ਅਲਕਾਇਦਾ ਨੇ ਸਵੀਡਸ਼ ਬੰਧਕ ਨੂੰ 6 ਸਾਲ ਬਾਅਦ ਕੀਤਾ ਰਿਹਾਅ

06/27/2017 1:01:26 AM

ਸਟਾਕਹੋਮ — ਅੱਤਵਾਦੀ ਸੰਗਠਨ ਅਲਕਾਇਦਾ ਨੇ 6 ਸਾਲ ਪਹਿਲਾਂ ਬੰਧਕ ਬਣਾਏ ਗਏ ਇਕ ਸਵੀਡਸ਼ ਨਾਗਰਿਕ ਨੂੰ ਰਿਹਾਅ ਕਰ ਦਿੱਤਾ। ਸਵੀਡਨ ਦੇ ਵਿਦੇਸ਼ ਮੰਤਰਾਲੇ ਨੇ ਸੋਮਵਾਰ ਨੂੰ ਦੱਸਿਆ ਕਿ ਨਵੰਬਰ 2011 'ਚ ਜ਼ੋਹਾਨ ਗੁਸਟਾਫਸਨ ਦਾ ਮਾਲੀ 'ਚ ਇਕ ਮੋਟਰਸੀਕਲ ਯਾਤਰਾ ਦੇ ਦੌਰਾਨ ਦੱਖਣੀ ਅਫਰੀਕਾ ਅਤੇ ਨੀਦਰਲੈਂਡ ਦੇ 2 ਲੋਕਾਂ ਦੇ ਨਾਲ ਅਗਵਾਹ ਕਰ ਲਿਆ ਗਿਆ ਸੀ। ਸਵੀਡਸ਼ ਰੇਡੀਓ ਨੇ ਇਕ ਸੂਤਰ ਦੇ ਹਵਾਲੇ ਤੋਂ ਦੱਸਿਆ ਕਿ ਅਗਵਾਹਕਾਰ ਨੇ ਉਨ੍ਹਾਂ ਦੀ ਰਿਹਾਈ ਲਈ 5 ਮਿਲੀਅਨ ਡਾਲਰ ਦੀ ਮੰਗ ਕੀਤੀ ਸੀ, ਜਿਸ ਨੂੰ ਸਵੀਡਿਸ਼ ਸਰਕਾਰ ਨੇ ਅਸਵੀਕਾਰ ਕਰ ਦਿੱਤਾ। ਵਿਦੇਸ਼ ਮੰਤਰਾਲੇ ਨੇ ਫਿਰੌਤੀ ਦੇ ਸਵਾਲ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਵਿਦੇਸ਼ ਮੰਤਰੀ ਮਾਰਗੋ ਵਾਲਸਟਾਮ ਨੇ ਇਕ ਬਿਆਨ 'ਚ ਕਿਹਾ, ''ਮੈਂ ਬਹੁਤ ਖੁਸ਼ੀ ਦੇ ਨਾਲ ਇਹ ਗੱਲ ਕਹਿ ਸਕਦਾ ਹਾਂ ਕਿ ਜ਼ੋਹਾਨ ਗੁਸਟਾਫਸਨ ਨੂੰ ਰਿਹਾਅ ਕਰ ਦਿੱਤਾ ਗਿਆ ਹੈ ਅਤੇ ਹੁਣ ਉਹ ਸਵੀਡਨ ਵਾਪਸ ਆ ਪਾਉਣਗੇ। ਗੁਸਟਾਫਸਨ ਦੀ ਰਿਹਾਈ ਨੂੰ ਯਕੀਨਨ ਕਰਨ ਲਈ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਪੁਲਸ ਅਤੇ ਦੂਜੇ ਵਿਭਾਗ ਦੇ ਅਧਿਕਾਰੀਆਂ ਨੇ ਕਾਫੀ ਮਿਹਨਤ ਕੀਤੀ।