13 ਦਿਨਾਂ ਤੋਂ ਕੈਨੇਡਾ ''ਚ ਲਾਪਤਾ ਆਸਟ੍ਰੇਲੀਅਨ ਔਰਤ ਦੀ ਨਹੀਂ ਮਿਲੀ ਕੋਈ ਖਬਰ

12/05/2017 1:39:06 PM

ਪਰਥ/ਵੈਨਕੂਵਰ (ਏਜੰਸੀ)— ਕੈਨੇਡਾ 'ਚ ਲਾਪਤਾ ਹੋਈ ਆਸਟ੍ਰੇਲੀਅਨ ਔਰਤ ਦਾ 13 ਦਿਨ ਬੀਤ ਜਾਣ ਤੋਂ ਬਾਅਦ ਵੀ ਕੁਝ ਪਤਾ ਨਹੀਂ ਲੱਗ ਸਕਿਆ ਹੈ। ਕੈਨੇਡੀਅਨ ਪੁਲਸ ਉਸ ਦੀ ਭਾਲ 'ਚ ਲੱਗੀ ਹੋਈ ਹੈ। ਦੱਸਣਯੋਗ ਹੈ ਕਿ ਪਰਥ ਦੀ ਰਹਿਣ ਵਾਲੀ 25 ਸਾਲਾ ਐਲੀਸਨ ਰਸੇਪਾ ਨੂੰ ਆਖਰੀ ਵਾਰ ਬ੍ਰਿਟਿਸ਼ ਕੋਲੰਬੀਆ 'ਚ ਇਕ ਬਾਰ 'ਚ ਦੇਖਿਆ ਗਿਆ ਸੀ। ਉਹ 22 ਨਵੰਬਰ ਦੀ ਰਾਤ ਤੋਂ ਲਾਪਤਾ ਹੈ। ਐਲੀਸਨ ਕੈਨੇਡਾ ਕਿਸੇ ਕੰਮ ਨੂੰ ਕੈਨੇਡਾ ਆਈ ਸੀ। ਉਸ ਦੇ ਲਾਪਤਾ ਹੋਣ ਦੀ ਰਿਪੋਰਟ ਉਸ ਦੇ ਸਹਿ-ਕਰਮਚਾਰੀ ਨੇ ਦਰਜ ਕਰਵਾਈ ਸੀ। ਐਲੀਸਨ ਇਕ ਪ੍ਰਸਿੱਧ ਐਲਪਾਈਨ ਰਿਜ਼ੋਰਟ 'ਚ ਇਕ 4 ਸਿਤਾਰਾ ਹੋਟਲ 'ਚ ਕੰਮ ਕਰ ਰਹੀ ਸੀ। 
ਪੁਲਸ ਨੂੰ ਐਲੀਸਨ ਦਾ ਮੋਬਾਈਲ ਫੋਨ ਅਲਫ਼ਾ ਲੇਕ ਪਾਰਕ 'ਤੇ ਮਿਲਿਆ ਸੀ। ਪੁਲਸ ਉਸ ਦੀ ਭਾਲ ਲੇਕ 'ਚ ਕਰ ਰਹੀ ਹੈ ਅਤੇ ਪੂਰੇ ਇਲਾਕੇ 'ਤੇ ਫੋਕਸ ਕਰ ਰਹੀ ਹੈ। ਕੈਨੇਡਾ 'ਚ ਜ਼ਿਆਦਾ ਠੰਡ ਹੋਣ ਕਾਰਨ ਖੋਜ 'ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੈਨੇਡੀਅਨ ਪੁਲਸ ਨੇ ਕਿਹਾ ਕਿ ਅਲਫਾ ਲੇਕ ਦਾ ਪਾਣੀ 'ਚ ਬਰਫ ਜੰਮ ਗਈ ਹੈ। ਫਾਇਰ ਵਿਭਾਗ ਦੀ ਟੀਮ ਕਿਸ਼ਤੀ ਰਾਹੀਂ ਪਾਣੀ 'ਚ ਖੋਜ ਕਰ ਰਹੀ ਹੈ, ਤਾਂ ਕਿ ਕੋਈ ਸੁਰਾਗ ਮਿਲ ਸਕੇ। ਐਲੀਸਨ ਦਾ ਪਰਿਵਾਰ ਬੀਤੇ ਹਫਤੇ ਬ੍ਰਿਟਿਸ਼ ਕੋਲੰਬੀਆ ਆਇਆ ਹੈ। ਉਸ ਦਾ ਭਰਾ ਅਤੇ ਦੋਸਤ ਉਸ ਦੀ ਖੋਜ 'ਚ ਪੁਲਸ ਦੀ ਮਦਦ ਕਰ ਰਹੇ ਹਨ।