ਡੈਨਮਾਰਕ ਦੀ ਯਾਤਰਾ ਤੋਂ ਬਾਅਦ PM ਮੋਦੀ ਫਰਾਂਸ ਲਈ ਹੋਏ ਰਵਾਨਾ

05/04/2022 8:15:19 PM

ਕੋਪੇਨਹੇਗਨ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁੱਧਵਾਰ ਨੂੰ ਡੈਨਮਾਰਕ ਦੀ ਆਪਣੀ 'ਸਾਰਥਕ' ਯਾਤਰਾ ਤੋਂ ਬਾਅਦ ਫਰਾਂਸ ਲਈ ਰਵਾਨਾ ਹੋ ਗਏ। ਡੈਨਮਾਰਕ ਦੀ ਆਪਣੀ ਯਾਤਰਾ ਦੌਰਾਨ ਮੋਦੀ ਨੇ ਨਾਰਡਿਕ ਦੇਸ਼ਾਂ ਦੇ ਆਪਣੇ ਹਮਰੁਤਬਿਆਂ ਨਾਲ ਕਈ ਦੁਵੱਲੀ ਮੀਟਿੰਗਾਂ ਕੀਤੀਆਂ ਅਤੇ ਭਾਰਤ-ਨਾਰਡਿਕ ਸ਼ਿਖ਼ਰ ਸੰਮੇਲਨ 'ਚ ਹਿੱਸਾ ਲਿਆ।

ਇਹ ਵੀ ਪੜ੍ਹੋ :- ਭੋਜਨ ਦੀ ਕਮੀ ਦਾ ਸਾਹਮਣਾ ਕਰਨ ਵਾਲੇ ਲੋਕਾਂ ਦੀ ਗਿਣਤੀ 2021 'ਚ ਉੱਚ ਪੱਧਰ 'ਤੇ ਰਹੀ : UN

ਪ੍ਰਧਾਨ ਮੰਤਰੀ ਦਫ਼ਤਰ ਨੇ ਟਵੀਟ ਕੀਤਾ ਕਿ ਡੈਨਮਾਰਕ ਦੀ ਆਪਣੀ ਸਾਰਥਕ ਯਾਤਰਾ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੈਰਿਸ ਲਈ ਰਵਾਨਾ ਹੋ ਗਏ ਹਨ। ਵਿਦੇਸ਼ ਮੰਤਰਾਲਾ (ਐੱਮ.ਈ.ਏ.) ਦੇ ਬੁਲਾਰੇ ਅਰਿੰਦਮ ਬਾਗਚੀ ਨੇ ਟਵੀਟ ਕੀਤਾ ਕਿ ਯਾਤਰਾ ਦੌਰਾਨ ਡੈਨਮਾਰਕ ਨਾਲ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕੀਤਾ ਗਿਆ ਹੈ। ਨਾਰਡਿਕ ਦੇਸ਼ਾਂ ਅਤੇ ਖੇਤਰ ਨਾਲ ਸਹਿਯੋਗ ਨੂੰ ਵਧਾਇਆ ਗਿਆ। ਪੀ.ਐੱਮ. ਮੋਦੀ ਤਿੰਨ ਯੂਰਪੀਅਨ ਦੇਸ਼ਾਂ ਦੀ ਯਾਤਰਾ ਦੇ ਦੂਜੇ ਪੜਾਅ 'ਚ ਮੰਗਲਵਾਰ ਨੂੰ ਬਰਲਿਨ ਤੋਂ ਇਥੇ ਪਹੁੰਚੇ ਸਨ। ਮੋਦੀ ਨੇ ਮੰਗਲਵਾਰ ਨੂੰ ਡੈਨਮਾਰਕ ਦੀ ਪ੍ਰਧਾਨ ਮੰਤਰੀ ਮੇਟੇ ਫਰੈਡੇਰਿਕਸੇਨ ਨਾਲ 'ਸਾਰਥਕ ਗੱਲਬਾਤ' ਕੀਤੀ ਸੀ।

ਇਹ ਵੀ ਪੜ੍ਹੋ :- IPS ਅਧਿਕਾਰੀ ਸੁਖਚੈਨ ਗਿੱਲ ਨੂੰ ਮਿਲੀ ਵੱਡੀ ਜ਼ਿੰਮੇਵਾਰੀ, ਸੰਭਾਲਣਗੇ ਇਹ ਅਹੁਦਾ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

Karan Kumar

This news is Content Editor Karan Kumar