ਮਹਾਮਾਰੀ ਕਾਰਨ 16,500 ਵਰਕਰਾਂ ਲਈ ਏਅਰ ਕੈਨੇਡਾ ਨੇ ਲਿਆ ਇਹ ਵੱਡਾ ਫੈਸਲਾ

04/09/2020 6:03:41 PM

ਮਾਂਟ੍ਰੀਅਲ (ਬਿਊਰੋ): ਦੁਨੀਆ ਭਰ ਵਿਚ ਫੈਲੀ ਕੋਵਿਡ-19 ਮਹਾਮਾਰੀ ਦਾ ਪ੍ਰਭਾਵ ਹਰ ਖੇਤਰ 'ਤੇ ਪਿਆ ਹੈ। ਇਸ ਮਹਾਮਾਰੀ ਕਾਰਨ ਦੇਸ਼ਾਂ ਦੀ ਅਰਥਵਿਵਸਥਾ ਵੱਡੇ ਪੱਧਰ 'ਤੇ ਪ੍ਰਭਾਵਿਤ ਹੋਈ ਹੈ। ਇਸ ਸਭ ਦੇ ਵਿਚ ਏਅਰਲਾਈਨ ਵਰਕਰਾਂ ਲਈ ਇਕ ਚੰਗੀ ਖਬਰ ਆਈ ਹੈ। ਏਅਰਲਾਈਨ ਨੇ ਕਿਹਾ ਹੈ ਕਿ ਜਿਹੜੇ 16,500 ਕਰਮੀਆਂ ਨੂੰ ਏਅਰ ਕੈਨੇਡਾ ਨੇ ਨੌਕਰੀ ਤੋਂ ਕੱਢ ਦਿੱਤਾ ਸੀ ਹੁਣ ਉਹਨਾਂ ਨੂੰ ਕੋਰੋਨਾਵਾਇਰਸ ਮਹਾਮਾਰੀ ਦੇ ਕਾਰਨ ਸਰਕਾਰ ਵੱਲੋਂ ਲਿਆਂਦੇ ਗਏ ਰਾਹਤ ਪੈਕੇਜ ਦੇ ਤਹਿਤ ਵਾਪਸ ਨੌਕਰੀ 'ਤੇ ਰੱਖਿਆ ਜਾਵੇਗਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਰੋਜ਼ਾਨਾ ਸਮਾਚਾਰ ਸੰਮੇਲਨ ਦੇ ਦੌਰਾਨ ਕੰਪਨੀਆਂ ਦੇ ਮਾਲੀਆ 'ਤੇ ਗੱਲ ਕੀਤੀ ਸੀ।ਇੱਥੇ ਦੱਸ ਦਈਏ ਕਿ ਏਅਰ ਕੈਨੇਡਾ ਨੇ 30 ਮਾਰਚ ਨੂੰ ਕੈਨੇਡਾ ਸਥਿਤ ਕਰਮਚਾਰੀਆਂ 36000 ਨੂੰ ਲੱਗਭਗ ਅੱਧਾ ਕਰ ਦਿੱਤਾ ਸੀ। ਅਜਿਹਾ ਇਸ ਲਈ ਕਰਨਾ ਪਿਆ ਕਿਉਂਕਿ ਕੋਰੋਨਾਵਾਇਰਸ ਦੇ ਕਾਰਨ ਦੇਸ਼ ਵਿਚ ਯਾਤਰਾ ਪਾਬੰਦੀਆਂ ਦੇ ਲਾਗੂ ਹੋਣ ਦੇ ਬਾਅਦ 90 ਫੀਸਦੀ ਤੋਂ ਵਧੇਰੇ ਵਪਾਰ ਅਚਾਨਕ ਠੱਪ ਪੈ ਗਿਆ ਅਤੇ ਲੋਕਾਂ ਨੇ ਹਫਾਈ ਸਫਰ ਕਰਨਾ ਬੰਦ ਕਰਨੀ ਦਿੱਤਾ ਸੀ।।

ਦੱਸਿਆ ਗਿਆ ਕਿ ਸਰਕਾਰ 6 ਜੂਨ ਤੱਕ 75 ਫੀਸਦੀ ਹਾਰਡ-ਹਿਟ ਕੰਪਨੀਆਂ ਦੀ ਤਨਖਾਹ ਦਾ ਭੁਗਤਾਨ ਕਰੇਗੀ। ਏਅਰ ਕੈਨੇਡਾ ਨੇ ਕਿਹਾ ਕਿ 'ਸੀ.ਈ.ਡਬਲਊ.ਐੱਸ.' ਰਾਹਤ ਪੈਕੇਜ ਦੇ ਤਹਿਤ ਇਹ ਉਹਨਾਂ ਲੋਕਾਂ ਨੂੰ ਵਾਪਸ ਲਿਆਇਆ ਜਾਵੇਗਾ ਜਿਹਨਾਂ ਨੂੰ ਕੱਢ ਦਿੱਤਾ ਗਿਆ ਸੀ। ਇੱਥੇ ਦੱਸ ਦਈਏ ਕਿ ਕੱਢੇ ਗਏ ਕਰਮਚਾਰੀਆਂ ਦੇ ਸਾਹਮਣੇ ਆਰਥਿਕ ਸੰਕਟ ਦੀ ਸਥਿਤੀ ਬਣ ਗਈ ਸੀ। ਹੁਣ ਸਰਕਾਰ ਦੇ ਇਸ ਪੈਕੇਜ ਦੇ ਬਾਅਦ ਉਹਨਾਂ ਨੂੰ ਰਾਹਤ ਮਿਲੇਗੀ। ਏਅਰ ਕੈਨੇਡਾ ਨੇ ਐਲਾਨ ਕੀਤਾ ਸੀ ਕਿ ਉਹ ਅਸਥਾਈ ਰੂਪ ਨਾਲ ਆਪਣੇ ਕਰਮਚਾਰੀਆਂ ਦੀ ਛਾਂਟੀ ਕਰੇਗਾ। ਇਸ ਦੇ ਨਾਲ ਹੀ ਆਪਣੀਆਂ ਗਤੀਵਿਧੀਆਂ ਨੂੰ 90 ਫੀਸਦੀ ਤੱਕ ਘੱਟ ਕਰ ਦੇਵੇਗਾ। 

ਪੜ੍ਹੋ ਇਹ ਅਹਿਮ ਖਬਰ- ਮਦਦ ਦੇ ਨਾਮ 'ਤੇ ਚੀਨ ਨੇ ਲਗਾਇਆ ਚੂਨਾ, ਕੈਨੇਡਾ ਨੂੰ ਭੇਜੇ 60 ਹਜ਼ਾਰ ਨਕਲੀ ਮਾਸਕ

ਏਅਰਲਾਈਨਜ਼ ਨੇ ਇਕ ਪ੍ਰੈੱਸ ਬਿਆਨ ਜਾਰੀ ਕਰ ਕੇ ਕਿਹਾ ਸੀ ਕਿ ਏਅਰ ਕੈਨੇਡਾ ਦੇ ਇਸ ਕਦਮ ਦਾ ਪ੍ਰਭਾਵ 3 ਅਪ੍ਰੈਲ ਤੋਂ 15,200 ਕਰਮਚਾਰੀਆਂ ਅਤੇ 1300 ਪ੍ਰਬੰਧਕਾਂ 'ਤੇ ਪਵੇਗਾ। ਏਅਰ ਕੈਨੇਡਾ ਦੇ ਪ੍ਰਧਾਨ ਕੈਲਿਨ ਰੋਵਿਨੇਸਕੁਨੇ ਨੇ ਬਿਆਨ ਵਿਚ ਕਿਹਾ ਸੀ,''ਕੋਵਿਡ-19 ਮਹਾਮਾਰੀ ਦੀ ਅਨਿਸ਼ਚਿਤ ਸੀਮਾ ਅਤੇ ਮਿਆਦ ਲਈ ਮਹੱਤਪੂਰਣ ਸਮੁੱਚੀ ਪ੍ਰਤਿਕਿਰਿਆ ਦੀ ਲੋੜ ਹੈ। ਇਸੇ ਤਰ੍ਹਾਂ ਨਾਲ ਕਰਮਚਾਰੀਆਂ ਨੂੰ ਛੁੱਟੀ ਦੇਣਾ ਬਹੁਤ ਹੀ ਦੁਖਦਾਈ ਹੈ ਪਰ ਸਾਨੂੰ ਇਹ ਫੈਸਲਾ ਲੈਣਾ ਹੋਵੇਗਾ ਕਿਉਂਕਿ ਕੁਝ ਸਮੇਂ ਤੱਕ ਅਸੀਂ ਛੋਟੇ ਪੱਧਰ 'ਤੇ ਆਪਣੀਆਂ ਸੇਵਾਵਾਂ ਦੇਵਾਂਗੇ।'' ਜ਼ਿਕਰਯੋਗ ਹੈ ਕਿ ਸਾਵਧਾਨੀ ਦੇ ਤੌਰ 'ਤੇ ਏਅਰ ਕੈਨੇਡਾ ਨੇ ਆਪਣੀਆਂ ਅੰਤਰਰਾਸ਼ਟਰੀ ਉਡਾਣਾਂ 'ਤੇ ਪਾਬੰਦੀ ਲਗਾਈ ਹੋਈ ਹੈ। ਇਸ ਵਿਚ ਅਮਰੀਕਾ ਵੀ ਸ਼ਾਮਲ ਹੈ। 31 ਮਾਰਚ ਤੱਕ ਕੈਨੇਡਾ ਵਿਚ 62 ਵਿਚੋਂ ਹੁਣ 40 ਹਵਾਈ ਅੱਡੇ ਕੰਮ ਕਰ ਰਹੇ ਸਨ।


ਪੜ੍ਹੋ ਇਹ ਅਹਿਮ ਖਬਰ- ਅਮਰੀਕਾ 'ਚ ਕੋਵਿਡ-19 ਨਾਲ 11 ਭਾਰਤੀਆਂ ਦੀ ਮੌਤ

Vandana

This news is Content Editor Vandana