ਆਸਟ੍ਰੇਲੀਆ : ਅਲਬਾਨੀਜ਼ ਦੀ ਸਰਕਾਰ ਦੇ 100 ਦਿਨ ਪੂਰੇ, PM ਨੇ ਕਹੀਆਂ ਅਹਿਮ ਗੱਲਾਂ

08/29/2022 12:23:26 PM

ਸਿਡਨੀ (ਏਜੰਸੀ): ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਦੀ ਸਰਕਾਰ ਨੇ ਸੱਤਾ ਵਿਚ ਆਉਣ ਦੇ 100 ਦਿਨ ਪੂਰੇ ਕਰ ਲਏ ਹਨ। ਅਜਿਹੀ ਸਥਿਤੀ ਵਿੱਚ ਉਹਨਾਂ ਨੇ ਕੋਵਿਡ-19 ਮਹਾਮਾਰੀ ਤੋਂ ਬਾਅਦ ਦੇਸ਼ ਨੂੰ ਦਰਪੇਸ਼ ਆਰਥਿਕ ਚੁਣੌਤੀਆਂ ਨਾਲ ਨਜਿੱਠਣ ਵਿਚ ਸਮਰੱਥ ਬਣਾਉਣ ਅਤੇ ਕੰਮ ਵਾਲੀ ਥਾਂ 'ਤੇ ਔਰਤਾਂ ਲਈ ਹਾਲਾਤ ਸੁਧਾਰਨ ਲਈ 'ਸੱਭਿਆਚਾਰਕ ਤਬਦੀਲੀ' ਲਿਆਉਣ ਦਾ ਵਾਅਦਾ ਕੀਤਾ।।ਕੈਨਬਰਾ ਵਿੱਚ ਆਸਟ੍ਰੇਲੀਅਨ ਲੇਬਰ ਪਾਰਟੀ ਦੇ 100 ਦਿਨ ਪੂਰੇ ਹੋਣ ਨੂੰ ਮਨਾਉਣ ਲਈ ਆਯੋਜਿਤ ਇੱਕ ਸਮਾਗਮ ਵਿੱਚਅਲਬਾਨੀਜ਼ ਨੇ ਕਿਹਾ ਕਿ ਉਨ੍ਹਾਂ ਦਾ ਵਿਕਾਸ ਨੂੰ ਲੈ ਕੇ ਆਪਣਾ ਏਜੰਡਾ ਹੈ ਜੋ ਵਪਾਰ ਅਤੇ ਕਰਮਚਾਰੀਆਂ ਦੇ ਹਿੱਤ ਵਿੱਚ ਹੈ।

ਬਿਆਨ ਵਿੱਚ ਕਿਹਾ ਗਿਆ ਕਿ ਸਰਕਾਰ ਵੱਲੋਂ ਇਸ ਹਫ਼ਤੇ ਇੱਕ ਜੌਬ ਸਮਿਟ ਜਾਂ ਵਰਕ ਕਾਨਫ਼ਰੰਸ ਦਾ ਆਯੋਜਨ ਕੀਤਾ ਜਾਵੇਗਾ, ਜਿਸ ਵਿੱਚ ਮੁੱਖ ਰੁਜ਼ਗਾਰਦਾਤਾਵਾਂ ਅਤੇ ਯੂਨੀਅਨ ਸਮੂਹਾਂ ਨੂੰ ਇੱਕ ਪਲੇਟਫਾਰਮ 'ਤੇ ਲਿਆਇਆ ਜਾਵੇਗਾ ਅਤੇ ਉਨ੍ਹਾਂ ਨੂੰ ਮਜ਼ਦੂਰੀ ਵਧਾਉਣ, ਉਤਪਾਦਕਤਾ ਜਾਂ ਲੋਕਾਂ ਦੀ ਕੁਸ਼ਲਤਾ ਵਧਾਉਣ, ਕਾਰਜ ਖੇਤਰ ਵਿੱਚ ਤਬਦੀਲੀ ਜਿਹੇ ਮੁੱਦਿਆਂ 'ਤੇ ਚਰਚਾ ਕੀਤੀ ਜਾਵੇਗੀ।ਅਲਬਾਨੀਜ਼ ਨੇ ਸੋਮਵਾਰ ਨੂੰ ਨੈਸ਼ਨਲ ਪ੍ਰੈਸ ਕਲੱਬ ਵਿੱਚ ਕਿਹਾ ਕਿ ਮੈਂ ਆਉਣ ਵਾਲੇ ਸਮੇਂ ਵਿਚ ਜਿਸ ਵੱਡੇ ਨਤੀਜੇ ਦੀ ਉਮੀਦ ਕਰਦਾ ਹਾਂ ਉਹ ਆਪਸੀ ਸਹਿਯੋਗ ਦੇ ਸੱਭਿਆਚਾਰ ਦੀ ਸ਼ੁਰੂਆਤ ਹੋਵੇਗੀ। ਅਲਬਾਨੀਜ਼ ਨੇ ਕਿਹਾ ਕਿ ਵਿਆਪਕ ਹੁਨਰ ਦੀ ਘਾਟ ਆਰਥਿਕਤਾ 'ਤੇ ਰੁਕਾਵਟ ਵਜੋਂ ਕੰਮ ਕਰ ਰਹੀ ਹੈ।

ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆਈ ਰਾਜ ਨੇ ਕੋਰੋਨਾ ਤੋਂ ਬਚਾਅ ਲਈ ਸ਼ੁਰੂ ਕੀਤੀ ਨਵੀਂ ਮੁਹਿੰਮ

ਉਨ੍ਹਾਂ ਨੇ ਪਿਛਲੀ ਸਰਕਾਰ ਦੇ ਮਹਾਮਾਰੀ ਦੌਰਾਨ ਦੇਸ਼ ਦੀ ਸਰਹੱਦ ਨੂੰ ਬੰਦ ਰੱਖਣ ਅਤੇ ਅਸਥਾਈ ਵੀਜ਼ਿਆਂ 'ਤੇ ਲੋਕਾਂ ਨੂੰ ਦੇਸ਼ ਛੱਡਣ ਲਈ ਕਹਿਣ ਦੇ ਫ਼ੈਸਲੇ ਨੂੰ ਗ਼ਲਤ ਕਰਾਰ ਦਿੱਤਾ।ਉਨ੍ਹਾਂ ਕਿਹਾ ਕਿ ਆਸਟ੍ਰੇਲੀਆ ਵਿਚ ਪ੍ਰਵਾਸੀਆਂ 'ਤੇ ਲਾਗੂ ਸਖ਼ਤੀ ਵਿਚ ਵੀ ਢਿੱਲੀ ਦਿੱਤੀ ਜਾਵੇਗੀ ਅਤੇ ਸਰਕਾਰ ਵਿਦੇਸ਼ੀ ਕਾਮਿਆਂ ਨੂੰ ਇੱਥੇ ਆਉਣ, ਖਾਸ ਕਰਕੇ ਨਰਸਿੰਗ ਅਤੇ ਇੰਜੀਨੀਅਰਿੰਗ ਖੇਤਰ ਵਿਚ ਕੰਮ ਕਰਨ ਲਈ ਆਕਰਸ਼ਿਤ ਕਰਨ ਲਈ ਸਥਾਈ ਪ੍ਰਵਾਸ ਦੇ ਵੱਖ-ਵੱਖ ਤਰੀਕਿਆਂ 'ਤੇ ਵਿਚਾਰ ਕਰੇਗੀ।ਅਲਬਾਨੀਜ਼ ਨੇ ਅੱਗੇ ਕਿਹਾ ਕਿ ਇਸ ਸਮੇਂ ਸਰਕਾਰ ਦੀ ਤਰਜੀਹ ਪਰਿਵਾਰਾਂ ਅਤੇ ਕਾਰੋਬਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ, ਕਿਉਂਕਿ ਆਸਟ੍ਰੇਲੀਆ ਇਸ ਸਮੇਂ ਆਰਥਿਕ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ ਜੋ ਕੋਰੋਨਾ ਤੋਂ ਬਾਅਦ ਉਭਰੀਆਂ ਹਨ ਅਤੇ ਠੀਕ ਹੋਣ ਦੀ ਪ੍ਰਕਿਰਿਆ ਵਿੱਚ ਹਨ। ਦੇਸ਼ ਵਿੱਚ ਇਸ ਸਮੇਂ ਮੰਗ ਅਤੇ ਸਪਲਾਈ ਵਿੱਚ ਅਸੰਤੁਲਨ ਹੈ, ਜਿਸ ਕਾਰਨ ਵਸਤੂਆਂ ਅਤੇ ਸੇਵਾਵਾਂ ਦੀਆਂ ਕੀਮਤਾਂ ਵਧ ਰਹੀਆਂ ਹਨ ਅਤੇ ਕਾਰੋਬਾਰ ਅਤੇ ਪਰਿਵਾਰ ਪ੍ਰਭਾਵਿਤ ਹੋ ਰਹੇ ਹਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana