ਸੈਨੇਟਾਈਜ਼ਰ ਵਾਲੇ ਬਿਆਨ ਤੋਂ ਬਾਅਦ ਟਰੰਪ ਨੇ ਕਿਹਾ, ''ਪ੍ਰੈਸ ਵਾਲੇ ਮੇਰਾ ਸਮਾਂ ਬਰਬਾਦ ਕਰਦੇ''

04/26/2020 8:46:56 PM

ਵਾਸ਼ਿੰਗਟਨ - ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ, ਕੋਰੋਨਾਵਾਇਰਸ ਦੇ ਵਿਸ਼ੇ 'ਤੇ ਹੋ ਰਹੀ ਉਨ੍ਹਾਂ ਦੀ ਨਿਯਮਤ ਪ੍ਰੈਸ ਕਾਨਫਰੰਸ ਉਨ੍ਹਾਂ ਦੇ ਸਮੇਂ ਅਤੇ ਯਤਨਾਂ ਦੀ ਬਰਬਾਦੀ ਹੈ, ਕਿਉਂਕਿ ਪਾਰੰਪਰਿਕ ਮੀਡੀਆ ਉਨ੍ਹਾਂ ਤੋਂ ਸਿਰਫ ਅਣ-ਉਚਿਤ ਸਵਾਲ ਕਰਦੀ ਹੈ। ਉਨ੍ਹਾਂ ਦਾ ਇਹ ਬਿਆਨ ਅਜਿਹੇ ਵੇਲੇ ਆਇਆ ਹੈ ਜਦ ਕੁਝ ਦਿਨ ਪਹਿਲਾਂ ਪੈਰਬੈਂਗਿਨੀ ਕਿਰਨਾਂ ਜਾਂ ਸੂਈ ਨਾਲ ਕੀਟਾਣੂਨਾਸ਼ਕ (ਸੈਨੇਟਾਈਜ਼ਰ) ਦੇ ਕੇ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਦੀ ਸੰਭਾਵਨਾ ਦੀ ਸਲਾਹ 'ਤੇ ਉਨ੍ਹਾਂ ਨੂੰ ਸਖਤ ਨਿੰਦਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਟਰੰਪ ਨੂੰ ਆਪਣੇ ਅਜੀਬੋ-ਗਰੀਬ ਸੁਝਾਅ ਲਈ ਸ਼ੁੱਕਰਵਾਰ ਨੂੰ ਸਖਤ ਨਿੰਦਾ ਦਾ ਸਾਹਮਣਾ ਕਰਨਾ ਪਿਆ, ਜਿਥੇ ਸਿਹਤ ਮਾਹਿਰਾਂ ਨੂੰ ਲੋਕਾਂ ਨੂੰ ਰਾਸ਼ਟਰਪਤੀ ਦੀ ਖਤਰਨਾਕ ਸਲਾਹ ਨਾ ਮੰਨਣ ਦੀ ਅਪੀਲ ਕਰਨੀ ਪਈ। ਇਕ ਮਹੀਨੇ ਤੋਂ ਵੀ ਜ਼ਿਆਦਾ ਸਮੇਂ ਤੱਕ ਕੋਰੋਨਾਵਾਇਰਸ 'ਤੇ ਨਿਯਮਤ ਪ੍ਰੈਸ ਕਾਨਫਰੰਸ ਕਰਨ ਤੋਂ ਬਾਅਦ ਟਰੰਪ ਸ਼ਨੀਵਾਰ ਨੂੰ ਸਾਹਮਣੇ ਨਹੀਂ ਆਏ ਅਤੇ ਉਨ੍ਹਾਂ ਨੇ ਇਹ ਸੰਕੇਤ ਦਿੱਤਾ ਕਿ ਵਾਈਟ ਹਾਊਸ ਪੱਤਰਕਾਰ ਸੰਮੇਲਨਾਂ ਨੂੰ ਰੋਕਣ ਦੇ ਬਾਰੇ ਵਿਚ ਵਿਚਾਰ ਕਰ ਰਿਹਾ ਹੈ। ਉਨ੍ਹਾਂ ਨੇ ਕਰੀਬ 45 ਮਿੰਟ ਬਾਅਦ ਟਵਿੱਟਰ 'ਤੇ ਆਪਣੀਆਂ ਕਾਨਫਰੰਸਾਂ ਦੇ ਵਿਸ਼ੇ ਦੇ ਬਾਰੇ ਵਿਚ ਆਖਿਆ।ਟਰੰਪ ਨੇ ਲਿੱਖਿਆ ਕਿ, ਵਾਈਟ ਹਾਊਸ ਪ੍ਰੈਸ ਕਾਨਫਰੰਸ ਦਾ ਕੀ ਮਕਸਦ ਹੈ ਜਦ ਪਾਰੰਪਰਿਕ ਮੀਡੀਆ ਸਿਰਫ ਅਣ-ਉਚਿਤ ਸਵਾਲ ਕਰਦੀ ਹੈ ਅਤੇ ਫਿਰ ਸੱਚਾਈ ਦਿਖਾਉਣ ਜਾਂ ਤੱਥਾਂ ਨੂੰ ਸਹੀ-ਸਹੀ ਸਾਹਮਣੇ ਰੱਖਣ ਤੋਂ ਇਨਕਾਰ ਕਰ ਦਿੰਦੀ ਹੈ।

ਉਨ੍ਹਾਂ ਅੱਗੇ ਆਖਿਆ ਕਿ, ਉਨ੍ਹਾਂ ਨੂੰ ਚੰਗੀ ਰੇਟਿੰਗ ਮਿਲ ਜਾਂਦੀ ਹੈ ਅਤੇ ਅਮਰੀਕੀ ਲੋਕਾਂ ਨੂੰ ਕੁਝ ਨਹੀਂ ਫਰਜ਼ੀ ਖਬਰਾਂ ਮਿਲਦੀਆਂ ਹਨ। ਇਹ ਸਮੇਂ ਅਤੇ ਯਤਨਾਂ ਦੀ ਬਰਬਾਦੀ ਹੈ। ਟਰੰਪ ਨੇ ਸ਼ੁੱਕਰਵਾਰ ਨੂੰ ਇਹ ਆਖ ਕੇ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ ਸੀ ਕਿ ਡਾਕਟਰ ਕੋਰੋਨਾਵਾਇਰਸ ਦੇ ਮਰੀਜ਼ਾਂ ਦਾ ਇਲਾਜ ਉਨ੍ਹਾਂ ਦੇ ਸਰੀਰ ਵਿਚ ਪੈਰਬੈਂਗਿਨੀ ਕਿਰਨਾਂ ਜਾਂ ਘਰ ਵਿਚ ਇਸਤੇਮਾਲ ਹੋਣ ਵਾਲੇ ਕੀਟਾਣੂ ਨਾਸ਼ਕਾ ਨੂੰ ਸੂਈ ਦੇ ਜ਼ਰੀਏ ਪਹੁੰਚਾ ਕੇ ਕਰ ਸਕਦੇ ਹਨ। ਉੱਚ ਮੈਡੀਕਲ ਮਾਹਿਰਾਂ ਅਤੇ ਕੀਟਾਣੂ ਨਾਸ਼ਕ ਉਤਪਾਦਕਾਂ ਵੱਲੋਂ ਸਖਤ ਪ੍ਰਤੀਕਿਰਿਆ ਮਿਲਣ ਤੋਂ ਬਾਅਦ ਸ਼ਨੀਵਾਰ ਨੂੰ ਟਰੰਪ ਨੇ ਸਫਾਈ ਦਿੱਤੀ ਕਿ ਉਨ੍ਹਾਂ ਨੇ ਇਹ ਮਜ਼ਾਕ ਵਿਚ ਆਖਿਆ ਸੀ। ਖੁਰਾਕ ਅਤੇ ਦਵਾਈ (ਡਰੱਗ) ਪ੍ਰਸ਼ਾਸਨ ਨੇ ਸਾਬਕਾ ਪ੍ਰਮੁੱਖ ਸਕਾਚ ਗੋਟਿਲੇਬ ਨੇ ਆਖਿਆ ਕਿਸੇ ਵੀ ਹਾਲਾਤ ਵਿਚ ਕਿਸੇ ਵੀ ਵਿਅਕਤੀ ਨੂੰ ਕੀਟਾਣੂ ਨਾਸ਼ਕ ਦਾ ਪ੍ਰਵੇਸ਼ ਸਰੀਰ ਵਿਚ ਨਹੀਂ ਕਰਨਾ ਚਾਹੀਦਾ। ਲਾਈਜ਼ਾਲ ਬਣਾਉਣ ਵਾਲੀ ਕੰਪਨੀ ਨੇ ਵੀ ਆਪਣੇ ਉਤਪਾਦਾਂ ਦੇ ਸੇਵਨ ਖਿਲਾਫ ਆਗਾਹ ਕੀਤਾ ਸੀ।

Khushdeep Jassi

This news is Content Editor Khushdeep Jassi