ਅਲਾਸਕਾ : ਦੋ ਜਹਾਜ਼ਾਂ ਵਿਚਕਾਰ ਹੋਈ ਟੱਕਰ, 7 ਲੋਕਾਂ ਦੀ ਮੌਤ

08/01/2020 9:13:59 AM

ਅਲਾਸਕਾ- ਅਮਰੀਕਾ ਦੇ ਅਲਾਸਕਾ ਵਿਚ ਦੋ ਛੋਟੇ ਜਹਾਜ਼ਾਂ ਦੀ ਟੱਕਰ ਵਿਚ 7 ਲੋਕਾਂ ਦੀ ਮੌਤ ਹੋ ਗਈ। ਖੇਤਰੀ ਸੁਰੱਖਿਆ ਵਿਭਾਗ ਨੇ ਦੱਸਿਆ ਕਿ ਸੋਲਦੋਤਨਾ ਵਿਚ ਸ਼ੁੱਕਰਵਾਰ ਰਾਤ ਨੂੰ ਦੋ ਜਹਾਜ਼ਾਂ ਵਿਚ ਟੱਕਰ ਹੋ ਗਈ, ਜਿਸ ਕਾਰਨ 7 ਲੋਕਾਂ ਦੀ ਮੌਤ ਹੋ ਗਈ। 

ਵਿਭਾਗ ਨੇ ਇਕ ਬਿਆਨ ਵਿਚ ਕਿਹਾ ਕਿ ਇਕ ਜਹਾਜ਼ ਵਿਚ ਇਕ ਹੀ ਵਿਅਕਤੀ ਸੀ ਜਦਕਿ ਦੂਜੇ ਜਹਾਜ਼ ਵਿਚ 6 ਲੋਕ ਸਵਾਰ ਸਨ। 6 ਲੋਕਾਂ ਦੀ ਘਟਨਾ ਵਾਲੇ ਸਥਾਨ 'ਤੇ ਹੀ ਮੌਤ ਹੋ ਗਈ ਸੀ ਜਦਕਿ ਇਕ ਜ਼ਖਮੀ ਵਿਅਕਤੀ ਨੇ ਹਸਪਤਾਲ ਜਾਣ ਦੌਰਾਨ ਦਮ ਤੋੜ ਦਿੱਤਾ। ਮ੍ਰਿਤਕਾਂ ਵਿਚ 67 ਸਾਲਾ ਵਕੀਲ ਗੈਰੀ ਨੋਪ ਵੀ ਸ਼ਾਮਲ ਹਨ। ਰਾਸ਼ਟਰੀ ਆਵਾਜਾਈ ਬੋਰਡ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। 

Lalita Mam

This news is Content Editor Lalita Mam