ਨਿਊਜ਼ੀਲੈਂਡ ਗੋਲੀਬਾਰੀ : ਏਅਰ ਨਿਊਜ਼ੀਲੈਂਡ ਦੀਆਂ ਉਡਾਣਾਂ ਰੱਦ

03/15/2019 12:36:30 PM

ਵੈਲਿੰਗਟਨ (ਬਿਊਰੋ)— ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਵਿਚ ਸ਼ੁੱਕਰਵਾਰ ਨੂੰ ਦੋ ਮਸਜਿਦਾਂ ਵਿਚ 50 ਰਾਊਂਡ ਦੀ ਗੋਲੀਬਾਰੀ ਕੀਤੀ ਗਈ। ਹੁਣ ਤੱਕ 9 ਲੋਕਾਂ ਦੇ ਮਰਨ ਅਤੇ 50 ਦੇ ਕਰੀਬ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਮਸਜਿਦ ਵਿਚ ਬੰਗਲਾਦੇਸ਼ ਕ੍ਰਿਕਟ ਟੀਮ ਨਮਾਜ਼ ਅਦਾ ਕਰਨ ਆਈ ਸੀ। ਗੋਲੀਬਾਰੀ ਦੌਰਾਨ ਪੂਰੀ ਟੀਮ ਪਾਰਕ ਦੇ ਰਸਤੇ ਸੁਰੱਖਿਅਤ ਬਾਹਰ ਨਿਕਲ ਗਈ। ਮਸਜਿਦ ਦੇ ਦਰਵਾਜੇ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ। ਚਾਰ ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਸਥਾਨਕ ਪ੍ਰਸ਼ਾਸਨ ਨੇ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਦੀ ਅਪੀਲ ਕੀਤੀ ਹੈ ਕਿਉਂਕਿ ਸ਼ਹਿਰ ਵਿਚ ਹਮਲਾਵਰ ਹਾਲੇ ਵੀ ਸਰਗਰਮ ਹਨ।

ਉੱਧਰ ਏਅਰ ਨਿਊਜ਼ੀਲੈਂਡ ਦੇ ਅੱਜ ਰਾਤ ਕ੍ਰਾਈਸਟਚਰਚ ਦੇ ਬਾਹਰ ਸਾਰੀਆਂ ਟਰਬੋਪ੍ਰੋਪ ਉਡਾਣਾਂ ਰੱਦ ਕਰ ਦਿੱਤੀਆਂ ਹਨ। ਸਵੇਰੇ ਸਥਿਤੀ ਦੀ ਸਮੀਖਿਆ ਕੀਤੀ ਜਾਵੇਗੀ। ਘਰੇਲੂ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਜੈੱਟ ਸੇਵਾਵਾਂ ਦਾ ਸੰਚਾਲਨ ਜਾਰੀ ਹੈ ਪਰ ਸੁਰੱਖਿਆ ਵਿਵਸਥਾ ਮਜ਼ਬੂਤ ਕਰ ਦਿੱਤੀ ਗਈ ਹੈ।

Vandana

This news is Content Editor Vandana