ਏਅਰ ਕੈਨੇਡਾ ਦੇ ਜਹਾਜ਼ ''ਚ ਧੂੰਆਂ ਭਰਨ ਤੋਂ ਬਾਅਦ ਕਰਵਾਈ ਗਈ ਐਮਰਜੈਂਸੀ ਲੈਂਡਿੰਗ

06/10/2017 2:11:25 PM

ਓਟਾਵਾ— ਏਅਰ ਕੈਨੇਡਾ ਦੇ ਜਹਾਜ਼ ਵਿਚ ਧੂੰਆਂ ਭਰਨ ਤੋਂ ਬਾਅਦ ਵੀਰਵਾਰ ਸਵੇਰੇ ਨੂੰ ਇਸ ਦੀ ਸਿਆਟਲ ਵਿਖੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਇਸ ਘਟਨਾ ਕਾਰਨ ਜਹਾਜ਼ ਵਿਚ ਸਵਾਰ ਲੋਕ ਕਾਫੀ ਚਿੰਤਾ ਵਿਚ ਨਜ਼ਰ ਆਏ। ਦੱਸ ਦੇਈਏ ਕਿ ਇਹ ਜਹਾਜ਼ ਕੈਲਗਰੀ ਤੋਂ ਸਿਆਟਲ ਜਾ ਰਿਹਾ ਸੀ, ਜਿਸ ਦੌਰਾਨ ਜਹਾਜ਼ ਦੇ ਕੈਬਿਨ ਵਿਚ ਧੂੰਆਂ ਭਰ ਗਿਆ। ਸਿਆਟਲ-ਟਾਕੋਮਾ ਏਅਰਪੋਰਟ 'ਤੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਅਤੇ ਜਹਾਜ਼ ਨੂੰ ਖਾਲੀ ਕਰਵਾ ਕੇ ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਗਈ। ਘਟਨਾ ਵਿਚ ਕੋਈ ਵੀ ਯਾਤਰੀ ਜ਼ਖਮੀ ਨਹੀਂ ਹੋਇਆ। ਹਾਲਾਂਕਿ ਬਾਅਦ ਵਿਚ ਉਸੇ ਦਿਨ ਇਸ ਜਹਾਜ਼ ਦੀਆਂ ਸੇਵਾਵਾਂ ਨਹੀਂ ਲਈਆਂ ਗਈਆਂ। ਜਹਾਜ਼ ਵਿਚ 74 ਯਾਤਰੀ ਸਵਾਰ ਸਨ।

Kulvinder Mahi

This news is News Editor Kulvinder Mahi