ਪ੍ਰੀਖਿਆ ਸਮੇਂ ਆਫਲਾਈਨ ਹੋਇਆ ਪੂਰਾ ਅਲਜੀਰੀਆ, ਬੰਦ ਹੋਏ ਮੋਬਾਇਲ ਤੇ ਫਿਕਸਡ ਲਾਈਨ ਕੁਨੈਕਸ਼ਨ

06/22/2018 5:34:40 PM

ਜਲੰਧਰ— ਉੱਤਰੀ ਅਫਰੀਕਾ ਦੇ ਇਕ ਦੇਸ਼ ਅਲਜੀਰੀਆ 'ਚ ਹੋਈ ਸਕੂਲ ਦੌਰਾਨ ਪੂਰੇ ਦੇਸ਼ ਨੂੰ ਆਫਲਾਈਨ ਕਰ ਦਿੱਤਾ ਗਿਆ। ਵਿਦਿਆਰਥੀ ਕਿਸੇ ਵੀ ਤਰ੍ਹਾਂ ਪ੍ਰੀਖਿਆ ਦੌਰਾਨ ਨਕਲ ਨਾ ਕਰ ਸਕਣ, ਇਸ ਕਰਨ ਇਹ ਸਖਤ ਫੈਸਲਾ ਲਿਆ ਗਿਆ। 'ਦਿ ਗਾਰਡੀਅਨ' ਦੀ ਰਿਪੋਰਟ ਮੁਤਾਬਕ ਪ੍ਰੀਖਿਆ ਦੌਰਾਨ ਮੋਬਾਇਲ ਅਤੇ ਫਿਕਸਡ ਇੰਟਰਨੈੱਟ ਕੁਨੈਕਸ਼ਨ ਨੂੰ ਪੂਰੇ ਦੇਸ਼ ਨੂੰ ਆਫਲਾਈਨ ਕਰ ਦਿੱਤਾ ਗਿਆ। ਵਿਦਿਆਰਥੀ ਕਿਸੇ ਵੀ ਤਰ੍ਹਾਂ ਪ੍ਰੀਖਿਆ ਦੌਰਾਨ ਮੋਬਾਇਲ ਅਤੇ ਫਿਕਸਡ ਇੰਟਰਨੈੱਟ ਕੁਨੈਕਸ਼ਨ ਨੂੰ ਪੂਰੇ ਦੇਸ਼ 'ਚ 2 ਘੰਟਿਆਂ ਲਈ ਬੰਦ ਕਰ ਦਿੱਤਾ ਗਿਆ ਅਤੇ ਇਸ ਨਾਲ 2,000 ਪ੍ਰੀਖਿਆ ਕੇਂਦਰ ਪ੍ਰਭਾਵਿਤ ਹੋਏ। 
ਪੇਪਰ ਲੀਕ ਹੋਣ ਤੋਂ ਰੋਕਣ ਲਈ ਮੈਟਲ ਡਿਟੈਕਟਰਸ ਨੂੰ ਕੇਂਦਰਾਂ ਦੀ ਐਂਟਰਸ 'ਤੇ ਲਗਾਇਆ ਗਿਆ ਤਾਂ ਜੋ ਜੁਰਾਬਾ 'ਚ ਸਟਾਫ ਜਾਂ ਵਿਦਿਆਰਥੀ ਇੰਟਰਨੈੱਟ ਨੂੰ ਸਪੋਰਟ ਕਰਨ ਵਾਲੀ ਕੋਈ ਵੀ ਡਿਵਾਈਸ ਅੰਦਰ ਨਾ ਲਿਆ ਸਕਣ। ਬੀ.ਬੀ.ਸੀ. ਦੀ ਰਿਪੋਰਟ ਮੁਤਾਬਕ ਇਸ ਦੌਰਾਨ ਅਲਜੀਰੀਆ 'ਚ ਫੇਸਬੁੱਕ ਨੂੰ ਵੀ ਬੰਦ ਕੀਤਾ ਗਿਆ। 

ਪ੍ਰੀਖਿਆ ਕੇਂਦਰਾਂ 'ਚ ਲਗਾਏ ਗਏ ਸੈੱਲ ਫੋਨ ਜੈਮਰਸ
ਪ੍ਰੀਖਿਆ ਦੌਰਾਨ ਨਕਲ ਹੋਣ ਤੋਂ ਰੋਕਣ ਲਈ ਪ੍ਰੀਖਿਆ ਕੇਂਦਰਾਂ 'ਚ ਸੈੱਲ ਫੋਨ ਜੈਮਰਸ ਲਗਾਏ ਗਏ। ਦੇਸ਼ ਦੇ ਸਿੱਖਿਆ ਮੰਤਰੀ ਨੋਰੀਆ ਬੈਨਗਹਬ੍ਰੀਟ ਨੇ ਦੱਸਿਆ ਹੈ ਕਿ ਪੂਰੇ ਦੇਸ਼ 'ਚ ਇੰਟਰਨੈੱਟ ਐਕਸੈਸ ਨੂੰ ਬੰਦ ਕਰਨ ਲਈ ਮੋਬਾਇਲ ਫੋਨ ਜੈਮਰਸ ਲਗਾਏ ਗਏ, ਇਸ ਤੋਂ ਇਲਾਵਾ ਜਿਥੇ ਇਨ੍ਹਾਂ ਪੇਪਰਾਂ ਨੂੰ ਪ੍ਰਿੰਟ ਕੀਤਾ ਜਾਂਦਾ ਹੈ ਉਥੇ ਸਰਵਿਲੈਂਸ ਕੈਮਰੇ ਇੰਸਟਾਲ ਕੀਤੇ ਗਏ। ਖਾਸਤੌਰ 'ਤੇ 700,000 ਵਿਦਿਆਰਥੀਆਂ ਨੂੰ ਨਕਲ ਮਾਰਨ ਤੋਂ ਰੋਕਣ ਲਈ ਇਹ ਫੈਸਲਾ ਲਿਆ ਗਿਆ। 

ਐੱਨਗੈਜੇਟ ਦੀ ਰਿਪੋਰਟ ਮੁਤਾਬਕ ਪਿਛਲੇ ਕੁਝ ਸਾਲਾਂ ਤੋਂ ਇਥੇ ਨਿਯਮਾਂ ਦਾ ਉਲੰਘਣ ਹੋ ਰਿਹਾ ਸੀ। ਸਾਲ 2016 'ਚ ਟੈਸਟ ਨਾਲ ਜੁੜੇ ਪ੍ਰਸ਼ਨ ਪ੍ਰੀਖਿਆ ਤੋਂ ਪਹਿਲਾਂ ਅਤੇ ਚੱਲਦੇ ਸਮੇਂ ਆਨਲਾਈਨ ਲੀਕ ਕੀਤੇ ਗਏ ਸਨ। ਇਸੇ ਗੱਲ 'ਤੇ ਧਿਆਨ ਦਿੰਦੇ ਹੋਏ ਉਸ ਸਮੇਂ ਸੋਸ਼ਲ ਮੀਡੀਆ ਦੇ ਐਕਸੈਸ ਨੂੰ ਬੰਦ ਕੀਤਾ ਗਿਆ ਸੀ ਪਰ ਇਹ ਅਸਫਲ ਰਿਹਾ ਸੀ।