ਐਲਨ ਮਸਕ ਸੰਗੀਤਾਰ ਬਣੇ, ਗੀਤ ਲਿਖਿਆ ਤੇ ਸੰਗੀਤ ਵੀ ਦਿੱਤਾ

02/02/2020 1:55:00 AM

ਨਿਊਯਾਰਕ (ਏਜੰਸੀ)- ਟੈਸਲਾ ਦੇ ਸ਼ੇਅਰ ਰਿਕਾਰਡ ਪੱਧਰ 'ਤੇ ਪਹੁੰਚਣ ਅਤੇ ਸਪੇਸਐਕਸ ਵਲੋਂ 60 ਤੋਂ ਜ਼ਿਆਦਾ ਨਵੇਂ ਇੰਟਰਨੈੱਟ ਸੈਟੇਲਾਈਟ ਨੂੰ ਕਕਸ਼ਾ ਵਿਚ ਭੇਜਣ ਤੋਂ ਬਾਅਦ ਇਸ ਹਫਤੇ ਦੇ ਬਿਜ਼ੀ ਸ਼ੈਡਿਊਲ ਵਿਚ ਸੀ.ਈ.ਓ. ਐਲਨ ਮਸਕ ਸੰਗੀਤਕਾਰ ਵੀ ਬਣ ਗਏ ਹਨ। ਐਲਨ ਨੇ ਸਾਉਂਡਕਲਾਊਡ 'ਤੇ ਆਪਣਾ ਲਿਖਿਆ, ਸੰਗੀਤਬੱਧ ਕੀਤਾ ਗਾਣਾ ਸ਼ੁੱਕਰਵਾਰ ਨੂੰ ਅਪਲੋਡ ਕੀਤਾ। ਮਸਕ ਨੇ ਸਟੂਡੀਓ ਵਿਚ ਗਾਣਾ ਗਾਉਂਦੇ ਹੋਏ ਆਪਣੀ ਫੋਟੋ ਵੀ ਟਵਿੱਟਰ 'ਤੇ ਸ਼ੇਅਰ ਕੀਤੀ। ਗਾਣੇ ਦੇ ਬੋਲ ਸਨ। 'ਡੋਂਟ ਡਾਊਟ ਯੋਰ ਵਿਬੇ ਬਿਕਜ਼ ਇਟਸ ਟੂ, ਡੋਂਟ ਡਾਊਟ ਯੋਰ ਵਿਬੇ ਬਿਕਜ਼ ਇਟਸ ਯੂ। ਚਾਰ ਮਿੰਟ ਦੇ ਇਸ ਗੀਤ ਦੇ ਬੋਲ ਦਾ ਮਤਲਬ ਹੈ, ਆਪਣੇ ਅਹਿਸਾਸਾਂ 'ਤੇ ਸ਼ੱਕ ਨਾ ਕਰੋ, ਕਿਉਂਕਿ ਇਹ ਸੱਚੇ ਹਨ, ਆਪਣੇ ਅਹਿਸਾਸਾਂ 'ਤੇ ਸ਼ੱਕ ਨਾ ਕਰੋ ਕਿਉਂਕਿ ਇਹ ਤੁਹਾਡੇ ਹਨ। ਕੁਝ ਹੀ ਘੰਟਿਆਂ ਵਿਚ ਇਸ ਨੂੰ 1 ਲੱਖ 35 ਹਜ਼ਾਰ ਤੋਂ ਜ਼ਿਆਦਾ ਲਾਈਕ ਮਿਲੇ।

ਐਲਨ ਦੀ ਨੈਟਵਰਥ 34.8 ਬਿਲੀਅਨ ਡਾਲਰ
ਟੈਸਲਾ ਦੇ ਸੀ.ਈ.ਓ. ਅਤੇ ਚੇਅਰਮੈਨ ਐਲਨ ਮਸਕ ਦੁਨੀਆ ਵਿਚ 23ਵੇਂ ਨੰਬਰ ਦੇ ਅਮੀਰ ਵਿਅਕਤੀ ਹਨ। 31 ਜਨਵਰੀ ਨੂੰ ਉਨ੍ਹਾਂ ਦੀ ਨੈਟਵਰਥ 34.8 ਬਿਲੀਅਨ ਡਾਲਰ ਹੈ। ਦੱਖਣੀ ਅਫਰੀਕਾ ਵਿਚ ਪੜ੍ਹੇ ਤੇ ਵੱਡੇ ਹੋਏ, ਅਮਰੀਕਾ ਵਿਚ ਆ ਕੇ ਇਲੈਕਟ੍ਰਾਨਿਕ ਕਾਰ ਕੰਪਨੀ ਟੈਸਲਾ ਅਤੇ ਪੁਲਾੜ ਕੰਪਨੀ ਸਪੇਸਐਕਸ ਸ਼ੁਰੂ ਕੀਤੀ। ਸਪੇਸਐਕਸ ਦੀ ਮਾਰਕੀਟ ਵੈਲਿਊ 20 ਬਿਲੀਅਨ ਡਾਲਰ ਹੈ। ਇਨ੍ਹਾਂ ਦੀ ਟੈਸਲਾ ਮੋਟਰਸ ਫੁਲੀ ਇਲੈਕਟ੍ਰਾਨਿਕ ਵ੍ਹੀਕਲ ਬਣਾ ਰਹੀ ਹੈ।

 


Sunny Mehra

Content Editor

Related News