ਸੀਰੀਆ ''ਚ ਹਵਾਈ ਫੌਜ ਨੇ ਢੇਰ ਕੀਤਾ ਡ੍ਰੋਨ

09/20/2019 2:55:02 AM

ਦਮਿਸ਼ਕ - ਸੀਰੀਆ ਦੀ ਹਵਾਈ ਫੌਜ ਨੇ ਰਾਜਧਾਨੀ ਨੇੜੇ ਇਕ ਅਣਪਛਾਤੇ ਡ੍ਰੋਨ ਨੂੰ ਵੀਰਵਾਰ ਦੀ ਸ਼ਾਮ ਢੇਰ ਕਰ ਦਿੱਤਾ ਗਿਆ ਹੈ। ਸਥਾਨਕ ਮੀਡੀਆ ਨੇ ਇਹ ਜਾਣਕਾਰੀ ਦਿੱਤੀ। ਮੀਡੀਆ ਮੁਤਾਬਕ ਇਹ ਡ੍ਰੋਨ ਦੇਸ਼ ਦੇ ਦੱਖਣੀ ਹਿੱਸੇ 'ਚ ਦਮਿਸ਼ਕ ਦੇ ਅਕਰਬਾ ਸ਼ਹਿਰ ਦੇ ਅੰਦਰ ਉੱਡ ਰਿਹਾ ਸੀ। ਇਸ ਵਿਚਾਲੇ ਰਿਪੋਰਟ 'ਚ ਆਖਿਆ ਗਿਆ ਹੈ ਕਿ ਦਮਿਸ਼ਕ ਦੇ ਦੱਖਣ-ਪੂਰਬੀ ਜ਼ਰਾਮਾਨਾ 'ਚ ਧਮਾਕਾ ਹੋਣ ਦੀਆਂ ਆਵਾਜ਼ਾਂ ਸੁਣੀਆਂ ਗਈਆਂ ਹਨ।

Khushdeep Jassi

This news is Content Editor Khushdeep Jassi