ਮਸੂਦ ਅਜ਼ਹਰ ਤੋਂ ਬਾਅਦ ਨਵੇਂ ਚਿਹਰੇ ਦੀ ਭਾਲ ''ਚ ਜੈਸ਼

03/05/2019 1:37:06 AM

ਇਸਲਾਮਾਬਾਦ— ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਦੀ ਮੌਤ ਹੋਣ ਅਤੇ ਉਸ ਦੇ ਜ਼ਿੰਦਾ ਹੋਣ ਦੀਆਂ ਖਬਰਾਂ ਵਿਚਾਲੇ ਹੁਣ ਉਕਤ ਸੰਗਠਨ ਇਕ ਨਵੇਂ ਚਿਹਰੇ ਦੀ ਭਾਲ 'ਚ ਹੈ, ਜੋ ਇਸ ਨੂੰ ਅੱਗੇ ਚਲਾਵੇ। ਕੁਝ ਪ੍ਰਮੁਖ ਨਾਂ ਉਭਰ ਕੇ ਸਾਹਮਣੇ ਆਏ ਹਨ, ਜੋ ਇਸ ਤਰਾਂ ਹਨ।

ਅਬਦੁਲ ਰਾਊਫ ਅਸਗਰ
ਅਜ਼ਹਰ ਦਾ ਛੋਟਾ ਭਰਾ ਅਬਦੁਲ ਰਾਊਫ ਅਸਗਰ ਇਕ ਜੇਹਾਦੀ ਨੇਤਾ ਅਤੇ ਜੈਸ਼-ਏ-ਮੁਹੰਮਦ ਦਾ ਡਿਪਟੀ ਚੀਫ ਹੈ। 2018 'ਚ ਜਾਬਾ ਟਾਪ 'ਚ ਸੰਗਠਨ ਦੇ ਹੋਰਨਾਂ ਨੇਤਾਵਾਂ ਨਾਲ ਅਜ਼ਹਰ ਨੇ ਸੰਬੋਧਨ ਕੀਤਾ ਸੀ ਅਤੇ ਕਿਹਾ ਸੀ ਕਿ ਕਿਵੇਂ ਜੇਹਾਦ ਇਸਲਾਮ ਦੇ ਦੁਸ਼ਮਣਾਂ ਖਿਲਾਫ ਆਪਣੀ ਭੂਮਿਕਾ ਅਦਾ ਕਰ ਸਕਦਾ ਹੈ। ਅਜ਼ਹਰ ਪਠਾਨਕੋਟ ਏਅਰਬੇਸ ਹਮਲੇ ਦਾ ਮੁੱਖ ਦੋਸ਼ੀ ਹੈ।

ਮੌਲਾਨਾ ਯੂਸੁਫ ਅਸਗਰ ਉਰਫ ਉਸਤਾਦ ਗੌਰੀ
ਜਾਬਾ ਟਾਪ 'ਚ ਹੋਏ ਸੰਮੇਲਨ 'ਚ ਮੌਲਾਨਾ ਯੂਸੁਫ ਅਸਗਰ ਉਰਫ ਉਸਤਾਦ ਗੌਰੀ ਨੇ ਵੀ ਹਿੱਸਾ ਲਿਆ ਸੀ। ਉਹ ਜੈਸ਼ ਦਾ ਇਕ ਪ੍ਰਭਾਵਸ਼ਾਲੀ ਨੇਤਾ ਹੈ। ਯੂਸੁਫ ਨੇ ਹੀ ਬਾਲਾਕੋਟ 'ਚ ਟ੍ਰੇਨਿੰਗ ਕੈਂਪ ਨੂੰ ਚਲਾਇਆ। ਭਾਰਤੀ ਵਿਦੇਸ਼ ਸਕੱਤਰ ਵਿਜੇ ਗੋਖਲੇ ਨੇ ਤਾਂ ਇੱਥੋਂ ਤਕ ਕਿਹਾ ਹੈ ਕਿ ਗੌਰੀ ਭਾਰਤੀ ਏਅਰਫੋਰਸ ਦੀ ਏਅਰ ਸਟਰਾਈਕ 'ਚ ਪ੍ਰਮੁਖ ਨਿਸ਼ਾਨਾ ਸੀ। ਅਜ਼ਹਰ ਆਈ. ਸੀ./814 ਜਹਾਜ ਦੇ ਅਗਵਾ ਦਾ ਮਾਸਟਰਮਾਈਂਡ ਸੀ। 2002 'ਚ ਭਾਰਤ ਸਰਕਾਰ ਵਲੋਂ ਇਸਲਾਮਾਬਾਦ ਨੂੰ ਸੌਂਪੀ ਗਈ 20 ਭਗੌੜਿਆਂ ਦੀ ਸੂਚੀ 'ਚ ਯੂਸੁਫ ਦਾ ਵੀ ਨਾਂ ਸੀ। ਇੰਟਰਪੋਲ ਅਨੁਸਾਰ ਉਸਦਾ ਜਨਮ ਸਥਾਨ ਕਰਾਚੀ ਹੈ।

ਮੁਫਤੀ ਅਸਗਰ ਖਾਨ ਕਸ਼ਮੀਰੀ ਅਤੇ ਮੁਫਤੀ ਮਨਸੂਰ ਅਹਿਮਦ
ਜੈਸ਼ ਨੂੰ ਸੰਗਠਨ ਦੀ ਵਾਗਡੋਰ ਸੰਭਾਲਣ ਲਈ ਜਿਨ੍ਹਾਂ ਚਿਹਰਿਆਂ ਦੀ ਭਾਲ ਹੈ, ਉਨ੍ਹਾਂ 'ਚ ਮਸੂਦ ਅਜ਼ਹਰ ਦੇ ਬੇਹੱਦ ਕਰੀਬੀ ਅਤੇ ਭਰੋਸੇਯੋਗ ਮੁਫਤੀ ਅਸਗਰ ਖਾਨ ਕਸ਼ਮੀਰੀ ਅਤੇ ਮੁਫਤੀ ਮਨਸੂਰ ਅਹਿਮਦ ਸ਼ਾਮਲ ਹਨ। ਇਨ੍ਹਾਂ ਦੋਹਾਂ ਨੇ ਜਾਬਾ ਟਾਪ 'ਚ ਹੋਏ ਸੰਮੇਲਨ 'ਚ ਹਿੱਸਾ ਲਿਆ ਸੀ।

Inder Prajapati

This news is Content Editor Inder Prajapati