ਏਅਰ ਇੰਡੀਆ ਨੇ ਅਮਰੀਕਾ, ਬ੍ਰਿਟੇਨ ਅਤੇ ਸਿੰਗਾਪੁਰ ਲਈ ਵਿਸ਼ੇਸ਼ ਉਡਾਣਾਂ ਦੀ ਬੁਕਿੰਗ ਕੀਤੀ ਸ਼ੁਰੂ

05/06/2020 11:38:27 PM

ਨਵੀਂ ਦਿੱਲੀ—ਦੇਸ਼ 'ਚ ਕੋਰੋਨਾ ਮਹਾਮਾਰੀ ਦੇ ਵਧਦੇ ਮਾਮਲਿਆਂ 'ਚ ਏਅਰ ਇੰਡੀਆ ਨੇ ਭਾਰਤ ਤੋਂ ਅਮਰੀਕਾ, ਬ੍ਰਿਟੇਨ ਅਤੇ ਸਿੰਗਾਪੁਰ ਲਈ ਵਿਸ਼ੇਸ਼ ਉਡਾਣਾਂ 'ਤੇ ਉਡਾਣ ਭਰਨ ਲਈ ਬੁਕਿੰਗ ਲੈਣੀ ਸ਼ੁਰੂ ਕਰ ਦਿੱਤੀ ਹੈ। ਇਸ ਦਾ ਮਕਸੱਦ ਵਿਦੇਸਾਂ 'ਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ 'ਚ ਥੋੜੀ ਰਾਹਤ ਦੇਣਾ ਹੈ।

ਦੱਸ ਦੇਈਏ ਕਿ ਸੱਤ ਮਈ ਤੋਂ ਕੇਂਦਰ ਸਰਕਾਰ ਨੇ ਵਿਦੇਸ਼ਾਂ 'ਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਅਭਿਆਨ ਚਲਾਉਣ ਦਾ ਐਲਾਨ ਕੀਤਾ ਹੈ। ਜਾਣਕਾਰੀ ਮੁਤਾਬਕ ਇਕ ਹਫਤੇ ਦੌਰਾਨ ਵੱਡੇ ਪੱਧਰ 'ਤੇ ਇਨ੍ਹਾਂ ਵਿਸ਼ੇਸ਼ ੁਉਡਾਣਾਂ ਰਾਹੀਂ ਵਿਦੇਸ਼ਾਂ ਤੋਂ ਭਾਰਤੀਆਂ ਨੂੰ ਵਾਪਸ ਲਿਆਇਆ ਜਾਵੇਗਾ। ਸੱਤ ਮਈ ਤੋਂ 14 ਮਈ ਤਕ ਦਿੱਲੀ ਅਤੇ ਮੁੰਬਈ ਤੋਂ ਨਿਊਯਾਰਕ, ਸੈਨ ਫ੍ਰਾਂਸਿਸਕੋ, ਸ਼ਿਕਾਗੋ, ਵਾਸ਼ਿੰਗਟਨ, ਲੰਡਨ ਅਤੇ ਸਿੰਗਾਪੁਰ ਲਈ ਕਰੀਬ 17 ਉਡਾਣਾਂ ਸੰਚਾਲਿਤ ਕੀਤੀਅ ਜਾਣਗੀਆਂ।

Karan Kumar

This news is Content Editor Karan Kumar