ਵੱਖਰੀ ਮਤਦਾਤਾ ਸੂਚੀ ਦੇ ਵਿਰੋਧ ''ਚ ਅਹਿਮਦੀ ਭਾਈਚਾਰਾ ਕਰੇਗਾ ਚੋਣ ਦਾ ਬਾਈਕਾਟ

07/18/2018 1:12:04 AM

ਲਾਹੌਰ— ਘੱਟ ਗਿਣਤੀ ਅਹਿਮਦੀ ਭਾਈਚਾਰੇ ਨਾਲ ਜੁੜੇ ਮਤਦਾਤਾ ਉਨ੍ਹਾਂ ਲਈ ਵੱਖਰੀ ਮਤਦਾਤਾ ਸੂਚੀ ਬਣਾਉਣ ਦੇ 'ਪੱਖਪਾਤ' ਦੇ ਕਦਮ ਖਿਲਾਫ ਪਾਕਿ 'ਚ 25 ਜੁਲਾਈ ਨੂੰ ਹੋਣ ਵਾਲੀ ਚੋਣ ਦਾ ਬਾਈਕਾਟ ਕਰਨਗੇ। ਇਹ ਚੋਣ ਸੰਯੁਕਤ ਚੋਣ ਪ੍ਰਣਾਲੀ ਦੇ ਤਹਿਤ ਹੋ ਰਿਹਾ ਹੈ ਪਰ ਦੇਸ਼ 'ਚ ਅਹਿਮਦੀ ਭਾਈਚਾਰੇ ਲਈ ਵੱਖਰੀ ਮਤਦਾਤਾ ਸੂਚੀ ਹੈ। ਪਾਕਿਸਤਾਨ 'ਚ ਅਹਿਮਦੀ ਭਾਈਚਾਰੇ ਦੇ ਇਕ ਬੁਲਾਰੇ ਸਲੀਮੁਦੀਨ ਨੇ ਕਿਹਾ ਕਿ ਮੁਸਲਮਾਨ, ਹਿੰਦੂ, ਇਸਾਈ ਤੇ ਸਿੱਖਾਂ ਸਣੇ ਸਾਰੇ ਧਾਰਮਿਕ ਸਮੂਹ ਮਤਦਾਤਾ ਸੂਚੀ ਦਾ ਹਿੱਸਾ ਹਨ ਜਦਕਿ ਅਹਿਮਦੀਆ ਦੇ ਮਾਮਲੇ 'ਚ ਵੱਖਰੀ ਮਤਦਾਤਾ ਸੂਚੀ ਤਿਆਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅਹਿਮਦੀ ਚੋਣਾਂ 'ਚ ਹਿੱਸਾ ਲੈਣਾ ਆਪਣੇ ਧਰਮ ਦੇ ਵਿਰੁੱਧ ਸਮਝਦੇ ਹਨ।