ਤਖਤਾਪਲਟ ਤੋਂ ਬਾਅਦ ਥਾਈਲੈਂਡ ''ਚ ਪਹਿਲੀਆਂ ਰਾਸ਼ਟਰੀ ਚੋਣਾਂ 24 ਮਾਰਚ ਨੂੰ

01/23/2019 9:07:39 PM

ਬੈਂਕਾਕ — ਥਾਈਲੈਂਡ 'ਚ 2014 'ਚ ਯਿੰਗਲਕ ਸ਼ਿਨਾਵਾਤਰਾ ਦੀ ਸਿਵਲ ਸਰਕਾਰ ਦਾ ਤਖਤਾਪਲਟ ਹੋਣ ਤੋਂ ਬਾਅਦ ਪਹਿਲੀਆਂ ਰਾਸ਼ਟਰੀ ਚੋਣਾਂ 24 ਮਾਰਚ ਨੂੰ ਹੋਣ ਵਾਲੀਆਂ ਹਨ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਸਿਵਲ ਸਰਕਾਰ ਨੂੰ ਹਟਾਉਣ ਤੋਂ ਬਾਅਦ ਫੌਜ ਨੇ ਸੰਵਿਧਾਨ 'ਚ ਵਿਆਪਕ ਬਦਲਾਅ ਕਰਦੇ ਹੋਏ ਸਾਰੇ ਅਸੰਤੁਸ਼ਟਾਂ ਦੀ ਆਵਾਜ਼ 'ਤੇ ਰੋਕ ਲਾ ਦਿੱਤੀ। ਇਸ ਤੋਂ ਇਲਾਵਾ ਨੌਕਰਸ਼ਾਹੀ 'ਚ ਫੌਜੀ ਅਧਿਕਾਰੀਆਂ ਨੂੰ ਨਿਯੁਕਤ ਕੀਤਾ ਗਿਆ ਸੀ। ਚੋਣ ਕਮਿਸ਼ਨ ਦੇ ਇਕ ਅਧਿਕਾਰੀ ਨੇ 24 ਮਾਰਚ ਨੂੰ ਚੋਣਾਂ ਹੋਣ ਦੀ ਜਾਣਕਾਰੀ ਦਿੱਤੀ। ਇਸ ਤੋਂ ਕੁਝ ਘੰਟੇ ਪਹਿਲਾਂ ਹੀ ਦੇਸ਼ ਦੇ ਨਰੇਸ਼ ਮਹਾ ਵਜੀਰਾਲੋਂਗਕੋਰਨ ਨੇ ਇਸ ਸਬੰਧ 'ਚ ਇਕ ਆਦੇਸ਼ ਜਾਰੀ ਕੀਤਾ ਅਤੇ ਚੋਣ ਕਮਿਸ਼ਨ ਨੂੰ ਚੋਣਾਂ ਲਈ ਤਰੀਕ ਐਲਾਨ ਕਰਨ ਦਾ ਜ਼ਿੰਮਾ ਸੌਂਪਿਆ।