ਐਲਬਰਟਾ ਦੀਆਂ ਨੈਸ਼ਨਲ ਪਾਰਕਾਂ ''ਚ ਆਏ ਰਿਕਾਰਡਤੋੜ ਸੈਲਾਨੀ!

05/29/2017 5:16:01 PM

ਕੈਲਗਰੀ—ਐਲਬਰਟਾ ਦੀਆਂ ਨੈਸ਼ਨਲ ਪਾਰਕਾਂ ਵਿਚ ਬੀਤੇ ਸਾਲ ਰਿਕਾਰਡਤੋੜ ਸੈਲਾਨੀ ਪੁੱਜੇ। ਐਲਬਰਟਾ ਦੇ ਟੂਰਿਜ਼ਮ ਮਾਰਕੀਟ ਮਾਨੀਟਰ ਦੇ ਅੰਕੜਿਆਂ ਮੁਤਾਬਕ ਸਾਲ 2004 ਵਿਚ ਇਨ੍ਹਾਂ ਪਾਰਕਾਂ ਵਿਚ ਰਿਕਾਰਡ ਸੈਲਾਨੀ ਆਏ ਸਨ। ਬਨਾਫ ਨੈਸ਼ਨਲ ਪਾਰਕ ਵਿਚ ਸਾਲ 2015 ਵਿਚ ਚਾਰ ਮਿਲੀਅਨ ਯਾਨੀ ਕਿ 40 ਲੱਖ ਲੋਕ ਪੁੱਜੇ ਸਨ। ਜੈਸਪਰ ਨੈਸ਼ਨਲ ਪਾਰਕ ਵਿਚ 20 ਲੋਕ ਪੁੱਜੇ ਸਨ। ਅਗਲੇ ਸਾਲ ਸੈਲਾਨੀਆਂ ਦੀ ਗਿਣਤੀ ਵਿਚ ਇਸ ਤੋਂ ਵਧੇਰੇ ਵਾਧਾ ਦਰਜ ਕੀਤਾ ਗਿਆ। ਸਾਲ 2015 ਦੀ ਤੁਲਨਾ ਵਿਚ ਵਾਟਰਟਨ ਲੇਕ ਵਿਖੇ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਵਿਚ 13 ਫੀਸਦੀ ਵਾਧਾ ਦਰਜ ਕੀਤਾ ਗਿਆ। 15 ਲੱਖ ਤੋਂ ਜ਼ਿਆਦਾ ਲੋਕਾਂ ਨੇ ਪਾਰਕਾਂ ਦਾ ਦੌਰਾ ਕੀਤਾ।  ਨੈਸ਼ਨਲ ਪਾਰਕਾਂ ਵਿਚ ਇੰਨੀਂ ਵੱਡੀ ਗਿਣਤੀ ਵਿਚ ਸੈਲਾਨੀਆਂ ਦਾ ਪੁੱਜਣਾ ਦੱਸਦਾ ਹੈ ਕਿ ਐਲਬਰਟਾ ਸੈਲਾਨੀਆਂ ਨੂੰ ਸਭ ਤੋਂ ਜ਼ਿਆਦਾ ਆਕ੍ਰਸ਼ਿਤ ਕਰਦਾ ਹੈ। ਸੈਰ-ਸਪਾਟਾ ਖੇਤਰ ਐਲਬਰਟਾ ਦੇ ਆਰਥਿਕ ਵਿਕਾਸ ਵਿਚ ਵੱਡੀ ਭੂਮਿਕਾ ਅਦਾ ਕਰਦਾ ਹੈ। ਇਸ ਕਾਰਨ ਇੱਥੇ ਵੱਡੀ ਗਿਣਤੀ ਵਿਚ ਨੌਕਰੀਆਂ ਪੈਦਾ ਹੁੰਦੀਆਂ ਹਨ ਅਤੇ ਲੋਕਾਂ ਨੂੰ ਰੁਜ਼ਗਾਰ ਮਿਲਦਾ ਹੈ। ਅਗਲੇ ਸਾਲ ਐਲਬਰਟਾ ਵਿਚ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਵਿਚ ਰਿਕਾਰਡਤੋੜ ਵਾਧਾ ਹੋਣ ਦੀ ਉਮੀਦ ਹੈ। ਪਾਰਕਸ ਕੈਨੇਡਾ ਵੱਲੋਂ ਕੈਨੇਡਾ ਦੀ 150ਵੀਂ ਵਰ੍ਹੇਗੰਢ ਦੇ ਮੱਦੇਨਜ਼ਰ ਨੈਸ਼ਨਲ ਪਾਰਕਾਂ ਲਈ ਫਰੀ ਵਿਚ ਪਾਸ ਦਿੱਤੇ ਜਾਣ ਕਾਰਨ ਇਸ ਸਾਲ ਇੱਥੇ ਵੱਡੀ ਗਿਣਤੀ ਵਿਚ ਸੈਲਾਨੀਆਂ ਦੇ ਪਹੁੰਚਣ ਦੀ ਉਮੀਦ ਹੈ। ਐਲਬਰਟਾ ਦੇ ਸੈਰ-ਸਪਾਟਾ ਖੇਤਰ ਵਿਚ ਤਕਰੀਬਨ 1,27,000 ਲੋਕਾਂ ਨੂੰ ਰੁਜ਼ਗਾਰ ਮਿਲਿਆ ਹੋਇਆ ਹੈ। ਸਾਲ 2015 ਵਿਚ 34 ਮਿਲੀਅਨ ਲੋਕ ਪਹੁੰਚੇ ਜਦੋਂ ਕਿ 2016 ਵਿਚ ਇਸ ਤੋਂ ਵੀ ਜ਼ਿਆਦਾ ਲੋਕਾਂ ਨੇ ਐਲਬਰਟਾ ਦੀਆਂ ਨੈਸ਼ਨਲ ਪਾਰਕਾਂ ਦਾ ਦੌਰਾ ਕੀਤਾ।

Kulvinder Mahi

This news is News Editor Kulvinder Mahi