ਪ੍ਰਦਰਸ਼ਨ ਤੋਂ ਬਾਅਦ ਚੀਨ ਦੇ ਬੈਂਕ ਗਾਹਕਾਂ ਨੂੰ ਵਾਪਸ ਮਿਲੇਗੀ ਜਮ੍ਹਾ ਰਾਸ਼ੀ

07/12/2022 8:12:22 PM

ਤਾਈਪੇ-ਮੱਧ ਚੀਨ ਦੇ ਹੇਨਾਨ ਅਤੇ ਅਨਹੁਈ ਸੂਬਿਆਂ 'ਚ ਵਿੱਤੀ ਰੈਗੂਲੇਟਰਾਂ ਨੇ ਕੁਝ ਬੈਂਕ ਗਾਹਕਾਂ ਨੂੰ ਉਨ੍ਹਾਂ ਦੀ ਜਮ੍ਹਾ ਰਾਸ਼ੀ ਵਾਪਸ ਦੇਣ ਦਾ ਵਾਅਦਾ ਕੀਤਾ ਹੈ। ਜਮ੍ਹਾ ਰਾਸ਼ੀ ਵਾਪਸ ਕਰਨ ਦਾ ਇਹ ਵਾਅਦਾ ਐਤਵਾਰ ਨੂੰ ਖਾਤਿਆਂ 'ਤੇ ਰੋਕ ਵਿਰੁੱਧ ਵਿਰੋਧ ਪ੍ਰਦਰਸ਼ਨ ਦੇ ਹਿੰਸਕ ਹੋਣ ਤੋਂ ਬਾਅਦ ਕੀਤਾ ਗਿਆ। ਅਧਿਕਾਰੀਆਂ ਨੇ ਸੋਮਵਾਰ ਦੇਰ ਰਾਤ ਜਾਰੀ ਬਿਆਨ 'ਚ ਕਿਹਾ ਕਿ 50,000 ਯੁਆਨ (ਲਗਭਗ 7,400 ਅਮਰੀਕੀ ਡਾਲਰ) ਜਾਂ ਉਸ ਤੋਂ ਘੱਟ ਜਮ੍ਹਾ ਰਾਸ਼ੀ ਵਾਲੇ ਗਾਹਕਾਂ ਨੂੰ ਪ੍ਰਤੀਪੂਰਤੀ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਯੂਕ੍ਰੇਨੀ ਰਾਕੇਟ ਨਾਲ ਰੂਸ ਦੇ ਗੋਲਾਬਾਰੂਦ ਭੰਡਾਰ 'ਤੇ ਕੀਤਾ ਗਿਆ ਹਮਲਾ

ਉਨ੍ਹਾਂ ਕਿਹਾ ਕਿ ਜ਼ਿਆਦਾ ਜਮ੍ਹਾ ਰਾਸ਼ੀ ਵਾਲੇ ਹੋਰ ਲੋਕਾਂ ਨੂੰ ਉਨ੍ਹਾਂ ਦਾ ਰਾਸ਼ੀ ਬਾਅਦ 'ਚ ਮਿਲੇਗੀ। ਅਧਿਕਾਰੀਆਂ ਨੇ ਹਾਲਾਂਕਿ ਇਸ ਦੀ ਕੋਈ ਤਾਰਿਖ਼ ਨਹੀਂ ਦੱਸੀ। ਬੈਂਕਾਂ ਵਿਰੁੱਧ ਵਿਰੋਧ ਪ੍ਰਦਰਸ਼ਨ ਨੇ ਵਪਾਰਕ ਧਿਆਨ ਆਕਰਸ਼ਿਤ ਕੀਤਾ ਕਿਉਂਕਿ ਗੁੱਸੇ 'ਚ ਆਏ ਜਮ੍ਹਾਂਕਰਤਾਵਾਂ ਨੇ 6 ਗ੍ਰਾਮੀਣ ਬੈਂਕਾਂ ਤੋਂ ਆਪਣੀ ਧਨਰਾਸ਼ੀ ਵਾਪਸ ਪਾਉਣ ਦੀ ਕੋਸ਼ਿਸ਼ ਕਰਨ ਲਈ ਹੇਨਾਨ ਦੇ ਝੇਂਗਝੌ ਜਾਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਉਨ੍ਹਾਂ ਦੇ ਸੈਲਫੋਨ 'ਤੇ ਇਕ ਸਿਹਤ ਐਪ ਵੱਲੋਂ ਉਨ੍ਹਾਂ ਨੂੰ ਯਾਤਰਾ ਕਰਨ ਤੋਂ ਰੋਕ ਦਿੱਤਾ ਗਿਆ। ਇਹ ਬੈਂਕ ਆਰਥਿਕ ਦਿੱਕਤਾਂ ਦਾ ਸਾਹਮਣਾ ਕਰ ਰਹੇ ਹਨ। ਇਨ੍ਹਾਂ ਗਾਹਕਾਂ ਨੇ ਐਤਵਾਰ ਨੂੰ ਹੁਣ ਤੱਕ ਦਾ ਸਭ ਤੋਂ ਵੱਡਾ ਵਿਰੋਧ ਪ੍ਰਦਰਸ਼ਨ ਕੀਤਾ ਜਿਸ ਦੇ ਵਿਰੁੱਧ ਪੁਲਸ ਅਤੇ ਸੁਰੱਖਿਆ ਮੁਲਾਜ਼ਮਾਂ ਨੇ ਤਾਕਤ ਦੀ ਵਰਤੋਂ ਕੀਤੀ।

ਇਹ ਵੀ ਪੜ੍ਹੋ : 'ਚਾਲੂ ਵਿੱਤੀ ਸਾਲ ’ਚ ਹੋਟਲ ਉਦਯੋਗ ਦਾ ਮਾਲੀਆ ਤੇ ਮਾਰਜਨ ਕੋਵਿਡ ਤੋਂ ਪਹਿਲਾਂ ਦੇ ਪੱਧਰ ’ਤੇ ਪਹੁੰਚਣ ਦੀ ਉਮੀਦ'

ਪ੍ਰਦਰਸ਼ਨਕਾਰੀ ਉਨ੍ਹਾਂ ਹਜ਼ਾਰਾਂ ਗਾਹਾਕਾਂ 'ਚ ਸ਼ਾਮਲ ਹਨ ਜਿਨ੍ਹਾਂ ਨੇ ਹੇਨਾਨ ਅਤੇ ਗੁਆਂਢੀ ਅਨਹੁਈ ਸੂਬੇ 'ਚ ਬੈਂਕਾਂ 'ਚ ਖਾਤੇ ਖੋਲ੍ਹੋ ਜਿਥੇ ਮੁਕਾਬਲਤਨ ਉੱਚ ਵਿਆਜ ਦਰ ਦੀ ਪੇਸ਼ਕਸ਼ ਕੀਤੀ ਗਈ ਸੀ। ਬਾਅਦ 'ਚ ਉਨ੍ਹਾਂ ਨੇ ਪਾਇਆ ਕਿ ਉਹ ਮੀਡੀਆ 'ਚ ਇਨ੍ਹਾਂ ਖ਼ਬਰਾਂ ਤੋਂ ਬਾਅਦ ਰਾਸ਼ੀ ਦੀ ਨਿਕਾਸੀ ਨਹੀਂ ਕਰ ਪਾ ਰਹੇ ਕਿ ਬੈਂਕਾਂ ਦੀ ਮੂਲ ਕੰਪਨੀ ਦੀ ਮੁੱਖ ਵਿੱਤੀ ਅਪਰਾਧਾਂ ਲਈ ਲੋੜੀਂਦੀ ਸੀ। ਰੈਗੂਲੇਟਰਾਂ ਵੱਲੋਂ ਕੀਤੇ ਗਏ ਐਲਾਨ 'ਤੇ ਗਾਹਕਾਂ ਨੇ ਸ਼ੱਕ ਜਤਾਇਆ ਜੋ ਆਪਣੇ ਪੈਸੇ ਵਾਪਸ ਪਾਉਣ ਦੀ ਕੋਸ਼ਿਸ਼ ਕਰਨ ਲਈ ਅਪ੍ਰੈਲ ਤੋਂ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।

ਇਹ ਵੀ ਪੜ੍ਹੋ : ਘੱਟ ਤਨਖਾਹ ਦੇ ਵਿਰੋਧ ’ਚ ਇੰਡੀਗੋ ਦੇ ਟੈਕਨੀਸ਼ੀਅਨ ਗਏ ਛੁੱਟੀ ’ਤੇ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Karan Kumar

Content Editor

Related News