ਜਨਤਕ ਪਖਾਨਿਆਂ ਵਿਚ ਸੈਕਸ ਤੇ ਹਿੰਸਾ ਰੋਕਣ ਲਈ ਲੱਗੇ ਅਲਾਰਮ

08/19/2019 3:34:03 PM

ਵੇਲਸ ਟਾਊਨ (ਏਜੰਸੀ)- ਛੋਟੇ ਸ਼ਹਿਰਾਂ ਦੇ ਵਾਸ਼ਰੂਮ ਵਿਚ ਸੈਕਸ ਅਤੇ ਹਿੰਸਾ ਰੋਕਣ ਲਈ ਢੁੱਕਵੇਂ ਕਦਮ ਚੁੱਕੇ ਜਾ ਰਹੇ ਹਨ। ਵੇਲਸ ਦੇ ਸਮੁੰਦਰੀ ਸ਼ਹਿਰ ਪੋਰਸਕਾਲ ਵਿਚ ਇਸ ਦੇ ਲਈ ਖਾਸ ਇੰਤਜ਼ਾਮ ਕੀਤੇ ਜਾ ਰਹੇ ਹਨ। ਜਨਤਕ ਪਖਾਨਿਆਂ ਵਿਚ ਸੈਕਸ ਅਤੇ ਹਿੰਸਾ ਦੀਆਂ ਘਟਨਾਵਾਂ ਰੋਕਣ ਲਈ 2 ਲੱਖ ਡਾਲਰ ਤੋਂ ਜ਼ਿਆਦਾ ਦੀ ਰਕਮ ਖਰਚ ਕੀਤੀ ਜਾਵੇਗੀ।  ਸੀ.ਐਨ.ਐਨ. ਦੀ ਰਿਪੋਰਟ ਮੁਤਾਬਕ ਪਖਾਨਿਆਂ ਨੂੰ ਸੁਰੱਖਿਅਤ ਬਣਾਉਣ ਲਈ ਪ੍ਰਸ਼ਾਸਨ ਨੇ ਇਹ ਕਦਮ ਚੁੱਕਿਆ ਹੈ। ਵਾਸ਼ਰੂਮ ਨੂੰ ਸੁਰੱਖਿਅਤ ਬਣਾਇਆ ਜਾਵੇਗਾ ਤਾਂ ਜੋ ਉਥੇ ਮੰਦਭਾਗੀਆਂ ਗਤੀਵਿਧੀਆਂ ਜਾਂ ਫਿਰ ਕਿਸੇ ਤਰ੍ਹਾਂ ਦੀ ਹਿੰਸਕ ਵਾਰਦਾਤ ਨੂੰ ਅੰਜਾਮ ਨਾ ਦਿੱਤਾ ਜਾ ਸਕੇ।

ਵਾਸ਼ਰੂਮ ਦੀ ਸੁਰੱਖਿਆ ਇਸ ਤਰ੍ਹਾਂ ਨਾਲ ਕੀਤੀ ਜਾਵੇਗੀ ਕਿਸੇ ਵੀ ਹਿੰਸਾ ਦੀ ਘਟਨਾ 'ਤੇ ਸੁਰੱਖਿਆ ਅਲਾਰਮ ਵੱਜ ਜਾਵੇਗਾ। ਇਸ ਦੇ ਨਾਲ ਹੀ ਪਾਣੀ ਦੀ ਬੌਛਾਰ ਵੀ ਚੱਲਣ ਲਗੇਗੀ ਅਤੇ ਦਰਵਾਜ਼ੇ ਸੁਰੱਖਿਆ ਲਈ ਆਪਣੇ ਆਪ ਖੁੱਲ ਜਾਣਗੇ। ਸੁਰੱਖਿਆ ਦਸਤਿਆਂ ਤੱਕ ਆਵਾਜ਼ ਪਹੁੰਚ ਸਕੇ, ਇਸ ਦੇ ਲਈ ਬਹੁਤ ਤੇਜ਼ ਆਵਾਜ਼ ਦਾ ਅਲਾਰਮ ਵੀ ਵੱਜੇਗਾ। ਟਾਈਲਟ ਅੰਦਰ ਵੇਟ ਸੈਂਸਰ ਵੀ ਹੋਣਗੇ ਤਾਂ ਜੋ ਸੁਰੱਖਿਆ ਦਾ ਪੱਧਰ ਵਧਾਇਆ ਜਾ ਸਕੇ। ਵੇਟ ਅਲਾਰਮ ਲਗਾਉਣ ਦਾ ਮਕਸਦ ਇਹ ਹੈ ਕਿ ਇਕ ਵਾਰ ਵਿਚ ਵਾਸ਼ਰੂਮ ਦੀ ਵਰਤੋਂ ਕੋਈ ਇਕ ਵਿਅਕਤੀ ਹੀ ਕਰ ਸਕੇ।

ਵਾਸ਼ਰੂਮ ਵਿਚ ਸੈਕਸ ਜਾਂ ਹਿੰਸਾ ਨਾ ਕੀਤੀ ਜਾ ਸਕੇ, ਇਸ ਦੇ ਲਈ ਹੋਰ ਵੀ ਕਈ ਪੁਖਤਾ ਇੰਤਜ਼ਾਮ ਕੀਤੇ ਜਾ ਰਹੇ ਹਨ। ਜੇਕਰ ਬਾਥਰੂਮ ਵਿਚ ਕਾਫੀ ਸਮੇਂ ਤੱਕ ਲਈ ਗੇਟ ਬੰਦ ਰਿਹਾ ਤਾਂ ਵੀ ਸੁਰੱਖਿਆ   ਅਲਾਰਮ ਵੱਜਣ ਲੱਗਣਗੇ। ਇੰਨਾ ਹੀ ਨਹੀਂ ਵਾਸ਼ਰੂਮ ਦੀ ਬਿਜਲੀ ਅਤੇ ਤਾਪਮਾਨ ਕੰਟਰੋਲ ਦਾ ਕੁਨੈਕਸ਼ਨ ਵੀ ਕੱਟ ਦਿੱਤਾ ਜਾਵੇਗਾ। ਸੁਰੱਖਿਆ ਦੇ ਨਾਲ ਹੀ ਪ੍ਰਸ਼ਾਸਨ ਦੀ ਕੋਸ਼ਿਸ਼ ਹੈ ਕਿ ਕੁਝ ਲੋਕ ਵਾਸ਼ਰੂਮ ਦੀ ਵਰਤੋਂ ਸੋਣ ਲਈ ਵੀ ਕਰਦੇ ਹਨ। ਜੋ ਹੁਣ ਨਹੀਂ ਕਰ ਸਕਣਗੇ। ਫਲੋਰ ਵਾਟਰ ਵੀ ਵਾਸ਼ਰੂਮ ਦੀ ਸੁਰੱਖਿਆ ਲਈ ਮਦਦਗਾਰ ਬਣਨਗੇ।

ਇਸ ਦੇ ਨਾਲ ਹੀ ਵਾਸ਼ਰੂਮ ਵਿਚ ਸਿਗਰਟਨੋਸ਼ੀ ਰੋਕਣ ਲਈ ਸੈਂਸਰ ਦੀ ਵਰਤੋਂ ਕੀਤੀ ਜਾਵੇਗੀ। ਸ਼ਹਿਰ ਦੇ ਕਾਉਂਸਲਰ ਮਾਈਕ ਕਲਾਰਕ ਨੇ ਕਿਹਾ ਕਿ ਸ਼ਹਿਰ ਵਿਚ ਵਾਸ਼ਰੂਮ ਸੁਧਾਰ ਸਾਡੀ ਪਹਿਲ ਹੈ। ਸਾਨੂੰ ਉਮੀਦ ਹੈ ਕਿ ਸ਼ਹਿਰਵਾਸੀਆਂ ਲਈ ਜਨਤਕ ਪਖਾਨੇ ਦੀ ਸੁਰੱਖਿਆ ਬਿਹਤਰ ਹੋਵੇਗੀ। ਹਾਲਾਂਕਿ ਕੁਝ ਸੁਰੱਖਿਆ ਉਪਾਅ ਦੀ ਕਾਫੀ ਆਲੋਚਨਾ ਹੋ ਰਹੀ ਹੈ। ਕੁਝ ਲੋਕਾਂ ਦਾ ਕਹਿਣਾ ਹੈ ਕਿ ਬਹੁਤ ਥਕੇ ਹੋਏ ਵਿਅਕਤੀ ਵਾਸ਼ਰੂਮ ਦੀ ਵਰਤੋਂ ਸੋਣ ਲਈ ਕਰ ਲੈਂਦੇ ਹਨ। ਅਜਿਹੇ ਲੋਕਾਂ ਨੂੰ ਉਨ੍ਹਾਂ ਨੇ ਕੁਝ ਪਲ ਝਪਕੀ ਲੈਣ ਦਾ ਮੌਕਾ ਨਹੀਂ ਮਿਲ ਸਕਿਆ ਹੈ। ਉਨ੍ਹਾਂ ਨੂੰ ਤਕਨੀਕ ਦੇ ਇਸਤੇਮਾਲ ਨਾਲ ਪ੍ਰੇਸ਼ਾਨ ਕੀਤਾ ਜਾਂਦਾ ਹੈ। 

Sunny Mehra

This news is Content Editor Sunny Mehra