ਮਾਲੀ ''ਚ ਅੱਤਵਾਦੀਆਂ ਨੇ ਕੀਤਾ ਫੌਜੀ ਕੈਂਪ ''ਤੇ ਹਮਲਾ, 16 ਦੀ ਮੌਤ

10/02/2019 12:54:36 AM

ਬਮਾਕੋ - ਮੱਧ ਮਾਲੀ 'ਚ ਅੱਤਵਾਦੀ ਸੰਗਠਨ ਅਲਕਾਇਦਾ ਨਾਲ ਜੁੜੇ ਸਮੂਹਾਂ ਨੇ ਫੌਜੀ ਕੈਂਪਾਂ 'ਤੇ ਹਮਲਾ ਕੀਤਾ, ਜਿਸ 'ਚ ਘਟੋਂ-ਘੱਟ 16 ਲੋਕ ਮਾਰੇ ਗਏ। ਖੇਤਰੀ ਜੀ-5 ਸਾਹੇਲ ਫੋਰਸ ਦੇ ਕਮਾਂਡਰ ਨਾਇਜ਼ਰ ਜਨਰਲ ਓਮਾਰੋਓ ਨਾਤਾਤੋਓ ਗਾਜ਼ਮਾ ਨੇ ਮੰਗਲਵਾਰ ਨੂੰ ਦੱਸਿਆ ਕਿ ਅੰਸਾਰੂਲ ਇਸਲਾਮ ਦੇ ਅੱਤਵਾਦੀਆਂ ਨੇ ਭਾਰੀ ਹਥਿਆਰਾਂ ਦੇ ਨਾਲ ਫੋਰਸ ਦੀ ਮਾਲੀਅਨ ਬਟਾਲੀਅਨ 'ਤੇ ਐਤਵਾਰ ਅਤੇ ਸੋਮਵਾਰ ਨੂੰ ਹਮਲਾ ਕੀਤਾ।

ਇਕ ਸਥਾਨਕ ਨਿਵਾਸੀ ਨੇ ਦੱਸਿਆ ਕਿ ਉਸ ਨੇ 12 ਫੌਜੀਆਂ ਦੀਆਂ ਲਾਸ਼ਾਂ ਦੇਖੀਆਂ। ਮਾਲੀ ਸਰਕਾਰ ਨੇ ਹਮਲੇ ਦੀ ਪੁਸ਼ਟੀ ਕਰਦੇ ਹੋਏ ਆਖਿਆ ਕਿ ਵੱਡੀ ਗਿਣਤੀ 'ਚ ਹਥਿਆਰਾਂ ਨੂੰ ਨੁਕਸਾਨ ਪਹੁੰਚਿਆ ਹੈ। ਉਥੇ ਮੋਂਡੋਰੋ ਨਿਵਾਸੀ ਇਕ ਵਿਅਕਤੀ ਨੇ ਦੱਸਿਆ ਕਿ ਹਥਿਆਰਬੰਦ ਲੋਕਾਂ ਨੇ ਮਾਲੀ ਦੇ ਇਕ ਹੋਰ ਫੌਜੀ ਕੈਂਪ 'ਤੇ ਉਸੇ ਰਾਤ ਹਮਲਾ ਕੀਤਾ ਅਤੇ 4 ਲੋਕਾਂ ਦੀ ਹੱਤਿਆ ਕਰ ਦਿੱਤੀ, ਜਿਨ੍ਹਾਂ 'ਚ 2 ਨਾਗਰਿਕ ਸ਼ਾਮਲ ਹਨ।

Khushdeep Jassi

This news is Content Editor Khushdeep Jassi