ਆਸਟਰੇਲੀਆ ਹਵਾਈ ਅੱਡੇ 'ਤੇ ਭਾਰਤੀ ਬੈਗ ਕਾਰਨ ਮਚਿਆ ਹੜਕੰਪ

04/06/2018 2:20:02 PM

ਬ੍ਰਿਸਬੇਨ— ਭਾਰਤ ਤੋਂ ਆਸਟਰੇਲੀਆ ਪੁੱਜੇ ਇਕ ਬੈਗ ਨੇ ਹਵਾਈ ਅੱਡੇ 'ਤੇ ਹੜਕੰਪ ਮਚਾ ਦਿੱਤਾ, ਇਸ ਕਾਰਨ ਬ੍ਰਿਸਬੇਨ ਹਵਾਈ ਅੱਡੇ ਨੂੰ ਬੰਦ ਕਰਨਾ ਪਿਆ। ਆਸਟਰੇਲੀਆ 'ਚ ਰਾਸ਼ਟਰਮੰਡਲ ਦੀਆਂ ਖੇਡਾਂ ਹੋ ਰਹੀਆਂ ਹਨ, ਇਸ ਲਈ ਹਵਾਈ ਅੱਡਿਆਂ 'ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਅਜਿਹੇ 'ਚ ਬ੍ਰਿਸਬੇਨ ਹਵਾਈ ਅੱਡੇ 'ਤੇ ਇਕ ਬੈਗ ਨੂੰ ਦੇਖ ਜਾਂਚ ਅਧਿਕਾਰੀਆਂ ਨੂੰ ਸ਼ੱਕ ਹੋਇਆ ਕਿਉਂਕਿ ਇਸ 'ਤੇ 'ਬੋਂਬ ਟੂ ਬ੍ਰਿਸਬੇਨ' ਲਿਖਿਆ ਹੋਇਆ ਸੀ। ਅਧਿਕਾਰੀਆਂ ਨੂੰ ਲੱਗਾ ਕਿ ਇਸ 'ਚ ਬੰਬ ਜਾਂ ਕੋਈ ਖਤਰਨਾਕ ਚੀਜ਼ ਹੋਵੇਗੀ। ਇਸ ਕਾਰਨ ਜਾਂਚ ਕਰਨ ਲਈ ਹਵਾਈ ਅੱਡੇ 'ਤੇ ਅਧਿਕਾਰੀ ਜੁਟ ਗਏ। ਜਦ ਅਧਿਕਾਰੀਆਂ ਨੇ ਇਸ ਦੀ ਜਾਂਚ ਕੀਤੀ ਤਾਂ ਇਸ 'ਚੋਂ ਕੋਈ ਵੀ ਖਤਰਨਾਕ ਚੀਜ਼ ਨਹੀਂ ਨਿਕਲੀ। ਬੁੱਧਵਾਰ ਨੂੰ ਸਿੰਗਾਪੁਰ ਤੋਂ ਆਈ ਫਲਾਈਟ 'ਚ ਇਹ ਬੈਗ ਸੀ ਅਤੇ ਇਸ 'ਤੇ ਇਸ ਦੇ ਮਾਲਕ ਦਾ ਨਾਂ ਸੀ। 
ਜਾਂਚ ਮਗਰੋਂ ਪਤਾ ਲੱਗਾ ਕਿ ਬੈਗ 'ਤੇ ਮੁੰਬਈ ਦੀ ਥਾਂ ਬੰਬਈ ਲਿਖਿਆ ਸੀ ਪਰ ਇਸ ਦਾ ਨਾਂ ਅੱਧਾ ਹੀ ਸੀ। ਇਸ ਲਈ ਅਧਿਕਾਰੀ ਇਸ ਨੂੰ 'ਬੋਬ' ਭਾਵ ਬੰਬ ਪੜ੍ਹ ਰਹੇ ਸਨ। 1995 ਤਕ ਮੁੰਬਈ ਨੂੰ ਬੰਬਈ ਹੀ ਕਿਹਾ ਜਾਂਦਾ ਸੀ। ਜਾਂਚ ਮਗਰੋਂ ਇਹ ਵੀ ਪਤਾ ਲੱਗਾ ਕਿ ਇਹ ਸਭ ਅਚਾਨਕ ਹੀ ਹੋਇਆ ਹੈ ਕਿਉਂਕਿ ਕਿਸੇ ਨੇ ਵੀ ਜਾਣ-ਬੁੱਝ ਕੇ ਅਜਿਹਾ ਨਹੀਂ ਲਿਖਿਆ ਸੀ। ਆਸਟਰੇਲੀਆ ਸਰਹੱਦ ਪੁਲਸ ਨੇ ਮੁੰਬਈ ਹਵਾਈ ਅੱਡੇ 'ਤੇ ਗੱਲ ਕੀਤੀ ਅਤੇ ਇਸ ਦੀ ਜਾਂਚ ਕਰਵਾਈ। ਪੂਰੀ ਤਰ੍ਹਾਂ ਜਾਂਚ ਹੋਣ ਮਗਰੋਂ ਉਨ੍ਹਾਂ ਨੇ ਕਿਹਾ ਕਿ ਅੱਗੇ ਤੋਂ ਅਜਿਹੀ ਅਣਗਹਿਲੀ ਨਾ ਹੋਵੇ, ਜਿਸ ਕਾਰਨ ਕਿਸੇ ਨੂੰ ਵੀ ਪ੍ਰੇਸ਼ਾਨੀ ਝੱਲਣੀ ਪਵੇ।