ਅਲਾਸਕਾ ਨੇੜੇ ਭੂਚਾਲ ਦੇ ਤੇਜ਼ ਝਟਕੇ, ਸੁਨਾਮੀ ਦਾ ਖਦਸ਼ਾ ਨਹੀਂ

01/06/2019 9:45:41 AM

ਵਾਸ਼ਿੰਗਟਨ (ਭਾਸ਼ਾ)— ਅਲਾਸਕਾ ਨੇੜੇ ਅਲਟੀਅਨ ਟਾਪੂ ਸਮੂਹ ਦੇ ਦੂਰ-ਦੁਰਾਡੇ ਹਿੱਸਿਆਂ ਵਿਚ ਭੂਚਾਲ ਦਾ ਤੇਜ਼ ਝਟਕਾ ਆਇਆ। ਪਰ ਇਸ ਨਾਲ ਸੁਨਾਮੀ ਦਾ ਕੋਈ ਖਦਸ਼ਾ ਨਹੀਂ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਮਰੀਕੀ ਸੁਨਾਮੀ ਚਿਤਾਵਨੀ ਪ੍ਰਣਾਲੀ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ 10 ਵਜੇ ਤੋਂ ਠੀਕ ਪਹਿਲਾਂ ਅਡੈਕ ਟਾਪੂ 'ਤੇ ਅਡੈਕ ਸ਼ਹਿਰ ਤੋਂ ਕਰੀਬ 90 ਮੀਲ (145 ਕਿਲੋਮੀਟਰ) ਦੂਰ ਦੱਖਣ-ਪੱਛਮ ਵਿਚ 6.0 ਦੀ ਤੀਬਰਤਾ ਦਾ ਭੂਚਾਲ ਆਇਆ। ਅਡੈਕ ਸ਼ਹਿਰ ਵਿਚ ਸੈਂਕੜੇ ਲੋਕ ਰਹਿੰਦੇ ਹਨ। ਅਮਰੀਕੀ ਸੁਨਾਮੀ ਚਿਤਾਵਨੀ ਪ੍ਰਣਾਲੀ ਨੇ ਕਿਹਾ ਕਿ ਭੂਚਾਲ 'ਤੇ ਉਸ ਦਾ ਬਿਆਨ ਅਲਾਸਕਾ, ਬ੍ਰਿਟਿਸ਼ ਕੋਲੰਬੀਆ, ਵਾਸ਼ਿੰਗਟਨ, ਓਰਿਗਨ ਅਤੇ ਕੈਲੀਫੋਰਨੀਆ ਲਈ ਹੈ।

Vandana

This news is Content Editor Vandana