ਇਟਲੀ ਦੀ ਡੁੱਬਦੀ ਕਬੱਡੀ ਨੂੰ ਬਚਾਉਣ ਲਈ ਕਬੱਡੀ ਖਿਡਾਰੀਆਂ ਨੇ ਹੀ ਚੁੱਕਿਆ ਬੀੜਾ

06/17/2019 11:12:05 PM

ਮਿਲਾਨ ਇਟਲੀ (ਸਾਬੀ ਚੀਨੀਆ)- ਜਦੋਂ ਆਪਣੇ ਘਰ ਨੂੰ ਅੱਗ ਲੱਗੀ ਹੋਵੇ ਤਾਂ ਬੁਝਾਉਣ ਦਾ ਜ਼ੇਰਾ ਵੀ ਆਪੇ ਹੀ ਕਰਨਾ ਪੈਂਦਾ ਹੈ, ਫਿਰ ਲੋਕਾਂ ਦਾ ਹਜ਼ੂਮ ਸਾਥ ਦੇਣ ਲਈ ਆਪਣੇ-ਆਪ ਤੁਹਾਡੇ ਨਾਲ ਜੁੜ ਪੈਂਦਾ ਹੈ। ਅਜਿਹੀਆਂ ਹੀ ਕਈ ਗੱਲਾਂ ਲਾਗੂ ਹੋ ਰਹੀਆਂ ਨੇ ਪਿਛਲੇ ਕੁਝ ਸਾਲਾਂ ਤੋਂ ਵੈਂਟੀਲੇਟਰ 'ਤੇ ਪਈ ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਕਬੱਡੀ ਬਾਰੇ, ਜਿਸ ਨੂੰ ਬਚਾਉਣ ਲਈ ਇਟਲੀ ਦੇ ਕਬੱਡੀ ਖਿਡਾਰੀਆਂ ਵਲੋਂ ਹੀ ਬੀੜਾ ਚੁੱਕਿਆ ਜਾ ਰਿਹਾ ਹੈ ਅਤੇ ਮਾਨਤੋਵਾ ਵਿਖੇ ਇਸ ਸੀਜ਼ਨ ਦੇ ਪਹਿਲੇ ਖੇਡ ਮੇਲੇ ਦਾ ਐਲਾਨ ਕਰ ਕੇ ਫਿਰ ਇਸੇ ਖੇਡ ਮੇਲੇ ਲਈ ਦੂਸਰਾ ਇਨਾਮ ਸਪਾਂਸਰ ਕਰਨ ਸੱਚਮੁੱਚ ਆਪਣੇ-ਆਪ ਵਿਚ ਇਕ ਬੜਾ ਵੱਡਾ ਉਪਰਾਲਾ ਆਖਿਆ ਜਾ ਸਕਦਾ ਹੈ। ਇਸ ਖੇਡ ਮੇਲੇ ਨੂੰ ਪ੍ਰਮੋਟ ਕਰ ਕੇ ਇਟਲੀ ਖਾਸ ਜ਼ਿਲਾ ਬੈਰਗਾਮੋ ਦੇ ਕਬੱਡੀ ਖਿਡਾਰੀ ਵਲੋਂ ਇਸ ਖੇਡ ਦੇ ਅਸਲੀ ਪਹਿਰੇਦਾਰ ਹੋਣ ਦਾ ਸਬੂਤ ਵੀ ਪੇਸ਼ ਕੀਤਾ ਗਿਆ।
ਪਿਛਲੇ ਦੋ ਤਿੰਨ ਖੇਡ ਸੀਜ਼ਨਾਂ ਵੱਲ ਨਿਗ੍ਹਾ ਮਾਰੀ ਜਾਵੇ ਤਾਂ ਬਿਨਾਂ ਕਿਸੇ ਫੈੱਡਰੇਸ਼ਨ ਤੋਂ ਇਨ੍ਹਾਂ ਖਿਡਾਰੀਆਂ ਦੇ ਸਹਿਯੋਗ ਨਾਲ ਹੀ ਖੇਡ ਮੇਲੇ ਕਰਵਾਏ ਜਾ ਰਹੇ ਹਨ, ਜੋ ਕਿ ਇਕ ਬਹੁਤ ਹੀ ਸਲਾਹੁਣਯੋਗ ਉਪਰਾਲਾ ਹੈ ਕਿਉਂਕਿ ਇਟਲੀ ਵਿਚ ਜੰਮੀ ਦੂਜੀ ਪੀੜ੍ਹੀ ਦੀ ਜਵਾਨੀ ਸਾਡੀਆਂ ਪੁਰਾਤਨ ਰਵਾਇਤਾਂ ਤੇ ਖੇਡਾਂ ਤੋਂ ਬਿਲਕੁਲ ਅਣਜਾਣ ਹੈ, ਜਿਸ ਨੂੰ ਆਪਣੇ ਸੱਭਿਆਚਾਰ ਨਾਲ ਜੁੜਨ ਲਈ ਅਜਿਹੇ ਉਪਰਾਲੇ ਕਰਨ ਵਾਲੇ ਹੀ ਅਸਲੀ ਸੂਰਬੀਰ ਅਖਵਾਉਂਦੇ ਹਨ, ਜੋ ਜਵਾਨੀ ਨੂੰ ਸਹੀ ਦਿਸ਼ਾਂ ਤੇ ਖਾਸ ਕਰ ਕੇ ਆਪਣੇ ਕਲਚਰ ਨਾਲ ਜੁੜੀ ਰੱਖਣ ਲਈ ਇਕ ਧੁਰ੍ਹਾ ਬਣ ਕੇ ਕੰਮ ਕਰਦੇ ਹੋਣ।


Gurdeep Singh

Content Editor

Related News