ਚੀਨ ਨੇ ਕੈਨੇਡਾ ਨੂੰ ਹੁਵਾਵੇਈ ਦੀ ਅਧਿਕਾਰੀ ਨੂੰ ਰਿਹਾਅ ਕਰਨ ਦੀ ਮੁੜ ਕੀਤੀ ਮੰਗ

06/26/2019 10:26:17 PM

ਬੀਜਿੰਗ— ਚੀਨ ਨੇ ਬੁੱਧਵਾਰ ਨੂੰ ਦੁਬਾਰਾ ਮੰਗ ਕੀਤੀ ਹੈ ਕਿ ਕੈਨੇਡਾ ਹੁਵਾਵੇਈ ਕੰਪਨੀ ਦੇ ਇਕ ਚੋਟੀ ਦੇ ਅਧਿਕਾਰੀ ਨੂੰ ਰਿਹਾਅ ਕਰੇ। ਇਸ ਤੋਂ ਇਕ ਦਿਨ ਪਹਿਲਾ ਦੇਸ਼ ਨੇ ਕੈਨੇਡਾ 'ਤੇ ਦਬਾਅ ਬਣਾਉਣ ਲਈ ਉਥੋਂ ਦੇ ਸਾਰੇ ਮਾਸ ਉਤਪਾਦਾਂ ਦੀ ਦਰਾਮਦ ਨੂੰ ਰੋਕ ਦਿੱਤਾ ਸੀ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੇਂਗ ਸ਼ੁਆਂਗ ਨੇ ਪੱਤਰਕਾਰ ਸੰਮੇਲਨ 'ਚ ਕਿਹਾ ਕਿ ਕੈਨੇਡਾ ਨੂੰ ਚੀਨ ਦੀਆਂ ਚਿੰਤਾਵਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਤੇ ਹੁਵਾਵੇਈ ਦੇ ਮੁੱਖ ਕਾਰਜਕਾਰੀ ਅਧਿਕਾਰੀ ਤੇ ਕੰਪਨੀ ਦੇ ਸੰਸਥਾਪਕ ਦੀ ਬੇਟੀ ਮੇਂਗ ਵਾਨਝੁਓ ਨੂੰ ਤੁਰੰਤ ਰਿਹਾਅ ਕਰਨਾ ਚਾਹੀਦਾ ਹੈ। ਅਮਰੀਕੀ ਅਧਿਕਾਰੀਆਂ ਦੀ ਅਪੀਲ 'ਤੇ ਇਕ ਦਸੰਬਰ ਨੂੰ ਕੈਨੇਡਾ ਨੇ ਮੇਂਗ ਨੂੰ ਗ੍ਰਿਫਤਾਰ ਕੀਤਾ ਸੀ। ਅਮਰੀਕਾ ਧੋਖਾਧੜੀ ਦੇ ਦੋਸ਼ 'ਚ ਉਸ 'ਤੇ ਮੁਕੱਦਮਾ ਚਲਾਉਣਾ ਚਾਹੁੰਦਾ ਹੈ। ਮੇਂਗ ਨੂੰ ਵੈਨਕੂਵਰ ਸ਼ਹਿਰ 'ਚ ਉਨ੍ਹਾਂ ਦੇ ਘਰ 'ਚ ਨਜ਼ਰਬੰਦ ਕੀਤਾ ਗਿਆ ਹੈ। ਮੇਂਗ ਦੀ ਗ੍ਰਿਫਤਾਰੀ ਤੋਂ ਕੁਝ ਦਿਨ ਬਾਅਦ ਉਨ੍ਹਾਂ ਦੀ ਰਿਹਾਈ ਲਈ ਦਬਾਅ ਬਣਾਉਣ ਲਈ ਚੀਨ ਨੇ ਦੋ ਕੈਨੇਡੀਅਨ ਨਾਗਰਿਕਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਤੇ ਇਕ ਹੋਰ ਨੂੰ ਮੌਤ ਦੀ ਸਜ਼ਾ ਸੁਣਾਈ ਸੀ।

Baljit Singh

This news is Content Editor Baljit Singh