ਟਰੰਪ ਦੇ ਇਸ ਐਲਾਨ ਤੋਂ ਬਾਅਦ ਭਾਰਤੀ ਆਈ. ਟੀ. ਪੇਸ਼ੇਵਰ ਹੋ ਸਕਦੈ ਪ੍ਰਭਾਵਿਤ

06/23/2020 3:23:42 AM

ਵਾਸ਼ਿੰਗਟਨ - ਕੋਰੋਨਾਵਾਇਰਸ ਮਹਾਮਾਰੀ ਵਿਚਾਲੇ ਅਮਰੀਕਾ ਵਿਚ ਬੇਰੁਜ਼ਗਾਰੀ ਦੀ ਦਰ ਵੱਧਣ ਦੇ ਨਾਲ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅੱਜ ਐਚ-1ਬੀ ਵੀਜ਼ਾ ਸਮੇਤ ਅਸਥਾਈ ਕਾਰਜ ਵੀਜ਼ਾ ਨੂੰ ਮੁਅੱਤਲ ਕਰਨ ਦਾ ਐਲਾਨ ਕਰ ਸਕਦੇ ਹਨ। 180 ਦਿਨਾਂ ਦੇ ਲਈ ਇਹ ਪਾਬੰਦੀ ਸੰਭਵ ਹੈ।

ਅਜਿਹਾ ਹੋਇਆ ਤਾਂ ਭਾਰਤੀ ਪੇਸ਼ੇਵਰਾਂ ਨੂੰ ਵੱਡਾ ਝਟਕਾ ਲੱਗੇਗਾ। ਅਜਿਹਾ ਕਰਨਾ ਟਰੰਪ ਦੀ ਚੋਣਾਂ ਦੀ ਮਜ਼ਬੂਰੀ ਬਣ ਗਈ ਹੈ। 'ਗ੍ਰੇਟ ਅਮਰੀਕਨ ਡ੍ਰੀਮ' ਨੂੰ ਪੂਰਾ ਕਰਨ ਲਈ ਵੀਜ਼ਾ ਪਾਬੰਦੀਆਂ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ 2.4 ਲੱਖ ਲੋਕਾਂ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ। ਐਚ-1ਬੀ ਵੀਜ਼ਾ ਬਿਨੈਕਾਰਾਂ ਦੀ ਲਿਸਟ ਵਿਚ ਸਭ ਤੋਂ ਜ਼ਿਆਦਾ ਭਾਰਤੀ ਆਈ. ਟੀ. ਪੇਸ਼ੇਵਰ ਪ੍ਰਭਾਵਿਤ ਹੋ ਸਕਦੇ ਹਨ।

Khushdeep Jassi

This news is Content Editor Khushdeep Jassi