ਸਕਾਟਲੈਂਡ: ਜਾਨਾਂ ਲਈ ਖ਼ਤਰਾ ਬਣ ਕੇ ਆ ਸਕਦੈ ਤੂਫ਼ਾਨ ਈਸ਼ਾ, ਮੌਸਮ ਵਿਭਾਗ ਵੱਲੋਂ ਸਾਵਧਾਨ ਰਹਿਣ ਦੀ ਤਾਕੀਦ

01/20/2024 6:21:39 AM

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਵਿਚ ਈਸ਼ਾ ਤੂਫਾਨ ਦੀ ਆਮਦ ਤੋਂ ਪਹਿਲਾਂ ਮੈਟ ਆਫਿਸ ਵੱਲੋਂ ਸਾਵਧਾਨ ਰਹਿਣ ਦੀ ਚੇਤਾਵਨੀ ਜਾਰੀ ਕੀਤੀ ਹੈ। ਨਵੇਂ ਸਾਲ ਵਿਚ ਦੂਜੇ ਤੂਫਾਨ ਵਜੋਂ ਦਸਤਕ ਦੇਣ ਆ ਰਿਹਾ ਈਸ਼ਾ ਆਪਣੇ ਨਾਲ ਖਤਰੇ ਦੀ ਚੇਤਾਵਨੀ ਵੀ ਲੈ ਕੇ ਆ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਈਸ਼ਾ ਆਪਣੇ ਨਾਲ 50 ਤੋਂ 60 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਵਾਲੀਆਂ ਤੂਫਾਨੀ ਹਵਾਵਾਂ ਲਿਆ ਸਕਦਾ ਹੈ। ਕੁਝ ਇਲਾਕਿਆਂ ਵਿੱਚ ਗਤੀ 60 ਤੋਂ 70 ਮੀਲ ਪ੍ਰਤੀ ਘੰਟਾ ਵੀ ਹੋ ਸਕਦੀ ਹੈ। 

ਇਹ ਖ਼ਬਰ ਵੀ ਪੜ੍ਹੋ - ਕੈਨੇਡਾ 'ਚ ਵੀ ਰਾਮ ਮੰਦਰ ਦੀ ਧੂਮ, ਓਕਵਿਲ ਦੇ ਮੇਅਰ ਨੇ ਕੀਤਾ ਵੱਡਾ ਐਲਾਨ

ਵਿਭਾਗ ਨੇ ਸਕਾਟਲੈਂਡ ਵਸਦੇ ਲੋਕਾਂ ਨੂੰ ਸੁਚੇਤ ਕੀਤਾ ਹੈ ਕਿ ਤੇਜ ਹਵਾਵਾਂ ਦੌਰਾਨ ਘਰਾਂ ਦੀਆਂ ਛੱਤਾਂ ਦੇ ਨੁਕਸਾਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਹਵਾ ਨਾਲ ਉੱਡਦੀਆਂ ਭਾਰੀ ਚੀਜ਼ਾਂ ਜਾਨ ਦਾ ਖੌਅ ਵੀ ਬਣ ਸਕਦੀਆਂ ਹਨ। ਵਿਭਾਗ ਵੱਲੋਂ ਐਤਵਾਰ ਦੇ ਅੱਧ ਤੋਂ ਸੋਮਵਾਰ ਤੱਕ ਪੂਰੇ ਸਕਾਟਲੈਂਡ ਵਿੱਚ ਐਂਬਰ ਵਾਰਨਿੰਗ ਜਾਰੀ ਕੀਤੀ ਹੈ। ਉਹਨਾਂ ਲੋਕਾਂ ਨੂੰ ਸੁਚੇਤ ਕੀਤਾ ਹੈ ਕਿ ਸਫਰ ਕਰਨ ਤੋਂ ਪਹਿਲਾਂ ਜਾਂਚ ਜਰੂਰ ਲਿਆ ਜਾਵੇ ਕਿ ਸੜਕੀ ਆਵਾਜਾਈ, ਰੇਲ ਆਵਾਜਾਈ ਪ੍ਰਭਾਵਿਤ ਤਾਂ ਨਹੀਂ ਹੋਈ? ਜਿਕਰਯੋਗ ਹੈ ਸਤੰਬਰ 2023 ਤੋਂ ਹੁਣ ਤੱਕ ਇਹ ਨੌਵਾਂ ਤੂਫ਼ਾਨ ਹੈ। ਨਵੇਂ ਸਾਲ ਵਿਚ ਤੂਫ਼ਾਨ ਹੈਂਕ ਤੋਂ ਬਾਅਦ ਈਸ਼ਾ ਤੂਫਾਨ ਦੂਜਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Anmol Tagra

This news is Content Editor Anmol Tagra