ਯਮਨ ''ਚ ਡਰੋਨ ਹਮਲੇ ''ਚ ਅਲਕਾਇਦਾ ਦੇ 7 ਸ਼ੱਕੀ ਅੱਤਵਾਦੀ ਮਾਰੇ ਗਏ

10/26/2017 12:49:40 PM

ਦੁਬਈ,(ਵਾਰਤਾ)— ਯਮਨ 'ਚ ਅਮਰੀਕੀ ਫੌਜ ਵਲੋਂ ਵੀਰਵਾਰ ਕੀਤੇ ਗਏ ਡਰੋਨ ਹਮਲੇ 'ਚ ਅਲਕਾਇਦਾ ਦੇ 7 ਸ਼ੱਕੀ ਅੱਤਵਾਦੀ ਮਾਰੇ ਗਏ। ਸਥਾਨਕ ਲੋਕਾਂ ਅਤੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸੂਤਰਾਂ ਨੇ ਦੱਸਿਆ ਕਿ ਇਹ ਹਮਲੇ ਅਲ-ਬਾਇਦਾ ਸੂਬੇ ਵਿਚ ਹਥਿਆਰਾਂ ਤੋਂ ਲੈਸ ਆਦਮੀਆਂ ਨੂੰ ਲਿਜਾ ਰਹੀਆਂ ਦੋ ਕਾਰਾਂ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ। ਜ਼ਿਕਰਯੋਗ ਹੈ ਕਿ ਆਮ ਤੌਰ ਉੱਤੇ ਅਮਰੀਕੀ ਫੌਜ ਯਮਨ 'ਚ ਸਰਗਰਮ ਅਲਕਾਇਦਾ ਦੇ ਸੰਗਠਨ 'ਅਰਬ ਪ੍ਰਾਯਦੀਪ ਵਿਚ ਅਲਕਾਇਦਾ' ਦੇ ਠਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਡਰੋਨ ਅਤੇ ਹਵਾਈ ਹਮਲੇ ਕਰਦੀ ਰਹਿੰਦੀ ਹੈ। ਏਕਿਊਏਪੀ ਨੇ ਈਰਾਨ ਸਮਰਥਿਤ ਹੌਦੀ ਗੁੱਟ ਅਤੇ ਸਊਦੀ ਅਰਬ ਦੇ ਸਮਰਥਨ ਵਾਲੀ ਰਾਸ਼ਟਰਪਤੀ ਅਬਦ-ਰੱਬੂਮੰਸੂਰ ਹਾਦੀ ਦੀ ਸਰਕਾਰ ਦੇ ਵਿਚਕਾਰ ਦੋ ਸਾਲਾਂ ਤੋਂ ਵੀ ਜ਼ਿਆਦਾ ਸਮਾਂ ਤੋਂ ਜਾਰੀ ਗ੍ਰਹਿ ਲੜਾਈ ਦਾ ਮੁਨਾਫ਼ਾ ਚੁੱਕਦੇ ਹੋਏ ਆਪਣੀ ਹਾਲਤ ਨੂੰ ਮਜ਼ਬੂਤ ਕੀਤਾ ਹੈ। ਏਕਿਊਏਪੀ ਦੱਖਣੀ ਅਤੇ ਪੂਰਵੀ ਯਮਨ ਦੇ ਅਬਯਾਨ, ਸ਼ਾਬਵਾ ਅਤੇ ਅਲ-ਬਾਇਦਾ ਸਮੇਤ ਕਈ ਸੂਬਿਆਂ 'ਚ ਸਰਗਰਮ ਹੈ।