ਡਿਪਲੋਮੈਟਾਂ ਨੂੰ ਕੱਢੇ ਜਾਣ ਪਿੱਛੋਂ ਰੂਸ ਤੇ ਬਰਤਾਨੀਆ ''ਚ ਠਣੀ

Sunday, Apr 01, 2018 - 09:20 PM (IST)

ਮਾਸਕੋ (ਏਜੰਸੀਆਂ)- ਰੂਸੀ ਡਬਲ ਏਜੰਟ ਸਕਰੀਪਲ ਅਤੇ ਉਸ ਦੀ ਬੇਟੀ 'ਤੇ ਲੰਦਨ ਵਿਚ ਰਸਾਇਣਕ ਗੈਸ ਨਾਲ ਕੀਤੇ ਹਮਲੇ ਪਿੱਛੋਂ ਦੁਨੀਆ ਦੇ ਕਈ ਦੇਸ਼ਾਂ ਵਲੋਂ ਰੂਸੀ ਡਿਪਲੋਮੈਟਾਂ ਨੂੰ ਕੱਢੇ ਜਾਣ ਪਿੱਛੋਂ ਰੂਸੀ ਵਿਦੇਸ਼ ਮੰਤਰਾਲਾ ਨੇ ਬਰਤਾਨੀਆ ਸਰਕਾਰ ਨੂੰ ਸਪੱਸ਼ਟ ਕਹਿ ਦਿੱਤਾ ਹੈ ਕਿ ਉਹ ਆਪਣੇ 50 ਫੀਸਦੀ ਤੋਂ ਵੱਧ ਡਿਪਲੋਮੈਟਾਂ ਅਤੇ ਤਕਨੀਕੀ ਸਟਾਫ ਨੂੰ ਤੁਰੰਤ ਵਾਪਸ ਸੱਦ ਲਏ। ਇਸ ਮੁੱਦੇ 'ਤੇ ਦੋਹਾਂ ਦੇਸ਼ਾਂ ਦਰਮਿਆਨ ਤਣਾਤਣੀ ਵਧ ਗਈ ਹੈ।
ਓਧਰ ਕਈ ਰੂਸੀ ਡਿਪਲੋਮੈਟ ਅਮਰੀਕਾ ਤੋਂ ਵਾਪਸ ਆ ਗਏ ਹਨ। ਅਮਰੀਕੀ ਡਿਪਲੋਮੈਟਾਂ ਨੇ ਵੀ ਆਪਣਾ ਸਾਮਾਨ ਬੰਨ੍ਹ ਲਿਆ ਹੈ।


Related News