ਭਾਰਤ, ਅਮਰੀਕਾ ਨੇ ਖੋਜ ਪ੍ਰੋਜੈਕਟਾਂ ਦੀ ਚੋਣ ਅਤੇ ਫੰਡਿੰਗ ਪ੍ਰਕਿਰਿਆ ਨੂੰ ਸੌਖਾ ਬਣਾਉਣ ਲਈ ਕੀਤਾ ਸਮਝੌਤਾ

02/02/2023 4:54:45 PM

ਵਾਸ਼ਿੰਗਟਨ (ਭਾਸ਼ਾ)- ਭਾਰਤ ਅਤੇ ਅਮਰੀਕਾ ਨੇ ਇਕ ਸਮਝੌਤੇ 'ਤੇ ਹਸਤਾਖਰ ਕੀਤੇ ਹਨ, ਜੋ ਦੋਵਾਂ ਦੇਸ਼ਾਂ ਦੇ ਵਿਗਿਆਨੀਆਂ ਅਤੇ ਇੰਜੀਨੀਅਰਾਂ ਵਿਚਕਾਰ ਖੋਜ ਪ੍ਰੋਜੈਕਟਾਂ ਦੀ ਚੋਣ ਅਤੇ ਫੰਡਿੰਗ ਦੀ ਪ੍ਰਕਿਰਿਆ ਨੂੰ ਸੁਚਾਰੂ ਬਣਾਏਗਾ। ਵਿਗਿਆਨ ਅਤੇ ਇੰਜਨੀਅਰਿੰਗ ਦੇ ਸਾਰੇ ਗੈਰ-ਮੈਡੀਕਲ ਖੇਤਰਾਂ ਵਿੱਚ ਬੁਨਿਆਦੀ ਖੋਜ ਅਤੇ ਸਿੱਖਿਆ ਦਾ ਸਮਰਥਨ ਕਰਨ ਵਾਲੀ ਅਮਰੀਕਾ ਦੀ ਇਕ ਸੁੰਤਤਰ ਏਜੰਸੀ ਨੈਸ਼ਨਲ ਸਾਇੰਸ ਫਾਊਂਡੇਸ਼ਨ (ਐਨਐਸਐਫ) ਨੇ ਬੁੱਧਵਾਰ ਨੂੰ ਕਿਹਾ ਕਿ ਇਸ ਪ੍ਰਣਾਲੀ ਦੇ ਤਹਿਤ ਵਿਸ਼ਾਲ ਮੌਕੇ ਹਨ ਅਤੇ ਕੰਪਿਊਟਰ ਵਿਗਿਆਨ ਅਤੇ ਇੰਜੀਨੀਅਰਿੰਗ, ਭੂ-ਵਿਗਿਆਨ, ਗਣਿਤ ਅਤੇ ਭੌਤਿਕ ਵਿਗਿਆਨ, ਇੰਜਨੀਅਰਿੰਗ, ਉਭਰ ਰਹੀਆਂ ਤਕਨਾਲੋਜੀਆਂ ਵਿੱਚ ਰਣਨੀਤਕ ਤਰਜੀਹਾਂ ਅਤੇ ਖੋਜੀਆਂ ਦੇ ਹਿੱਤਾਂ ਨੂੰ ਆਸਾਨੀ ਨਾਲ ਅਨੁਕੂਲਿਤ ਕੀਤਾ ਜਾ ਸਕਦਾ ਹੈ। 

NSF ਦੇ ਨਿਰਦੇਸ਼ਕ ਸੇਥੁਰਾਮਨ ਪੰਚਨਾਥਨ ਨੇ ਕਿਹਾ ਕਿ "ਇਨ੍ਹਾਂ ਮੌਕਿਆਂ 'ਤੇ ਨਿਰਮਾਣ ਕਰਕੇ ਅਸੀਂ ਵਿਗਿਆਨ ਅਤੇ ਤਕਨਾਲੋਜੀ ਦੇ ਭਾਈਚਾਰਿਆਂ ਅਤੇ ਵਿਸ਼ਵ ਨੂੰ ਦਿਖਾ ਰਹੇ ਹਾਂ ਕਿ ਸਾਡੀਆਂ ਸਰਕਾਰਾਂ ਰੁਕਾਵਟਾਂ ਨੂੰ ਤੋੜਨ ਅਤੇ ਸਹਿਯੋਗ ਦੀ ਸਹੂਲਤ ਦੇਣ ਲਈ ਗੰਭੀਰ ਹਨ। ਭਾਰਤੀ-ਅਮਰੀਕੀ ਐੱਨਐੱਸਐੱਫ ਦੇ ਨਿਰਦੇਸ਼ਕ ਨੇ ਕਿਹਾ ਕਿ ਵਿਵਸਥਾ ਦੇ ਲਾਗੂ ਹੋਣ ਨਾਲ ਅਮਰੀਕਾ ਅਤੇ ਭਾਰਤ ਦਰਮਿਆਨ ਮਜ਼ਬੂਤ ਵਿਗਿਆਨਕ ਅਤੇ ਸੱਭਿਆਚਾਰਕ ਸਬੰਧਾਂ ਨੂੰ ਫਾਇਦਾ ਹੋਵੇਗਾ।

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ: FY-2023 ਦੇ ਪਹਿਲੇ ਅੱਧ ਲਈ H-2B ਵੀਜ਼ਾ ਲਈ ਅਰਜ਼ੀਆਂ ਦਾ ਟੀਚਾ ਪੂਰਾ

ਅਮਰੀਕਾ 'ਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ 'ਕ੍ਰਿਟੀਕਲ ਐਂਡ ਐਮਰਜਿੰਗ ਟੈਕਨਾਲੋਜੀ' (ICET) ਡਾਇਲਾਗ 'ਤੇ ਅਮਰੀਕਾ-ਭਾਰਤ ਪਹਿਲਕਦਮੀ ਦੇ ਹਿੱਸੇ ਵਜੋਂ ਮੰਗਲਵਾਰ ਨੂੰ ਵ੍ਹਾਈਟ ਹਾਊਸ 'ਚ ਆਯੋਜਿਤ ਹਸਤਾਖਰ ਸਮਾਰੋਹ 'ਚ NSF ਅਧਿਕਾਰੀਆਂ ਨਾਲ ਸ਼ਾਮਲ ਹੋਏ। ਸੰਧੂ ਨੇ ਕਿਹਾ ਕਿ “ਨਵੀਂ ਲਾਗੂ ਵਿਵਸਥਾ 'ਤੇ ਹਸਤਾਖਰ ਕਰਨਾ ਇਕ ਮਹੱਤਵਪੂਰਨ ਕਦਮ ਹੈ। ਇਹ ਸਾਡੀਆਂ ਵਿਗਿਆਨਕ ਏਜੰਸੀਆਂ ਅਤੇ ਸੰਸਥਾਵਾਂ ਨੂੰ ਨੇੜੇ ਲਿਆਏਗਾ ਅਤੇ ਰਣਨੀਤਕ ਅਤੇ ਤਕਨੀਕੀ ਖੇਤਰਾਂ ਵਿੱਚ ਸਾਂਝੇ ਖੋਜ ਲਈ ਨਵੇਂ ਰਾਹ ਖੋਲ੍ਹੇਗਾ ਜੋ ਸਾਡੇ ਲੋਕਾਂ ਦੀ ਖੁਸ਼ਹਾਲੀ 'ਤੇ ਸਕਾਰਾਤਮਕ ਪ੍ਰਭਾਵ ਪਾਉਣਗੇ। 

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana