ਹਵਾ ਪ੍ਰਦੂਸ਼ਣ ਕਾਰਨ ਵਧਦਾ ਹੈ ਡਿਪ੍ਰੈਸ਼ਨ ਤੇ ਖੁਦਕੁਸ਼ੀ ਦਾ ਖਦਸ਼ਾ

12/20/2019 8:23:36 PM

ਲੰਡਨ(ਭਾਸ਼ਾ)- ਜੇਕਰ ਤੁਸੀਂ ਸੋਚਦੇ ਹੋ ਕਿ ਹਵਾ ਪ੍ਰਦੂਸ਼ਣ ਕਾਰਣ ਸਿਰਫ ਤੁਹਾਡੀ ਸਿਹਤ ਖਰਾਬ ਹੁੰਦੀ ਹੈ ਤਾਂ ਅਜਿਹਾ ਨਹੀਂ ਹੈ। ਪ੍ਰਦੂਸ਼ਣ ਸਰੀਰਕ ਰੂਪ ਨਾਲ ਨੁਕਸਾਨ ਪਹੁੰਚਾਉਣ ਦੇ ਨਾਲ-ਨਾਲ ਤੁਹਾਨੂੰ ਮਾਨਸਿਕ ਤੌਰ ’ਤੇ ਵੀ ਬੀਮਾਰ ਬਣਾ ਦਿੰਦਾ ਹੈ। ਹਾਲ ਹੀ ਵਿਚ ਹੋਈ ਇਕ ਸਟੱਡੀ ’ਚ ਭਾਰਤ ਸਮੇਤ 16 ਦੇਸ਼ਾਂ ਦੀ ਡਾਟਾ ਸਮੀਖਿਆ ਕੀਤੀ ਗਈ, ਜਿਸ ’ਚ ਇਹ ਗੱਲ ਸਾਹਮਣੇ ਆਈ ਕਿ ਹੱਦ ਤੋਂ ਜ਼ਿਆਦਾ ਪ੍ਰਦੂਸ਼ਿਤ ਹਵਾ ’ਚ ਰਹਿ ਰਹੇ ਲੋਕਾਂ ’ਚ ਡਿਪ੍ਰੈਸ਼ਨ ਅਤੇ ਖੁਦਕੁਸ਼ੀ ਕਰਨ ਦਾ ਖਦਸ਼ਾ ਵਧ ਜਾਂਦਾ ਹੈ।

ਬਾਲਿਗਾਂ ਦੀ ਮਾਨਸਿਕ ਸਿਹਤ ’ਤੇ ਪੈਂਦਾ ਹੈ ਬੁਰਾ ਅਸਰ
ਇਨਵਾਇਰਮੈਂਟਲ ਹੈਲਥ ਪ੍ਰਾਸਪੈਕਟਿਵਸ ਨਾਂ ਦੇ ਜਨਰਲ ’ਚ ਪ੍ਰਕਾਸ਼ਿਤ ਇਹ ਸਟੱਡੀ ਹੁਣ ਤਕ ਦੀ ਪਹਿਲੀ ਸਿਸਟਮੈਟਿਕ ਸਟੱਡੀ ਹੈ, ਜਿਸ ’ਚ ਇਹ ਗੱਲ ਨੂੰ ਸਾਬਿਤ ਕੀਤਾ ਗਿਆ ਹੈ ਕਿ ਹਵਾ ਪ੍ਰਦੂਸ਼ਣ ਅਤੇ ਮੈਂਟਲ ਹੈਲਥ ਪ੍ਰਾਬਲਮਸ ਵਿਚਕਾਰ ਕਨੈਕਸ਼ਨ ਹੈ। ਯੂ. ਕੇ. ਦੀ ਯੂਨੀਵਰਸਿਟੀ ਕਾਲਜ ਲੰਡਨ (ਯੂ.ਸੀ.ਐੱਲ.) ਦੇ ਵਿਗਿਆਨੀਆਂ ਨੇ ਨੋ ਸਟੱਡੀ ਤੋਂ ਮਿਲੇ ਡਾਟੇ ਦਾ ਵਿਸ਼ਲੇਸ਼ਣ ਕੀਤਾ, ਜਿਸ ਵਿਚ ਪੀ. ਐੱਮ. (ਪਰਟਿਕੁਲੇਟ ਮੈਟਰ) 2.5 ਪ੍ਰਦੂਸ਼ਣ ਦਾ ਬਾਲਿਗਾਂ ਦੀ ਮਾਨਸਿਕ ਸਿਹਤ ’ਤੇ ਪੈਣ ਵਾਲੇ ਅਸਰ ਬਾਰੇ ਜਾਣਕਾਰੀ ਦਿੱਤੀ ਗਈ ਸੀ।

ਸਰੀਰ ’ਚ ਵਧ ਜਾਂਦੇ ਹਨ ਟੈਨਸ਼ਨ ਵਾਲੇ ਹਾਰਮੋਨ
ਖੋਜਕਾਰਾਂ ਨੇ ਪਾਇਆ ਕਿ ਜਿਵੇਂ-ਜਿਵੇਂ ਪ੍ਰਦੂਸ਼ਣ ਦਾ ਲੈਵਲ ਵਧਿਆ, ਖੁਦਕੁਸ਼ੀ ਦੀ ਤਾਦਾਦ ਅਤੇ ਡਿਪਰੈਸ਼ਨ ਦੀ ਲਪੇਟ ’ਚ ਆਉਣ ਵਾਲੇ ਲੋਕਾਂ ਦੀ ਤਦਾਦ ਵੀ ਵਧੀ ਹੈ। ਖਰਾਬ ਹਵਾ ’ਚ ਮੌਜੂਦ ਕਣ ਖੂਨ ਅਤੇ ਨੱਕ ਦੋਵਾਂ ਰਾਹੀਂ ਦਿਮਾਗ ਤਕ ਪਹੁੰਚ ਸਕਦੇ ਹਨ ਅਤੇ ਦਿਮਾਗ ’ਚ ਸੋਜਿਸ਼, ਤੰਤਰਿਕਾ ਕੋਸ਼ਿਕਾਵਾਂ ਨੂੰ ਨੁਕਸਾਨ ਅਤੇ ਟੈਨਸ਼ਨ ਵਾਲੇ ਹਾਰਮੋਨ ਨੂੰ ਵਧਾ ਸਕਦੇ ਹਨ।

ਸਾਹ ਲੈਣ ਵਾਲੀ ਹਵਾ ਦਾ ਸਾਫ ਅਤੇ ਸ਼ੁੱਧ ਹੋਣਾ ਜ਼ਰੂਰੀ
ਸਟੱਡੀ ਦੇ ਲੀਡ ਆਥਰ ਆਈਸੋਬੇਲ ਬ੍ਰੈਥਵੇਟ ਕਹਿੰਦੇ ਹਨ ਕਿ ਉਹ ਪਹਿਲਾਂ ਤੋਂ ਇਹ ਗੱਲ ਜਾਣਦੇ ਸਨ ਕਿ ਹਵਾ ਪ੍ਰਦੂਸ਼ਣ ਸਾਡੀ ਸਿਹਤ ਲਈ ਕਿੰਨਾ ਨੁਕਸਾਨਦੇਹ ਹੈ। ਇਸ ਨਾਲ ਹਾਰਟ ਤੋਂ ਲੈ ਕੇ ਲੰਗਜ਼ ਤਕ ਕਈ ਬੀਮਾਰੀਆਂ, ਸਟਰੋਕ ਅਤੇ ਡਿਮੇਂਸ਼ੀਆ ਦਾ ਖਤਰਾ ਵੀ ਕਾਫੀ ਜ਼ਿਆਦਾ ਰਹਿੰਦਾ ਹੈ ਪਰ ਹੁਣ ਅਸੀਂ ਇਸ ਗੱਲ ਨੂੰ ਵੀ ਦਿਖਾ ਰਹੇ ਹਾਂ ਕਿ ਹਵਾ ਪ੍ਰਦੂਸ਼ਣ ਸਾਡੀ ਮਾਨਸਿਕ ਸਿਹਤ ਨੂੰ ਵੀ ਕਾਫੀ ਨੁਕਸਾਨ ਪਹੁੰਚਾਉਂਦਾ ਹੈ। ਇਸ ਲਈ ਅਸੀਂ ਜਿਸ ਹਵਾ ’ਚ ਸਾਹ ਲੈ ਰਹੇ ਹਾਂ, ਉਸ ਦਾ ਸਾਫ ਅਤੇ ਸ਼ੁੱਧ ਹੋਣਾ ਕਿੰਨਾ ਜ਼ਰੂਰੀ ਹੈ।


Baljit Singh

Content Editor

Related News