ਆਸਟਰੀਆ ਤੋਂ ਬਾਅਦ ਹੁਣ ਇਸ ਦੇਸ਼ ''ਚ ''ਬੁਰਕਾ'' ਹੋਵੇਗਾ ਬੈਨ

10/07/2017 8:42:58 PM

ਕੋਪੇਨਹੇਗਨ — ਆਸਟਰੀਆ 'ਚ ਔਰਤਾਂ ਦੇ ਪੂਰੇ ਮੂੰਹ ਢੱਕਣ 'ਤੇ ਬੈਨ ਲਾਉਣ ਤੋਂ ਕੁਝ ਦਿਨ ਬਾਅਦ ਹੀ ਹੁਣ ਡੈਨਮਾਰਕ ਅਜਿਹਾ ਕਰਨ ਵਾਲਾ ਅਗਲਾ ਯੂਰਪੀ ਦੇਸ਼ ਹੋਵੇਗਾ। ਸੰਸਦ 'ਚ ਜ਼ਿਆਦਾਤਰ ਮੈਂਬਰਾਂ ਦੇ ਮੂੰਹ ਢੱਕਣ ਖਿਲਾਫ ਹੋਣ ਤੋਂ ਬਾਅਦ ਹੁਣ ਡੈਨਮਾਰਕ 'ਚ ਬੁਰਕਾ ਅਤੇ ਨਕਾਬ 'ਤੇ ਬੈਨ ਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। 
ਬੁਰਕਾ ਅਤੇ ਨਕਾਬ ਨਾਲ ਪੂਰਾ ਅਤੇ ਅੰਸ਼ਕ ਤੌਰ 'ਤੇ ਮੂੰਹ ਢੱਕਣ ਨੂੰ ਲੈ ਕੇ ਪੂਰੇ ਯੂਰਪ 'ਚ ਲੋਕ ਧੜਿਆਂ 'ਚ ਵੰਢੇ ਹੋਏ ਹਨ। ਕੁਝ ਲੋਕ ਇਸ ਨੂੰ ਧਾਰਮਿਕ ਆਜ਼ਾਦੀ ਦਾ ਮੁੱਦਾ ਦੱਸ ਰਹੇ ਹਨ ਤਾਂ ਕਈ ਲੋਕ ਇਸ ਨੂੰ ਔਰਤਾਂ ਦੀ ਪਰੇਸ਼ਾਨੀ ਦਾ ਚਿੰਨ੍ਹ ਦੱਸਦੇ ਹਨ। ਇਸ ਤੋਂ ਪਹਿਲਾਂ ਫਰਾਂਸ, ਬੇਲਜ਼ੀਅਮ, ਨੀਦਰਲੈਂਡ, ਬੁਲਗਾਰੀਆ ਅਤੇ ਜਰਮਨੀ ਦੇ ਬਵਾਰੀਆ 'ਚ ਜਨਤਕ ਥਾਵਾਂ 'ਤੇ ਪੂਰਾ ਮੂੰਹ ਢੱਕਣ ਦੀ ਮਨਾਹੀ ਹੈ।
ਡੈਨਮਾਰਕ ਦੀ ਸਰਕਾਰ 'ਚ ਸਭ ਤੋਂ ਵੱਡੀ ਲਿਬਰਲ ਪਾਰਟੀ ਦੇ ਬੁਲਾਰੇ ਜ਼ੈਕਬ ਅੇਲਮੈਨ ਜੇਨਸਨ ਨੇ ਕਿਹਾ ਕਿ, ''ਇਹ ਕਿਸੇ ਧਰਮ ਦੇ ਪਹਿਰਾਵੇ 'ਤੇ ਪਾਬੰਦੀ ਨਹੀਂ ਹੈ ਬਲਕਿ ਇਹ ਮੂੰਹ ਢੱਕਣ 'ਤੇ ਰੋਕ ਹੈ। ਹੁਣ ਨਕਾਬ ਅਤੇ ਬੁਰਕੇ 'ਤੇ ਪੂਰੀ ਤਰ੍ਹਾਂ ਪਾਬੰਦੀ ਹੋਵੇਗੀ।'' ਹਾਲਾਂਕਿ ਇਹ ਤੈਅ ਕੀਤਾ ਜਾ ਰਿਹਾ ਹੈ ਕਿ ਇਹ ਬੈਨ ਕਿਵੇਂ ਲਾਗੂ ਕੀਤਾ ਜਾਵੇਗਾ।


Related News