ਬੰਬ ਦੀ ਅਫਵਾਹ ਤੋਂ ਬਾਅਦ ਏਅਰ ਇੰਡੀਆ ਜਹਾਜ਼ ਦੀ ਲੰਡਨ 'ਚ ਐਮਰਜੈਂਸੀ ਲੈਂਡਿੰਗ

06/27/2019 3:49:31 PM

ਲੰਡਨ- ਏਅਰ ਇੰਡੀਆ ਦੇ ਜਹਾਜ਼ ਵਿਚ ਬੰਬ ਹੋਣ ਦੀ ਅਫਵਾਹ ਤੋਂ ਬਾਅਦ ਇਸ ਦੀ ਲੰਡਨ ਵਿਚ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ। ਮੌਕੇ 'ਤੇ ਜਾਂਚ ਅਧਿਕਾਰੀ ਪਹੁੰਚ ਗਏ ਹਨ ਅਤੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਏਅਰ ਇੰਡੀਆ ਦੇ 191 ਮੁੰਬਈ-ਨੇਵਾਰਕ ਜਹਾਜ਼ ਜਹਾਜ਼ ਵਿਚ ਬੰਬ ਹੋਣ ਦੀ ਖਬਰ ਤੋਂ ਬਾਅਦ ਇਸ ਦੀ ਤੁਰੰਤ ਲੰਡਨ ਸਟੈਨਸਟੇਡ ਹਵਾਈ ਅੱਡੇ 'ਤੇ ਅਹਿਤਿਆਤੀ ਲੈਂਡਿੰਗ ਕੀਤੀ ਗਈ। ਅਮਰੀਕਾ ਲਈ ਏਅਰ ਇੰਡੀਆ ਦਾ ਇਕ ਜਹਾਜ਼ ਦੀ ਵੀਰਵਾਰ ਨੂੰ ਲੰਡਨ ਦੇ ਸਟੈਨਸਟੇਡ ਏਅਰਪੋਰਟ 'ਤੇ  ਉਤਾਰ ਲਿਆ ਗਿਆ।

ਲੰਡਨ ਸਟੈਨਸਟੇਡ ਏਅਰਪੋਰਟ ਵਲੋਂ ਵੀ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਗਈ ਹੈ। ਲੰਡਨ ਸਟੈਨਸਟੇਡ ਏਅਰਪੋਰਟ ਨੇ ਟਵੀਟ ਕੀਤਾ ਕਿ ਸਾਡਾ ਰਨਵੇ ਹੁਣ ਖੁੱਲ ਗਿਆ ਹੈ, ਯਾਤਰੀਆਂ ਨੂੰ ਹੋਈ ਅਸੁਵਿਧਾ ਲਈ ਅਸੀਂ ਮੁਆਫੀ ਮੰਗਦੇ ਹਾਂ। ਏਅਰ ਇੰਡੀਆ ਜਹਾਜ਼ ਦੀ ਅਹਿਤਿਆਤੀ ਲੈਂਡਿੰਗ ਦੇ ਚੱਲਦੇ ਰਨਵੇ ਨੂੰ ਕੁਝ ਸਮੇਂ ਲਈ ਬੰਦ ਕਰਨਾ ਪਿਆ ਸੀ ਪਰ ਹੁਣ ਇਹ ਸ਼ੁਰੂ ਹੋ ਗਿਆ ਹੈ। 
ਫਿਲਹਾਲ ਜਹਾਜ਼ ਵਿਚ ਕਿੰਨੇ ਲੋਕ ਸਵਾਰ ਸਨ ਇਸ ਬਾਰੇ ਅਜੇ ਪੂਰੀ ਜਾਣਕਾਰੀ ਨਹੀਂ ਮਿਲੀ ਹੈ। ਮੌਕੇ 'ਤੇ ਪੁਲਸ ਮੁਲਾਜ਼ਮ ਅਤੇ ਬੰਬ ਡਿਫਿਊਜ਼ ਕਰਨ ਵਾਲਾ ਦਸਤਾ ਪਹੁੰਚ ਗਿਆ ਹੈ। ਸਾਰੇ ਯਾਤਰੀਆਂ ਨੂੰ ਸੁਰੱਖਿਅਤ ਜਹਾਜ਼ ਵਿਚੋਂ ਉਤਾਰ ਲਿਆ ਹੈ।

Sunny Mehra

This news is Content Editor Sunny Mehra