ਚੋਣਾਂ ਲਈ ਡਿਊਟੀ ''ਤੇ ਤੈਨਾਤ ਸ਼੍ਰੀਲੰਕਾ ਦੇ 50 ਅਧਿਕਾਰੀ ਪਏ ਬੀਮਾਰ

11/15/2019 10:49:55 PM

ਕੋਲੰਬੋ - ਇਕ ਮੀਡੀਆ ਖਬਰ ਮੁਤਾਬਕ ਸ਼ੁੱਕਰਵਾਰ ਨੂੰ ਜ਼ਹਿਰੀਲਾ ਭੋਜਨ ਖਾਣਾ ਖਾਣ ਨਾਲ ਚੋਣਾਂ ਲਈ ਡਿਊਟੀ 'ਤੇ ਤੈਨਾਤ ਸ਼੍ਰੀਲੰਕਾ ਦੇ ਘਟੋਂ-ਘੱਟ 50 ਅਧਿਕਾਰੀ ਬੀਮਾਰ ਹੋ ਗਏ ਅਤੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਲੰਕਾ ਮਿਰਰ ਮੁਤਾਬਕ ਅਧਿਕਾਰੀਆਂ ਦੀ ਤੈਨਾਤੀ ਕੋਲੰਬੋ ਦੇ ਰਾਇਲ ਕਾਲਜ 'ਚ ਵੋਟਿੰਗ ਕੇਂਦਰ 'ਤੇ ਹੋਈ ਸੀ। ਅਧਿਕਾਰੀਆਂ ਨੂੰ ਨੈਸ਼ਨਲ ਹਸਪਤਾਲ 'ਚ ਦਾਖਲ ਕਰਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਹੋਣ ਵਾਲੀਆਂ ਚੋਣਾਂ 'ਚ ਸ਼੍ਰੀਲੰਕਾ ਦੇ 1.59 ਕਰੋੜ ਵੋਟਰ ਆਪਣੇ ਵੋਟ ਪਾਉਣ ਦੇ ਅਧਿਕਾਰ ਦਾ ਇਸਤੇਮਾਲ ਕਰਨਗੇ ਅਤੇ 35 ਉਮੀਦਵਾਰਾਂ 'ਚੋਂ ਇਕ ਨੂੰ ਮੌਜੂਦਾ ਰਾਸ਼ਟਰਪਤੀ ਮੈਤ੍ਰੀਪਾਲਾ ਸਿਰੀਸੈਨਾ ਦਾ ਉੱਤਰਾਧਿਕਾਰੀ ਚੁਣਨਗੇ।


Khushdeep Jassi

Content Editor

Related News