''ਅਲਬਰਟਾ ''ਚ ਆਉਣ ਵਾਲਾ ਹੈ ਕੋਰੋਨਾ ਦਾ ਹੜ੍ਹ, ਲੋਕਾਂ ਨੂੰ ਹਿਦਾਇਤਾਂ ਦੀ ਪਾਲਣਾ ਕਰਨ ਦੀ ਜ਼ਰੂਰਤ''

12/08/2020 1:12:59 PM

ਕੈਲਗਰੀ- ਓਂਟਾਰੀਓ ਦੇ ਰਹਿਣ ਵਾਲੇ ਬਾਇਓਸਟੈਟਿਸਕਸ਼ਨ ਨੇ ਭਵਿੱਖਬਾਣੀ ਕੀਤੀ ਹੈ ਕਿ ਅਲਬਰਟਾ ਵਿਚ ਜਿਸ ਤਰ੍ਹਾਂ ਦੇ ਹਾਲਾਤ ਹਨ, ਇੱਥੇ ਕੁਝ ਕੁ ਦਿਨਾਂ ਵਿਚ ਕੋਰੋਨਾ ਦੇ ਮਾਮਲੇ ਦੁੱਗਣੇ ਹੋਣ ਵਾਲੇ ਹਨ। ਉਨ੍ਹਾਂ ਦੱਸਿਆ ਕਿ ਵੀਕਐਂਡ ਤੱਕ ਅਲਬਰਟਾ ਵਿਚ ਹਰ ਰੋਜ਼ ਲਗਭਗ 2500 ਮਾਮਲੇ ਸਾਹਮਣੇ ਆਉਂਣਗੇ ਜਦਕਿ ਕ੍ਰਿਸਮਿਸ ਤੱਕ ਹਾਲਾਤ ਅਜਿਹੇ ਹੋ ਜਾਣਗੇ ਕਿ ਇੱਥੇ ਰੋਜ਼ਾਨਾ ਕੋਰੋਨਾ ਦੇ ਮਾਮਲੇ 4000 ਤੋਂ ਵੱਧ ਦਰਜ ਹੋਇਆ ਕਰਨਗੇ। 

ਸੂਬੇ ਵਿਚ ਇਸ ਸਮੇਂ ਕੋਰੋਨਾ ਦਾ ਸਰਗਰਮ ਮਾਮਲੇ 20 ਹਜ਼ਾਰ ਤੋਂ ਪਾਰ ਹੋ ਗਏ ਹਨ। ਸੂਬੇ ਦੀ ਉੱਚ ਡਾਕਟਰ ਡਾ. ਡੀਨਾ ਹਿਨਸ਼ਾਅ ਨੇ ਦੱਸਿਆ ਕਿ ਬੀਤੇ ਦਿਨ ਕੋਰੋਨਾ ਕਾਰਨ ਹੋਰ 16 ਲੋਕਾਂ ਦੀ ਜਾਨ ਚਲੇ ਗਈ ਅਤੇ ਹੋਰ 1,735 ਲੋਕ ਕੋਰੋਨਾ ਦੇ ਸ਼ਿਕਾਰ ਹੋਏ ਹਨ। 

ਸੂਬੇ ਦੇ ਹਸਪਤਾਲਾਂ ਵਿਚ 600 ਤੋਂ ਵੱਧ ਕੋਰੋਨਾ ਮਰੀਜ਼ ਭਰਤੀ ਹਨ ਅਤੇ 108 ਲੋਕ ਇਸ ਸਮੇਂ ਆਈ. ਸੀ. ਯੂ. ਵਿਚ ਦਾਖ਼ਲ ਹਨ। ਡਾ. ਹਿਨਸ਼ਾਅ ਨੇ ਕਿਹਾ ਕਿ ਅਸੀਂ ਕੋਰੋਨਾ ਨੂੰ ਰੋਕਣ ਵਿਚ ਅਸਮਰਥ ਹੁੰਦੇ ਨਜ਼ਰ ਆ ਰਹੇ ਹਾਂ ਅਤੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਇਸ ਦਾ ਇਕ ਵੱਡਾ ਕਾਰਨ ਲੋਕਾਂ ਵਲੋਂ ਚੋਰੀ-ਚੋਰੀ ਪਾਰਟੀਆਂ ਕਰਨਾ ਤੇ ਮਾਸਕ ਆਦਿ ਨਾ ਲਗਾਉਣਾ ਹੈ। ਇਸ ਕਾਰਨ ਉਹ ਆਪ ਵੀ ਬੀਮਾਰੀ ਨੂੰ ਸੱਦਾ ਦੇ ਰਹੇ ਹਨ ਤੇ ਹੋਰਾਂ ਤੱਕ ਇਸ ਨੂੰ ਫੈਲਾਅ ਰਹੇ ਹਨ। ਇਸ ਦੇ ਲਈ ਲੋਕਾਂ ਨੂੰ ਈਮਾਨਦਾਰੀ ਨਾਲ ਕੋਰੋਨਾ ਪਾਬੰਦੀਆਂ ਦੀ ਪਾਲਣਾ ਕਰਨੀ ਚਾਹੀਦੀ ਹੈ।
 

Lalita Mam

This news is Content Editor Lalita Mam