ਬੱਚਿਆਂ ''ਚ ਮਾਨਸਿਕ ਬੀਮਾਰੀਆਂ ਦਾ ਕਾਰਨ ਹਵਾ ਪ੍ਰਦੂਸ਼ਣ

09/25/2019 9:26:59 PM

ਵਾਸ਼ਿੰਗਟਨ— ਬਚਪਨ 'ਚ ਹਵਾ ਪ੍ਰਦੂਸ਼ਣ ਦਾ ਸਾਹਮਣਾ ਕਰਨ ਨਾਲ ਅੱਲ੍ਹੜ ਉਮਰੇ ਤਣਾਅ ਤੇ ਮਾਨਸਿਕ ਤੌਰ 'ਤੇ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। 3 ਨਵੇਂ ਅਧਿਐਨਾਂ 'ਚ ਇਹ ਗੱਲ ਸਾਹਮਣੇ ਆਈ ਹੈ। 'ਐਨਵਾਇਰਮੈਂਟਲ ਹੈਲਥ ਪਰਸਪੈਕਟਿਵਸ' ਮੈਗਜ਼ੀਨ 'ਚ ਛਪੇ ਇਕ ਅਧਿਐਨ 'ਚ ਕਿਹਾ ਗਿਆ ਕਿ ਘੱਟ ਸਮੇਂ ਲਈ ਹਵਾ ਪ੍ਰਦੂਸ਼ਣ ਦੀ ਲਪੇਟ 'ਚ ਆਉਣ ਨਾਲ ਬੱਚਿਆਂ 'ਚ ਮਾਨਸਿਕ ਸਮੱਸਿਆਵਾਂ ਇਕ ਤੋਂ ਦੋ ਦਿਨ ਬਾਅਦ ਆ ਸਕਦੀਆਂ ਹਨ।

ਅਮਰੀਕਾ ਦੇ ਸਿਨਸਿਟਾਨੀ ਯੂਨੀਵਰਸਿਟੀ ਦੇ ਖੋਜੀਆਂ ਨੇ ਦੇਖਿਆ ਕਿ ਅਣਗੌਲੇ ਤਬਕੇ ਦੇ ਬੱਚਿਆਂ 'ਚ ਹਵਾ ਦੇ ਪ੍ਰਦੂਸ਼ਣ ਦਾ ਅਸਰ ਜ਼ਿਆਦਾ ਹੋ ਸਕਦਾ ਹੈ ਤੇ ਉਨ੍ਹਾਂ 'ਚ ਆਤਮ-ਹੱਤਿਆ ਜਿਹੀ ਪ੍ਰਵਿਰਤੀ ਜਿਹੀਆਂ ਬੀਮਾਰੀਆਂ ਜ਼ਿਆਦਾ ਹੋ ਸਕਦੀਆਂ ਹਨ। ਸਿਨਸਿਟਾਨੀ ਚਿਲਡਰਨ ਹਾਸਪੀਟਲ ਮੈਡੀਕਲ ਸੈਂਟਰ ਦੇ ਕੋਲ ਬਰੋਕੈਂਪ ਨੇ ਕਿਹਾ ਕਿ ਇਸ ਅਧਿਐਨ 'ਚ ਪਹਿਲੀ ਵਾਰ ਬਾਹਰੀ ਹਵਾ ਪ੍ਰਦੂਸ਼ਣ ਦੇ ਪੱਧਰ ਤੇ ਬੱਚਿਆਂ 'ਚ ਆਤਮ-ਹੱਤਿਆ ਦੀ ਪ੍ਰਵਿਰਤੀ ਜਿਹੀਆਂ ਮਾਨਸਿਕ ਬੀਮਾਰੀਆਂ ਦੇ ਵਿਚਕਾਰ ਸਬੰਧ ਪਾਇਆ ਗਿਆ। ਬਰੋਕੈਂਪ ਨੇ ਕਿਹਾ ਕਿ ਇਨ੍ਹਾਂ ਅਧਿਐਨ ਦੀ ਪੁਸ਼ਟੀ ਲਈ ਜ਼ਿਆਦਾ ਖੋਜਾਂ ਦੀ ਲੋੜ ਹੈ। ਜਿਨ੍ਹਾਂ ਬੱਚਿਆਂ 'ਚ ਮਾਨਸਿਕ ਬੀਮਾਰੀ ਨਾਲ ਜੁੜੇ ਸੰਕੇਤ ਦਿਸ ਰਹੇ ਹੋਣ, ਉਨ੍ਹਾਂ ਨੂੰ ਰੋਕਣ ਵਿਚ ਇਹ ਮਦਦਗਾਰ ਹੋ ਸਕਦਾ ਹੈ।


Baljit Singh

Content Editor

Related News