ਜਹਾਜ਼ ''ਚ ਸਵਾਰ ਦਿਮਾਗੀ ਰੂਪ ਤੋਂ ਪਰੇਸ਼ਾਨ ਵਿਅਕਤੀ ਨੇ ਪਾਇਆ ਭੜਥੂ

09/01/2017 10:40:22 AM

ਆਕਲੈਂਡ/ਐਡੀਲੇਡ— ਏਅਰ ਨਿਊਜ਼ੀਲੈਂਡ ਦੀ ਫਲਾਈਟ ਨੰਬਰ 175 ਜੋ ਕਿ ਆਕਲੈਂਡ ਤੋਂ ਪਰਥ ਜਾਣੀ ਸੀ, ਨੂੰ ਇੱਕ ਦਿਮਾਗੀ ਤੌਰ 'ਤੇ ਅਸੰਤੁਲਿਤ ਵਿਅਕਤੀ ਦੀਆਂ ਹਰਕਤਾਂ ਕਰਕੇ ਐਡੀਲੇਡ ਵਿੱਚ ਹੀ ਰੋਕਣਾ ਪਿਆ। ਇਸ ਕਾਰਨ ਯਾਤਰੀਆਂ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਅਤੇ ਫਲਾਈਟ ਤਕਰੀਬਨ 2 ਘੰਟੇ ਦੇਰੀ ਨਾਲ ਆਪਣੀ ਮੰਜ਼ਿਲ 'ਤੇ ਪੁੱਜ ਸਕੀ ।
ਏਅਰ ਨਿਊਜ਼ੀਲੈਂਡ ਦੇ ਬੁਲਾਰੇ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਾਲਾਂਕਿ ਕਿਸੇ ਯਾਤਰੀ ਨੂੰ ਸਰੀਰੀਕ ਤੌਰ 'ਤੇ ਕੋਈ ਨੁਕਸਾਨ ਨਹੀਂ ਹੋਇਆ ਪਰ ਇਸ ਘਟਨਾ ਕਾਰਨ ਯਾਤਰੀ ਖੱਜਲ-ਖੁਆਰ ਬਹੁਤ ਹੋਏ। ਬੀਤੇ ਦਿਨੀਂ ਫਲਾਈਟ ਨੂੰ ਤਕਰੀਬਨ ਦੁਪਹਿਰ 2:55 ਵਜੇ ਐਡੀਲੇਡ ਵਿਖੇ ਉੁਤਾਰਨਾ ਪਿਆ, ਜਿਥੇ ਪੁਲਸ ਨੇ ਇਸ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਅਤੇ ਬਾਅਦ ਵਿੱਚ ਤਕਰੀਬਨ ਸ਼ਾਮ 4:33 ਤੇ ਫਲਾਈਟ ਐਡੀਲੇਡ ਪੁੱਜੀ ।