137 ਸਾਲਾਂ ਮਗਰੋਂ ਪਰਿਵਾਰ ਵਿਚ ਲਿਆ ਧੀ ਨੇ ਜਨਮ, ਇਸ ਤਰ੍ਹਾਂ ਹੋਇਆ ਸਵਾਗਤ

07/13/2017 10:59:13 AM

ਵਾਸ਼ਿੰਗਟਨ— ਚਾਰ ਪੀੜੀਆਂ ਤੋਂ ਧੀ ਲਈ ਤਰਸ ਰਹੇ ਅਮਰੀਕਾ 'ਚ ਰਹਿ ਰਹੇ ਪਰਿਵਾਰ ਲਈ ਜੂਨ ਦੀਆਂ ਗਰਮੀਆਂ ਖੁਸ਼ੀਆਂ ਲੈ ਕੇ ਆਈਆਂ ਹਨ। ਅਮਰੀਕਾ ਦੇ ਸਾਊਥ ਕੈਰੋਲੀਨਾ ਇਲਾਕੇ 'ਚ ਰਹਿ ਰਹੇ ਵਿਲ ਸੈਟਲ ਦੇ ਘਰ 137 ਸਾਲਾਂ ਬਾਅਦ 25 ਜੂਨ ਨੂੰ ਪਹਿਲੀ ਧੀ ਪੈਦਾ ਹੋਈ ਹੈ। ਵਿਲ ਨੇ ਆਪਣੀ ਧੀ ਦਾ ਨਾਂ ਕਾਰਟਰ ਲੁਇਸ ਸੇਟਸ ਰੱਖਿਆ ਹੈ। ਇਹ ਉਨ੍ਹਾਂ ਦੀ ਪਹਿਲੀ ਸੰਤਾਨ ਹੈ ਅਤੇ ਇਸ ਦਾ ਭਾਰ 3 ਕਿਲੋ ਹੈ। ਬੱਚੀ ਦੇ ਪਿਤਾ ਨੇ ਕਿਹਾ ਕਿ ਇਹ ਬੱਚੀ ਮਜ਼ਬੂਤ ਇੱਛਾ ਵਾਲੀ ਹੋਵੇਗੀ ਕਿਉਂਕਿ ਉਨ੍ਹਾਂ ਦੇ ਪਰਿਵਾਰ 'ਚ ਇਕ ਵੀ ਧੀ ਨਹੀਂ ਸੀ ਅਤੇ ਉਸ ਨੂੰ ਬਹੁਤ ਪਿਆਰ ਮਿਲੇਗਾ। ਵਿਲ ਇੱਥੇ ਇਕ ਐਡਵਰਟਾਇਜ਼ਮੈਂਟ ਕੰਪਨੀ 'ਚ ਸੇਲਸ ਦਾ ਕੰਮ ਦੇਖਦੇ ਹਨ। ਇਸ ਪਰਿਵਾਰ ਦੀ ਖੁਸ਼ੀ ਕਾਰਨ ਦੋਸਤਾਂ ਨੇ 12 ਫੁੱਟ ਲੰਬੇ ਅਤੇ 24 ਫੁੱਟ ਚੌੜੇ ਹਾਰਡਿੰਗ ਲਗਵਾ ਲਏ। ਇਸ ਮਗਰੋਂ ਵਿਲ ਨੂੰ ਪੂਰੇ ਸ਼ਹਿਰ ਤੋਂ ਵਧਾਈ ਦੇ ਸੰਦੇਸ਼ ਆ ਰਹੇ ਹਨ। ਇਨ੍ਹਾਂ ਦੇ ਪਰਿਵਾਰ 'ਚ ਇਸ ਤੋਂ ਪਹਿਲਾਂ 1880 'ਚ ਕੁੜੀ ਦਾ ਜਨਮ ਹੋਇਆ ਸੀ ਅਤੇ ਉਹ ਹੀ ਉਨ੍ਹਾਂ ਦੀ ਰਿਸ਼ਤੇਦਾਰੀ 'ਚ ਆਖਰੀ ਭੂਆ ਸੀ।