ਉਡਾਣ ਦੌਰਾਨ ਜਹਾਜ਼ ਦੇ ਇੰਜਨ ਵਿਚ ਲੱਗੀ ਅੱਗ, ਰੌਣ ਕੁਰਲਾਉਣ ਲੱਗੇ ਯਾਤਰੀ (ਵੀਡੀਓ)

11/22/2019 4:43:12 PM

ਮਨੀਲਾ- ਫਿਲੀਪੀਨ ਏਅਰਲਾਈਨਸ ਦੇ ਇਕ ਬੋਇੰਗ 777 ਜਹਾਜ਼ ਵਿਚ ਐੱਲ.ਏ.ਐੱਫ. ਏਅਰਪੋਰਟ 'ਤੋਂ ਲੰਘਣ ਦੌਰਾਨ ਇੰਜਨ ਵਿਚ ਅੱਗ ਲੱਗ ਗਈ। ਅੱਗ ਲੱਗ ਜਾਣ ਕਾਰਨ ਇਸ ਜਹਾਜ਼ ਨੂੰ ਐਮਰਜੰਸੀ ਹਾਲਤ ਵਿਚ ਲੈਂਡ ਕਰਵਾਇਆ ਗਿਆ। ਜਦੋਂ ਜਹਾਜ਼ ਦੇ ਇੰਜਨ ਵਿਚ ਅੱਗ ਲੱਗਣ ਦੀ ਸੂਚਨਾ ਮਿਲੀ ਉਸ ਸਮੇਂ ਜਹਾਜ਼ ਵਿਚ ਬੈਠੇ ਕੁਝ ਮੁਸਾਫਰਾਂ ਨੇ ਇਸ ਦੀ ਵੀਡੀਓ ਬਣਾ ਲਈ। ਜਹਾਜ਼ ਦੇ ਇੰਜਨ ਵਿਚ ਲੱਗੀ ਅੱਗ ਦੀਆਂ ਲਪਟਾਂ ਦੀ ਵੀਡੀਓ ਵਾਇਰਲ ਹੋ ਗਈ ਹੈ।

ਜਹਾਜ਼ ਵਿਚ ਅੱਗ ਲੱਗਣ ਤੋਂ ਬਾਅਦ ਐਮਰਜੰਸੀ ਹਾਲਤ ਵਿਚ ਇਸ ਜਹਾਜ਼ ਨੂੰ ਵਾਪਸ ਹਵਾਈ ਅੱਡੇ 'ਤੇ ਉਤਾਰਿਆ ਗਿਆ। ਜਹਾਜ਼ ਦੇ ਇੰਜਨ ਵਿਚ ਅੱਗ ਲੱਗਣ ਦੇ ਕਾਰਨ ਜਹਾਜ਼ ਵਿਚ ਬੈਠੇ ਸਾਰੇ ਯਾਤਰੀ ਘਬਰਾ ਗਏ ਪਰ ਕਿਸੇ ਵੀ ਯਾਤਰੀ ਨੂੰ ਕੋਈ ਨੁਕਸਾਨ ਨਹੀਂ ਹੋਇਆ । ਡੇਲੀਮੇਲ ਵਿਚ ਛੱਪੀ ਖਬਰ ਤੇ ਵੀਡੀਓ ਅਨੁਸਾਰ ਅੱਗ ਲੱਗਣ ਤੋਂ ਬਾਅਦ ਜਹਾਜ਼ ਨੂੰ ਸਹੀ ਸਲਾਮਤ ਲੈਂਡ ਕਰਾ ਦਿੱਤਾ ਗਿਆ ਇਸ ਵਾਲ ਕਿਸੇ ਯਾਤਰੀ ਨੂੰ ਕੋਈ ਨੁਕਸਾਨ ਨਹੀਂ ਹੋਇਆ। ਬੋਇੰਗ 777 ਜਹਾਜ਼ ਲਾਂਸ ਏਂਜਲਸ ਇੰਟਰਨੈਸ਼ਨਲ ਏਅਰਪੋਰਟ ਵਲੋਂ ਮਨੀਲਾ ਜਾ ਰਿਹਾ ਸੀ। ਜਹਾਜ਼ ਵਿਚ 347 ਮੁਸਾਫਰ ਸਵਾਰ ਸਨ।

Baljit Singh

This news is Content Editor Baljit Singh