ਰੂਸ ਤੋਂ ਗੈਸ ਸਪਲਾਈ ''ਚ ਕਟੌਤੀ ਦੇ ਖ਼ਦਸ਼ੇ ਦਰਮਿਆਨ ਯੂਰਪੀਅਨ ਯੂਨੀਅਨ ਦੇ ਦੇਸ਼ਾਂ ਵਿਚਕਾਰ ਸਮਝੌਤਾ

07/26/2022 5:24:41 PM

ਬ੍ਰਸੇਲਜ਼ (ਏਜੰਸੀ)- ਯੂਕ੍ਰੇਨ ਦੇ ਯੁੱਧ ਕਾਰਨ ਰੂਸ ਤੋਂ ਗੈਸ ਸਪਲਾਈ ਵਿਚ ਕਟੌਤੀ ਦੀ ਖ਼ਦਸ਼ੇ ਦੇ ਮੱਦੇਨਜ਼ਰ ਯੂਰਪੀਅਨ ਯੂਨੀਅਨ (ਈਯੂ) ਦੀਆਂ ਸਰਕਾਰਾਂ ਆਉਣ ਵਾਲੀਆਂ ਸਰਦੀਆਂ ਵਿੱਚ ਕੁਦਰਤੀ ਗੈਸ ਦੀ ਸਪਲਾਈ ਨੂੰ ਸੀਮਤ ਕਰਨ ਲਈ ਮੰਗਲਵਾਰ ਨੂੰ ਸਹਿਮਤ ਹੋ ਗਈਆਂ। ਯੂਰਪੀਅਨ ਯੂਨੀਅਨ ਦੇ ਊਰਜਾ ਮੰਤਰੀਆਂ ਨੇ ਅਗਸਤ ਤੋਂ ਮਾਰਚ ਤੱਕ ਗੈਸ ਦੀ ਮੰਗ ਨੂੰ 15 ਫ਼ੀਸਦੀ ਤੱਕ ਘਟਾਉਣ ਲਈ ਯੂਰਪੀਅਨ ਕਾਨੂੰਨ ਦੇ ਖਰੜੇ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਨਵੇਂ ਕਾਨੂੰਨ ਵਿੱਚ ਗੈਸ ਦੀ ਖ਼ਪਤ ਨੂੰ ਘਟਾਉਣ ਲਈ ਸਵੈਇੱਛਤ ਰਾਸ਼ਟਰੀ ਕਦਮ ਸ਼ਾਮਲ ਹਨ ਅਤੇ ਜੇਕਰ ਉਹ ਬਚਤ ਕਰਨ ਵਿੱਚ ਅਸਫ਼ਲ ਰਹਿੰਦੇ ਹਨ, ਤਾਂ 27-ਮੈਂਬਰੀ ਸਮੂਹ ਲਾਜ਼ਮੀ ਕਦਮ ਚੁੱਕੇਗਾ। ਯੂਰਪੀਅਨ ਕਮਿਸ਼ਨ ਦੇ ਪ੍ਰਧਾਨ ਉਰਸੁਲਾ ਵਾਨ ਡੇਰ ਲੇਅਨ ਨੇ ਇਸ ਕਦਮ ਦਾ ਸਵਾਗਤ ਕਰਦੇ ਹੋਏ ਕਿਹਾ, 'ਯੂਰਪੀ ਯੂਨੀਅਨ ਨੇ (ਰੂਸੀ ਰਾਸ਼ਟਰਪਤੀ ਵਲਾਦੀਮੀਰ) ਪੁਤਿਨ ਵੱਲੋਂ ਗੈਸ ਸਪਲਾਈ ਵਿੱਚ ਰੁਕਾਵਟ ਦੇ ਖ਼ਤਰੇ ਦਾ ਮੁਕਾਬਲਾ ਕਰਨ ਲਈ ਇੱਕ ਨਿਰਣਾਇਕ ਕਦਮ ਚੁੱਕਿਆ ਹੈ।'

cherry

This news is Content Editor cherry