੇਸ਼ ਹੀ ਨਹੀਂ ਬਲਕਿ ਦੁਨੀਆ ਦੀ ਅਰਥ ਵਿਵਸਥਾ ਨੂੰ ਮਜ਼ਬੂਤ ਕਰਨ ਵਿਚ ਖਾਸ ਭੂਮਿਕਾ ਨਿਭਾਉਂਦਾ ਹੈ। ਦਰਾਮਦ-ਬਰਾਮਦ ਮਾਮਲੇ ਵਿਚ ਵੀ ਸੋਨੇ ਨਾਲ ਬਹੁਤ ਆਮਦਨੀ ਹੁੰਦੀ ਹੈ ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਸਮੁੰਦਰ ਦੇ ਅੰਦਰ ਇੰਨਾ ਸੋਨਾ ਲੁਕਿਆ ਹੈ ਕਿ ਜੇ ਇਹ ਕਿਸੇ ਦੇ ਹੱਥ ਲੱਗ ਜਾਵੇ ਤਾਂ ਉਹ ਪੂਰੀ ਦੁਨੀਆ ਖਰੀਦ ਸਕਦਾ ਹੈ।
ਅੱਜ ਤੱਕ ਕੋਈ ਨਹੀਂ ਕੱਢ ਪਾਇਆ
ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਪਰ ਇਹ ਗੱਲ 100 ਫੀਸਦੀ ਸੱਚ ਹੈ ਕਿ ਦੁਨੀਆ ਭਰ ਵਿਚ ਫੈਲੇ ਸਮੁੰਦਰਾਂ ਵਿਚ ਕਰੀਬ 20 ਮਿਲੀਅਨ ਟਨ ਸੋਨਾ ਲੁਕਿਆ ਹੈ। ਹੈਰਾਨੀ ਦੀ ਗੱਲ ਹੈ ਕਿ ਆਧੁਨਿਕ ਯੁੱਗ ਵਿਚ ਇੰਨੀ ਮਸ਼ੀਨਰੀ ਹੋਣ ਦੇ ਬਾਵਜੂਦ ਵੀ ਹੁਣ ਤੱਕ ਇਸ ਨੂੰ ਸਮੁੰਦਰ ਵਿਚੋਂ ਕੱਢਣ ਦਾ ਕੋਈ ਰਸਤਾ ਨਹੀਂ ਮਿਲ ਸਕਿਆ ਹੈ। ਭਾਵੇਂ ਲੋਕਾਂ ਨੇ ਕਾਨੂੰਨੀ ਤਰੀਕੇ ਨਾਲੇ ਜਾਂ ਫਿਰ ਚੋਰਾਂ ਨੇ ਇਸ ਸੋਨੇ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਹੈ ਹੁਣ ਤੱਕ ਇਨ੍ਹਾਂ ਸਾਰਿਆਂ ਦੇ ਹੱਥ ਖਾਲੀ ਹੀ ਹਨ।
ਸੋਨਾ ਅੱਜ ਵੀ ਹੈ ਬਹੁਮੁੱਲੀ ਧਾਤ
ਵਰਤਮਾਨ ਸਮੇਂ ਦੀ ਗੱਲ ਕਰੀਏ ਤਾਂ ਘਰੇਲੂ ਜਾਂ ਅੰਤਰ ਰਾਸ਼ਟਰੀ ਬਾਜ਼ਾਰ ਵਿਚ ਸੋਨੇ ਦੀਆਂ ਕੀਮਤਾਂ ਬਹੁਤ ਵੱਧ ਚੁੱਕੀਆਂ ਹਨ। ਡਾਲਰ ਵਿਚ ਇਸ ਦੀ ਕੀਮਤ 42.51 ਅਮਰੀਕੀ ਡਾਲਰ ਪ੍ਰਤੀ ਗ੍ਰਾਮ ਹੈ। ਇਸ ਤਰ੍ਹਾਂ ਸਮੁੰਦਰ ਵਿਚ ਲੁਕੇ 20 ਮਿਲੀਅਨ ਟਨ ਸੋਨੇ ਦੀ ਗੱਲ ਕੀਤੀ ਜਾਵੇ ਤਾਂ ਇਸ ਦੀ ਕੀਮਤ 771 ਖਰਬ ਡਾਲਰ ਹੋਵੇਗੀ, ਜੋ ਕਿਸੇ ਵੀ ਵਿਕਸਿਤ ਦੇਸ਼ ਦੀ ਜੀ. ਡੀ. ਪੀ. ਤੋਂ ਇੰਨੀ ਜ਼ਿਆਦਾ ਹੋਵੇਗੀ ਕਿ ਤੁਸੀਂ ਸੋਚ ਵੀ ਨਹੀਂ ਸਕਦੇ। ਉਦਾਰਹਣ ਲਈ ਅਮਰੀਕਾ ਜਿਹੇ ਸ਼ਕਤੀਸ਼ਾਲੀ ਦੇਸ਼ ਦੀ ਜੀ. ਡੀ. ਪੀ. ਸਾਲ 2016 ਵਿਚ 18.57 ਖਰਬ ਡਾਲਰ ਸੀ। ਇਸ ਤਰ੍ਹਾਂ ਸਮੁੰਦਰ ਵਿਚ ਲੁਕੇ ਸੋਨੇ ਦੀ ਕੀਮਤ ਇਸ ਤੋਂ 41 ਗੁਣਾ ਜ਼ਿਆਦਾ ਹੈ।
ਹਾਲੇ ਤੱਕ ਨਹੀਂ ਮਿਲਿਆ ਕੋਈ ਤਰੀਕਾ
ਬਦਕਿਸਮਤੀ ਦੀ ਗੱਲ ਇਹ ਹੈ ਕਿ ਇੰਨੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਸਮੁੰਦਰ ਵਿਚੋਂ ਸੋਨੇ ਨੂੰ ਕੱਢਿਆ ਨਹੀਂ ਜਾ ਸਕਿਆ ਹੈ। ਵੱਡੇ-ਵੱਡੇ ਦੇਸ਼ਾਂ ਦੇ ਖੋਜੀ, ਵਿਗਿਆਨੀ ਇਸ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਸਫਲ ਨਹੀਂ ਹੋ ਪਾਏ ਹਨ। ਇੱਥੋਂ ਤੱਕ ਕਿ ਚੋਰ ਵੀ ਇਸ ਨੂੰ ਕੱਢਣ ਵਿਚ ਅਸਫਲ ਰਹੇ ਹਨ। ਸਮੁੰਦਰ ਦੇ ਪ੍ਰਤੀ ਲੀਟਰ ਪਾਣੀ ਵਿਚ ਤਕਰੀਬਨ 13 ਬਿਲੀਅਨ ਗ੍ਰਾਮ ਦਾ ਸੋਨਾ ਛੁਪਿਆ ਹੈ। ਹਾਲੇ ਤੱਕ ਅਜਿਹਾ ਕੋਈ ਤਰੀਕਾ ਨਹੀਂ ਮਿਲ ਪਾਇਆ ਹੈ ਕਿ ਸਮੁੰਦਰ ਵਿਚੋਂ ਸੋਨਾ ਵੱਖ ਕੀਤਾ ਜਾ ਸਕੇ।
ਸਾਲ 1898 ਵਿਚ ਫੋਰਡ ਜੈਰਨੇਗਨ ਨਾਂ ਦੇ ਇਕ ਵਿਅਕਤੀ ਨੇ ਮਰਕਰੀ ਅਤੇ ਇਲੈਕਟ੍ਰੀਸਿਟੀ ਟ੍ਰੀਟਮੈਂਟ ਪ੍ਰਕਿਰਿਆ ਜ਼ਰੀਏ ਸਮੁੰਦਰ ਵਿਚੋਂ ਸੋਨਾ ਨਿਕਲਣ ਦਾ ਦਾਅਵਾ ਕੀਤਾ ਸੀ। ਇਸ ਮਗਰੋਂ ਉਸ ਨੇ ਕੁਝ ਨਿਵੇਸ਼ਕਾਂ ਕੋਲੋਂ ਪੈਸਾ ਲਗਵਾ ਕੇ ਇਕ ਕੰਪਨੀ ਤਿਆਰ ਕੀਤੀ ਪਰ ਕਾਫੀ ਸਮੇਂ ਬਾਅਦ ਵੀ ਉਹ ਸੋਨੇ ਨੁੰ ਕੱਢਣ ਵਿਚ ਸਫਲ ਨਹੀਂ ਹੋਏ। ਇੱਥੋਂ ਤੱਕ ਕਿ ਉਹ ਵਿਅਕਤੀ ਨਿਵੇਸ਼ਕਾਂ ਦੇ ਪੈਸੇ ਲੈ ਕੇ ਭੱਜ ਗਿਆ। ਅੱਜ ਵੀ ਕਈ ਵੱਡੀਆਂ ਕੰਪਨੀਆਂ, ਵਿਗਿਆਨੀ, ਸਮੁੰਦਰੀ ਗਿਆਨ ਰੱਖਣ ਵਾਲੇ ਵਿਗਿਆਨੀ ਇਸ ਕੋਸ਼ਿਸ਼ ਵਿਚ ਲੱਗੇ ਹਨ ਪਰ ਹਾਲੇ ਤੱਕ ਉਨ੍ਹਾ ਦਾ ਸੁਪਨਾ ਸੱਚ ਨਹੀਂ ਹੋ ਪਾਇਆ ਹੈ।